ਬਠਿੰਡਾ, 8 ਸਤੰਬਰ: ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਅਧੀਨ ਕਾਲਜ ਦੀਆਂ ਐੱਨ.ਐੱਸ.ਐੱਸ. ਯੂਨਿਟਾਂ, ਰੈੱਡ ਰਿਬਨ ਕਲੱਬਾਂ, ਹੋਮ ਮੈਨੇਜਮੈਂਟ ਅਤੇ ਹੋਮ ਸਾਇੰਸ ਵਿਭਾਗ ਵੱਲੋਂ ਰਾਸ਼ਟਰੀ ਪੋਸ਼ਣ ਮਾਂਹ ਨੂੰ ਮਨਾਉਂਦਿਆਂ ਅਨੀਮੀਆ ਰਹਿਤ ਸਮਾਜ ਲਈ ਸੰਤੁਲਿਤ ਭੋਜਨ ਵਿਸ਼ੇ ਉੱਤੇ ਕਾਲਜ ਦੇ ਹੋਮ ਮੈਨੇਜਮੈਂਟ ਵਿਭਾਗ ਦੇ ਮੁਖੀ ਨਿਹਾ ਭੰਡਾਰੀ ਦਾ ਵਿਸ਼ੇਸ਼ ਗਿਆਨਵਰਧਕ ਲੈਕਚਰ ਕਰਵਾਇਆ ਗਿਆ।
ਡੀ.ਐਮ. ਸਕੂਲ ਕਰਾੜਵਾਲਾ ਦੇ ਅਧਿਆਪਕ ‘‘ਬੈਸਟ ਟੀਚਰ ਅਵਾਰਡ’’ ਨਾਲ ਸਨਮਾਨਿਤ
ਨੇਹਾ ਭੰਡਾਰੀ ਨੇ ਪੀ ਪੀ ਟੀ ਰਾਹੀਂ ਵਿਦਿਆਰਥਣਾਂ ਨੂੰ ਅਨੀਮੀਆ ਦੇ ਕਾਰਨਾਂ, ਅਨੀਮੀਆ ਨੂੰ ਦੂਰ ਕਰਨ ਲਈ ਸੰਤੁਲਿਤ ਭੋਜਨ, ਉਮਰ ਦੇ ਵੱਖ-ਵੱਖ ਪੜਾਵਾਂ ਲਈ ਲੋੜੀਂਦੀ ਖ਼ੁਰਾਕ ਅਤੇ ਸਰੀਰ ਲਈ ਲੋੜੀਂਦੇ ਤੱਤਾਂ ਸਬੰਧੀ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸਰੀਰ ਨੂੰ ਨਿਰੋਗ ਤੇ ਸਿਹਤਮੰਦ ਬਣਾਉਣ ਲਈ ਚੰਗੀ ਖ਼ੁਰਾਕ ਦੇ ਨਾਲ-ਨਾਲ ਸੁਚੱਜੀ ਜੀਵਨ ਸ਼ੈਲੀ ਵੀ ਅਪਣਾਉਣ ਦੀ ਸੇਧ ਦਿੱਤੀ।
ਘਰੋਂ ਰੁੱਸ ਕੇ ਗਏ 10 ਸਾਲਾਂ ਬੱਚੇ ਨੇ ਸਾਰੀ ਰਾਤ ਪੁਲਿਸ ਨੂੰ ਪਾਈ ਰੱਖੀ ਭਸੂੜੀ
ਐੱਨ. ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਨਜੀਤ ਕੌਰ ਅਤੇ ਗੁਰਮਿੰਦਰ ਜੀਤ ਕੌਰ ਨੇ ਵਿਦਿਆਰਥਣਾਂ ਨੂੰ ਰਾਸ਼ਟਰੀ ਪੋਸ਼ਣ ਮਾਂਹ ਮਨਾਉਣ ਦੇ ਕਾਰਨਾਂ ਬਾਰੇ ਦੱਸਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਐੱਨ.ਐੱਸ.ਐੱਸ. ਯੂਨਿਟਾਂ, ਰੈੱਡ ਰਿਬਨ ਕਲੱਬਾਂ , ਹੋਮ ਮੈਨੇਜਮੈਂਟ ਅਤੇ ਹੋਮ ਸਾਇੰਸ ਵਿਭਾਗ ਨੂੰ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਪੋਸ਼ਣ ਮਾਂਹ ਦੀਆਂ ਗਤੀਵਿਧੀਆਂ ਨੂੰ ਨਿਰੰਤਰ ਕਰਾਉਣ ਲਈ ਪ੍ਰੇਰਿਤ ਕੀਤਾ।