ਬਠਿੰਡਾ, 25 ਅਪ੍ਰੈਲ: ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਨੇ ਸਕਿਲ ਹੱਬ ਗ੍ਰੈਜੂਏਟਾਂ ਲਈ ਸ਼ਾਨਦਾਰ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ, ਜਿਸ ਦੇ ਅੰਤਰਗਤ ਵੱਖ-ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ਦੀਆਂ ਵਿਦਿਆਰਥਣਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ. ਰਾਘਵ ਮਿੱਤਲ (ਸਟੇਟ ਐਂਗੇਜਮੈਂਟ ਕੋਆਰਡੀਨੇਟਰ ਪੰਜਾਬ, ਐਨ.ਐਸ.ਡੀ.ਸੀ.) ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ, ਜਿਸ ਉਪਰੰਤ ਕੇਕ ਕੱਟਣ ਦੀ ਰਸਮ ਹੋਈ ।
ਪਦਮਸ਼੍ਰੀ ਨਿਰਮਲ ਰਿਸ਼ੀ, ਡਾਇਰੈਕਟਰ ਸਿਮਰਜੀਤ, ਸੋਨਮ, ਐਮੀ ਦਾ ਅੱਖਰਾਂ ਨਾਲ ਸਨਮਾਨ
ਸਕਿੱਲ ਹੱਬ ਦੀ ਨੋਡਲ ਅਫ਼ਸਰ ਡਾ. ਅੰਜੂ ਗਰਗ ਨੇ ਸੰਖੇਪ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਹੁਨਰ ਵਿਕਾਸ ਪ੍ਰੋਗਰਾਮਾਂ ਦੌਰਾਨ ਵਿਦਿਆਰਥਣਾਂ ਦੀ ਭਾਗੀਦਾਰੀ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਮੁੱਖ ਮਹਿਮਾਨ ਸ਼. ਰਾਘਵ ਮਿੱਤਲ, ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਰਾਹੀਂ ਵਿਦਿਆਰਥਣਾਂ ਨੂੰ ਆਪਣੇ ਹੁਨਰ ਨੂੰ ਵਿਕਸਤ ਕਰਨ ਲਈ ਲਗਾਤਾਰ ਯਤਨ ਜਾਰੀ ਰੱਖਣ ਅਤੇ ਆਪਣੇ ਸਬੰਧਤ ਖੇਤਰਾਂ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਲਈ ਪ੍ਰੇਰਿਤ ਕੀਤਾ ।ਸਮਾਗਮ ਦੇ ਅੰਤ ਵਿੱਚ ਕਨਵੋਕੇਸ਼ਨ ਸਮਾਰੋਹ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ ।
ਪੰਜਾਬ-ਹਰਿਆਣਾ ਦੇ ਇੰਟਰ ਸਟੇਟ ਬਾਰਡਰਾਂ ’ਤੇ ਵਹੀਕਲਾਂ ਦੀ ਕੀਤੀ ਚੈੱਕਿੰਗ
ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਸ. ਵਿਕਾਸ ਗਰਗ, ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਡਾ. ਅੰਜੂ ਗਰਗ (ਨੋਡਲ ਅਫ਼ਸਰ ਸਕਿੱਲ ਹੱਬ) ਅਤੇ ਟਰੇਨਰਜ਼ (ਸ੍ਰੀਮਤੀ ਮੋਨਿਕਾ ਕਪੂਰ, ਸ੍ਰੀਮਤੀ ਨੇਹਾ ਭੰਡਾਰੀ, ਸ੍ਰੀਮਤੀ ਰੇਖਾ ਰਾਣੀ, ਸ੍ਰੀਮਤੀ ਰਸ਼ਮੀ ਤਿਵਾੜੀ, ਸ੍ਰੀਮਤੀ ਮਧੂ ਬਾਲਾ, ਸ਼੍ਰੀਮਤੀ ਸ਼ਿਜ਼ਾ ਬਜਾਜ, ਸ਼੍ਰੀਮਤੀ ਦਿਵਿਆ ਜਿੰਦਲ ਅਤੇ ਸ਼੍ਰੀਮਤੀ ਹਰਜਿੰਦਰ ਕੌਰ) ਦੇ ਯਤਨਾਂ ਦੀ ਸ਼ਲਾਘਾ ਕੀਤੀ ।
Share the post "ਐਸ.ਐਸ.ਡੀ. ਗਰਲਜ਼ ਕਾਲਜ ਨੇ ਸਕਿਲ ਹੱਬ ਗ੍ਰੈਜੂਏਟਾਂ ਲਈ ਸ਼ਾਨਦਾਰ ਕਨਵੋਕੇਸ਼ਨ ਸਮਾਰੋਹ ਦਾ ਕੀਤਾ ਆਯੋਜਨ"