ਬਠਿੰਡਾ, 26 ਫਰਵਰੀ : ਸਥਾਨਕ ਐਸ. ਐਸ. ਡੀ. ਗਰਲਜ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਹੇਠ ਅਤੇ ਡਾ. ਸਿਮਰਜੀਤ ਕੌਰ ਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਅਗਵਾਈ ਹੇਠ ਚੱਲ ਰਹੇ ਐਨ. ਐਸ. ਐਸ. ਯੂਨਿਟ ਆਪਣੀ ਵਧੀਆ ਕਾਰਗੁਜ਼ਾਰੀ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਰਮੌਰ ਯੂਨਿਟ ਮੰਨੇ ਜਾਂਦੇ ਹਨ। ਜਿਸਦੇ ਚੱਲਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਐਸ.ਐਸ ਵਿਭਾਗ ਵਲੋਂ 23 ਫਰਵਰੀ ਨੂੰ ਕਰਵਾਈ ਅੱਠਵੀਂ ਯੂਥ ਕਨਵੈਂਸ਼ਨ ਵਿਚ ਐਸ. ਐਸ. ਡੀ. ਗਰਲਜ ਕਾਲਜ ਨੇ ਆਪਣੀ ਵਧੀਆ ਕਾਰਗੁਜਾਰੀ ਕਰਕੇ ਚੌਥੀ ਵਾਰ Best College Award ਪ੍ਰਾਪਤ ਕੀਤਾ।ਇਹ ਅਵਾਰਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੂੰ ਦਿੱਤਾ ਗਿਆ।
ਨਫ਼ੇ ਸਿੰਘ ਰਾਠੀ ਕਤਲ ਕਾਂਡ: ਸੀਬੀਆਈ ਕਰੇਗੀ ਜਾਂਚ, ਚੋਟਾਲਾ ਦਾ ਪ੍ਰਵਾਰ ਸਹਿਤ ਧਰਨਾ
ਇਹ ਸਰਵੋਤਮ ਕਾਲਜ ਸਨਮਾਨ ਪੰਜਾਬੀ ਯੂਨੀਵਰਸਿਟੀ ਦੇ 216 ਕਾਲਜਾਂ ਵਿਚੋਂ ਕੇਵਲ ਛੇ ਕਾਲਜਾਂ ਨੂੰ ਹੀ ਦਿੱਤਾ ਗਿਆ, ਜਿਸ ਵਿਚੋਂ ਐਸ. ਐਸ. ਡੀ. ਗਰਲਜ਼ ਕਾਲਜ ਦਾ ਮੈਰਿਟ ਵਾਈਜ ਦੂਜਾ ਨੰਬਰ ਸੀ। ਇਸ ਮੌਕੇ ਚੰਡੀਗੜ ਤੋਂ ਰੀਜਨਲ ਡਾਇਰੈਕਟਰ ਐਨਐਸਐਸ ਮੈਡਮ ਹਰਿੰਦਰ ਕੌਰ, ਡਾਇਰੈਕਟਰ ਯੂਥ ਸਰਵਿਸਜ ਅਤੇ ਯੂਥ ਕੋਆਰਡੀਨੇਟਰ ਐਨ. ਐਸ. ਐਸ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਮਮਤਾ ਸ਼ਰਮਾ ਹਾਜਿਰ ਸਨ। ਕਾਲਜ ਦੀ ਇਸ ਪ੍ਰਾਪਤੀ ’ਤੇ ਕਾਲਜ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਕਾਲਜ ਸਕੱਤਰ ਵਿਕਾਸ ਗਰਗ, ਕਾਲਜ ਮੈਨੇਜਮੈਂਟ, ਸਾਬਕਾ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਊਸ਼ਾ ਸ਼ਰਮਾ ਤੇ ਸਟਾਫ ਵੱਲੋਂ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਐਨ. ਐਸ. ਐਸ. ਅਫਸਰਾਂ ਡਾ. ਸਿਮਰਜੀਤ ਕੌਰ ਤੇ ਮੈਡਮ ਗੁਰਮਿੰਦਰ ਜੀਤ ਕੌਰ ਨੂੰ ਵਧਾਈ ਦਿੱਤੀ ਗਈ।