ਬਠਿੰਡਾ, 22 ਮਾਰਚ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾ ਦੁਆਰਾ ਐਨ.ਐਸ.ਐਸ. ਕੋਆਡੀਨੇਟਰ ਡਾ. ਮਮਤਾ ਸ਼ਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਿਲੀਆਂ ਹਦਾਇਤਾਂ ਦੇ ਅਨੁਸਾਰ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐਨ.ਐਸ.ਐਸ.ਪ੍ਰੋਗਰਾਮ ਅਫਸਰ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨਾਂ ਨੂੰ ਯਾਦ ਕਰ ਕੇ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਗੁਰੂ ਕਾਸ਼ੀ ਯੂਨੀਵਰਸਿਟੀ ਦਾ ਸਲਾਨਾ ਇਨਾਮ-ਵੰਡ ਸਮਾਰੋਹ ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ
ਇਸ ਵਿੱਚ 120 ਵਲੰਟੀਅਰਾਂ ਨੇ ਭਾਗ ਲਿਆ। ਇਸ ਦਿਹਾੜੇ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ, ਵਾਇਸ ਪ੍ਰਿੰਸੀਪਲ ਡਾ. ਸਵਿਤਾ ਭਾਟੀਆ ਅਤੇ ਐਨ.ਐਸ.ਐਸ.ਪ੍ਰੋਗਰਾਮ ਅਫਸਰਾ ਨੇ ਸ. ਭਗਤ ਸਿੰਘ ਦੀ ਤਸਵੀਰ ਅੱਗੇ ਸਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ ।ਐਨ.ਐਸ.ਐਸ. ਵਲੰਟੀਅਰ ਅਵਨੀਤ ਕੌਰ ਢਿੱਲੋ ਨੇ ਉਨ੍ਹਾਂ ਦੇ ਜੀਵਨ ਅਤੇ ਫਲਸਫੇ ਨੂੰ ਆਪਣੇ ਭਾਸ਼ਣ ਵਿੱਚ ਪੇਸ਼ ਕੀਤਾ। ਵਲੰਟੀਅਰ ਰੋਜਪ੍ਰੀਤ ਕੌਰ ਨੇ ਕਵਿਤਾ ਰਾਹੀ ਭਗਤ ਸਿੰਘ ਦੇ ਵਿਚਾਰਾ ਨੂੰ ਪੇਸ਼ ਕੀਤਾ ਅਤੇ ਵਲੰਟੀਅਰ ਭਾਵਨਾ ਨੇ ਉਨ੍ਹਾਂ ਦੇ ਕ੍ਰਾਂਤੀਕਾਰੀ ਜਜ਼ਬੇ ਨੂੰ ਪੇਸ਼ ਕੀਤਾ।
ਪੰਜਾਬ ਚੱਲ ਰਹੀ ਐਕਸਾਈਜ਼ ਪਾਲਿਸੀ ਦੀ ਜਾਂਚ ਕਰੇਗੀ ED?
ਇਸ ਸਮੇਂ ਕਾਲਜ ਪ੍ਰਿੰਸੀਪਲ ਨੇ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਜੀਵਨੀ ਪੜ੍ਹਨ ਲਈ ਪ੍ਰੇਰਿਤ ਕਰਦੇ ਹੋਏ ਉਹਨ੍ਹਾਂ ਦੀ ਵਿਚਾਰਧਾਰਾ ਬਾਰੇ ਜਾਗਰੂਕ ਕੀਤਾ। ਮੈਡਮ ਗੁਰਮਿੰਦਰ ਜੀਤ ਕੌਰ ਵੱਲੋਂ ਮੰਚ ਦਾ ਸੰਚਾਲਨ ਕਰਦੇ ਹੋਏ ਤਿੰਨੇ ਮਹਾਨ ਇਨਕਲਾਬੀਆਂ ਦੇ ਵਿਚਾਰਾਂ ਰਾਹੀ ਵਲੰਟੀਅਰਾਂ ਨੂੰ ਆਪਣੇ ਦੇਸ਼ ਲਈ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਸਿਮਰਜੀਤ ਕੌਰ ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਵਿੱਚ ਇਹਨਾਂ ਮਹਾਨ ਬਲੀਦਾਨਾ ਵਰਗਾ ਜਜ਼ਬਾ ਅਤੇ ਦੇਸ਼ ਭਗਤੀ ਦੀ ਭਾਵਨਾ ਹੋਣੀ ਚਾਹੀਦੀ ਹੈ।
Share the post "ਐਸ.ਐਸ.ਡੀ ਗਰਲਜ਼ ਕਾਲਜ ਵੱਲੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ"