ਮਾਨਸਾ 22 ਫਰਵਰੀ:ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਮਾਨਸਾ ਜ਼ਿਲ੍ਹੇ ਦੇ ਐੱਸ. ਐੱਸ. ਪੀ.ਡਾ.ਨਾਨਕ ਸਿੰਘ ਨੂੰ 41 ਅੱਖਰੀ ਫੱਟੀ ਭੇਂਟ ਕੀਤੀ। ਡਾ.ਨਾਨਕ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਭਾਸ਼ਾ ਦਾ ਸੰਸਾਰ ਭਰ ’ਚ ਆਪਣਾ ਮੁਕਾਮ ਹੈ ਅਤੇ ਮਿੱਠੀ ਜੁਬਾਨ ਪੰਜਾਬੀ ਬੋਲਣ ਵਾਲੇ ਹਰ ਵਿਅਕਤੀ ਅਤੇ ਸਖਸੀਅਤ ਦੇ ਮੂੰਹੋਂ ਪਿਆਰ ਅਤੇ ਸਨੇਹ ਝਲਕਦਾ ਹੈ।
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਵੇਗਾ ਇਕ ਮਾਰਚ ਤੋਂ ਸ਼ੁਰੂ
ਉਨ੍ਹਾਂ ਕਿਹਾ ਕਿ ਬੋਲੀ ਦੀ ਸੇਵਾ ਕਰਕੇ ਉਸ ਦਾ ਪ੍ਰਸਾਰ ਕਰਨ ਵਿੱਚ ਲੱਗੇ ਹਰਪ੍ਰੀਤ ਬਹਿਣੀਵਾਲ ਦੇ ਉੱਦਮ ਨਿਰਾਲੇ ਅਤੇ ਸਲਾਹੁਣਯੋਗ ਤਾਂ ਹਨ ਹੀ,ਨਾਲ ਹੀ ਇੱਕ ਆਤਮਿਕ ਸਕੂਨ ਵੀ ਦਿੰਦੇ ਹਨ। ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਡਾ.ਨਾਨਕ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਕੇ ਜੋ ਆਤਮਿਕ ਸਕੂਨ ਅਤੇ ਬੋਲੀ ਦਾ ਮੋਹ ਮਾਨਣ ਦਾ ਜੋ ਮੌਕਾ ਮਿਲਦਾ ਹੈ।
Share the post "ਐੱਸ ਐੱਸ ਪੀ ਡਾ ਨਾਨਕ ਸਿੰਘ ਵੱਲ੍ਹੋਂ ਹਰਪ੍ਰੀਤ ਬਹਿਣੀਵਾਲ ਦੇ ਯਤਨਾਂ ਦੀ ਪ੍ਰਸ਼ੰਸਾ"