ਆਮ ਨਾਗਰਿਕ ਵੱਲੋਂ ਪੁਲਿਸ ਮੁਲਾਜ਼ਮ ਨੂੰ ਐਮਰਜੈਂਸੀ ਹਲਾਤਾਂ ਵਿੱਚ ਮੁੱਢਲੀ ਸਹਾਇਤਾ ਦੇਣ ਕਰਕੇ ਐਸ.ਐਸ.ਪੀ. ਫਾਜ਼ਿਲਕਾ ਨੇ ਕੀਤਾ ਸਨਮਾਨਿਤ।

0
60
+1

Fazilka News:ਇਨਸਾਨੀਅਤ ਅਤੇ ਹੌਸਲੇ ਦੀ ਇਕ ਸ਼ਾਨਦਾਰ ਮਿਸਾਲ ਪੇਸ਼ ਕਰਦੇ ਹੋਏ, ਮੰਡੀ ਪੰਜੇ ਕੇ ਵਾਸੀ ਸਤਨਾਮ ਚੰਦ ਪੁੱਤਰ ਰੂਪ ਰਾਮ ਨੇ ਆਪਣੇ ਜਿੰਮੇਵਾਰ ਨਾਗਰਿਕ ਹੋਣ ਦਾ ਪਰਮਾਣ ਦਿੱਤਾ। 31 ਜਨਵਰੀ 2025 ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਅਮੀਰ ਖਾਸ ਦੇ ਨੇੜੇ, ਦੋ ਪੁਲਿਸ ਮੁਲਾਜ਼ਮ ਮੋਟਰਸਾਈਕਲ ‘ਤੇ ਜਾ ਰਹੇ ਸਨ, ਜਦੋਂ ਇਕ ਮੁਲਾਜ਼ਮ ਦੀ ਅਚਾਨਕ ਤਬੀਅਤ ਖਰਾਬ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ।ਉਸ ਸਮੇਂ ਉਥੋਂ ਗੁਜਰ ਰਹੇ ਸਤਨਾਮ ਚੰਦ ਨੇ ਆਪਣੀ ਸਮਝਦਾਰੀ ਤੇ ਦਰਿਆਦਿਲੀ ਨਾਲ ਆਪਣਾ ਮੋਟਰਸਾਈਕਲ ਰੋਕਿਆ ਅਤੇ ਤੁਰੰਤ ਪੁਲਿਸ ਮੁਲਾਜ਼ਮ ਨੂੰ ਮੁੱਢਲੀ ਸਹਾਇਤਾ ਦਿੱਤੀ।

ਇਹ ਵੀ ਪੜ੍ਹੋ Delhi assembly election: ਪ੍ਰਚਾਰ ਦਾ ਅੱਜ ਆਖਰੀ ਦਿਨ, ਸਾਰੀਆਂ ਧਿਰਾਂ ਲਾਉਣਗੀਆਂ ਪੂਰਾ ਜੋਰ

ਉਨ੍ਹਾਂ ਨੇ ਹੋਰ ਲੋਕਾਂ ਦੀ ਮਦਦ ਲੈਂਦਿਆਂ ਪੁਲਿਸ ਮੁਲਾਜ਼ਮ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਸ ਨਾਲ ਇਕ ਕੀਮਤੀ ਜ਼ਿੰਦਗੀ ਬਚ ਸਕੀ।ਇਸ ਘਟਨਾ ਦੇ ਦੌਰਾਨ, ਡੀ.ਐਸ.ਪੀ. ਗੁਰੂ ਹਰਸਹਾਏ, ਥਾਣਾ ਮੁਖੀ ਗੁਰੂ ਹਰਸਹਾਏ, ਐਸ.ਐਸ.ਪੀ. ਫਿਰੋਜ਼ਪੁਰ, ਐਸ.ਐਸ.ਪੀ. ਫਾਜ਼ਿਲਕਾ ਤੇ ਹੋਰ ਉੱਚ ਪੁਲਿਸ ਅਧਿਕਾਰੀ ਵੀ ਉਥੇ ਮੌਜੂਦ ਸਨ। ਜੋ ਮੋਹਨ ਕੇ ਨੇੜੇ ਹੋਏ ਐਕਸੀਡੈਂਟ ਵਿੱਚ ਜਖ਼ਮੀ ਹੋਏ ਲੋਕਾਂ ਦੀ ਸੰਭਾਲ ਲਈ ਜਾ ਰਹੇ ਸਨ। ਉਨ੍ਹਾਂ ਨੇ ਵੀ ਸਤਨਾਮ ਚੰਦ ਦੇ ਇਸ ਨੇਕ ਕੰਮ ਦੀ ਭਰਵੀਂ ਸ਼ਲਾਘਾ ਕੀਤੀ।ਉਹਨਾਂ ਦੀ ਇਸ ਗੌਰਵਮਈ ਸੇਵਾ ਨੂੰ ਮੱਦੇਨਜ਼ਰ ਰੱਖਦੇ ਹੋਏ, ਐਸ.ਐਸ.ਪੀ. ਫਾਜ਼ਿਲਕਾ ਨੇ ਅੱਜ ਆਪਣੇ ਦਫ਼ਤਰ ‘ਚ ਸਤਨਾਮ ਚੰਦ ਨੂੰ ਨਗਦੀ, ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ Moga police ਵੱਲੋਂ ਮੁਕਾਬਲੇ ਤੋਂ ਬਾਅਦ ਕਾਰ ਖੋਹਣ ਵਾਲੇ ਬਦਮਾਸ਼ ਕਾਬੂ, ਇੱਕ ਜ਼ਖਮੀ

ਉਨ੍ਹਾਂ ਨੇ ਕਿਹਾ ਕਿ ਸਤਨਾਮ ਚੰਦ ਵੱਲੋਂ ਦਿੱਤੀ ਗਈ ਮਦਦ ਸਾਡੇ ਸਮਾਜ ਵਿੱਚ ਇਨਸਾਨੀਅਤ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀ ਹੈ। ਇਸ ਮਿਸਾਲੀ ਕੰਮ ਨੇ ਇਹ ਸਾਬਤ ਕਰ ਦਿੱਤਾ ਕਿ ਨਿਮਰਤਾ, ਹੌਸਲਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ। ਐਸ.ਐਸ.ਪੀ. ਸਾਹਿਬ ਨੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਐਸੇ ਮਨੁੱਖਤਾ ਭਰੇ ਕੰਮਾਂ ਵਿੱਚ ਹਿੱਸਾ ਲੈਣ, ਜਿਸ ਨਾਲ ਸਮਾਜ ਦੇ ਲੋਕਾਂ ਨੂੰ ਚੰਗੀ ਸੇਧ ਮਿਲੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here