ਅਬੋਹਰ ਦੀ ਜੈਨ ਨਗਰੀ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟੇ ਦੇ ਅੰਦਰ ਅੰਦਰ ਕੀਤਾ ਟ੍ਰੇਸ

Date:

spot_img

👉ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨੋ ਦੋਸ਼ੀ ਕਾਬੂ, ਜਿਹਨਾਂ ਪਾਸੋਂ 55 ਹਜਾਰ ਰੁਪਏ ਦੀ ਨਗਦੀ ਅਤੇ ਚੋਰੀ ਕੀਤੀਆਂ ਸੋਨੇ ਦੀਆਂ ਵਾਲੀਆਂ ਬਰਾਮਦ।
👉ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਨਿਕਲਿਆ ਮੁਦਈ ਦੇ ਸਕੇ ਤਾਏ ਦਾ ਲੜਕਾ।
Fazilka News:ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ।ਮਿਤੀ 31-01-2025 ਨੂੰ ਅਬੋਹਰ ਦੀ ਜੈਨ ਨਗਰੀ ਵਿੱਚ ਅਧਿਆਪਿਕਾ ਜੋਤੀ ਚੁੱਘ ਦੇ ਘਰ ਅੰਦਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਦਾਖਲ ਹੋ ਕੇ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟਣ ਵਾਲੇ ਮਾਮਲੇ ਨੂੰ ਫਾਜਿਲਕਾ ਪੁਲਿਸ ਨੇ 24 ਘੰਟੇ ਦੇ ਅੰਦਰ ਅੰਦਰ ਟ੍ਰੇਸ ਕਰਕੇ ਦੋਨਾਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜਿਸ ਪਾਸੋਂ ਲੁੱਟ ਦੀ ਰਕਮ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ ਆਮ ਨਾਗਰਿਕ ਵੱਲੋਂ ਪੁਲਿਸ ਮੁਲਾਜ਼ਮ ਨੂੰ ਐਮਰਜੈਂਸੀ ਹਲਾਤਾਂ ਵਿੱਚ ਮੁੱਢਲੀ ਸਹਾਇਤਾ ਦੇਣ ਕਰਕੇ ਐਸ.ਐਸ.ਪੀ. ਫਾਜ਼ਿਲਕਾ ਨੇ ਕੀਤਾ ਸਨਮਾਨਿਤ। 

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਨੇ ਦੱਸਿਆ ਕਿ ਜੋਤੀ ਪਤਨੀ ਸੋਨੀ ਚੁੱਘ ਵਾਸੀ ਗਲੀ ਨੰਬਰ 03 ਜੈਨ ਨਗਰੀ ਅਬੋਹਰ, ਜੋ ਕਿ ਭਾਗ ਸਿੰਘ ਕਾਲਜ ਅਬੋਹਰ ਵਿਖੇ ਅਧਿਆਪਿਕਾ ਵਜੋਂ ਸੇਵਾ ਨਿਭਾ ਰਹੀ ਹੈ। ਜੋ ਮਿਤੀ 31-01-2025 ਨੂੰ ਬਾਅਦ ਦੁਪਹਿਰ ਕਰੀਬ 3:30 ਵਜੇ ਡਿਊਟੀ ਤੋਂ ਬਾਅਦ ਆਪਣੇ ਘਰ ਪਹੁੰਚੀ ਤਾਂ 02 ਅਣਪਛਾਤੇ ਵਿਅਕਤੀ ਜਬਰਦਸਤੀ ਉਸਦੇ ਘਰ ਦਾਖਲ ਹੋ ਗਏ ਅਤੇ ਘਰ ਦਾ ਦਰਵਾਜਾ ਬੰਦ ਕਰ ਲਿਆ। ਜਿਹਨਾਂ ਨੇ ਉਸਨੂੰ ਕਾਪੇ ਦਾ ਡਰ ਦੇ ਕੇ ਅਤੇ ਉਸਨੂੰ ਕੋਈ ਬੇਹੋਸ਼ ਕਰਨ ਵਾਲੀ ਚੀਜ ਸੁੰਘਾ ਕੇ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ। ਜੋ ਉਸਦੇ ਘਰ ਤੋਂ 15 ਤੋਂ 20 ਤੋਲੇ ਸੋਨੇ ਦੇ ਗਹਿਣੇ ਅਤੇ 3 ਲੱਖ 50 ਹਜਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਜਿਸਤੇ ਜੋਤੀ ਉਕਤ ਦੇ ਪਤੀ ਸੋਨੀ ਚੁੱਘ ਦੇ ਬਿਆਨ ਤੇ ਮੁਕੱਦਮਾ ਨੰਬਰ 18 ਮਿਤੀ 31-01-2025 ਜੁਰਮ 307,333 ਬੀ.ਐਨ.ਐਸ ਥਾਣਾ ਸਿਟੀ-1 ਅਬੋਹਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਦੌਰਾਨੇ ਤਫਤੀਸ਼ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਅਤੇ ਇੰਚਾਰਜ ਸੀ.ਆਈ.ਏ-2 ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ।

ਇਹ ਵੀ ਪੜ੍ਹੋ Delhi assembly election: ਪ੍ਰਚਾਰ ਦਾ ਅੱਜ ਆਖਰੀ ਦਿਨ, ਸਾਰੀਆਂ ਧਿਰਾਂ ਲਾਉਣਗੀਆਂ ਪੂਰਾ ਜੋਰ

ਜੋ ਇਹਨਾਂ ਟੀਮਾਂ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਅਤੇ ਟੈਕਨੀਕਲ ਸਪੋਰਟ ਦੀ ਮਦਦ ਨਾਲ ਦੋਸ਼ੀਆਂ ਅਸ਼ਵਨੀ ਕੁਮਾਰ ਉਰਫ ਬਿੱਟੂ ਪੁੱਤਰ ਜਗਦੀਸ਼ ਕੁਮਾਰ ਵਾਸੀ ਗਲੀ ਨੰਬਰ 02 ਪੰਜਪੀਰ ਨਗਰ ਅਬੋਹਰ ਅਤੇ ਜਸਮਿੰਦਰਪਾਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਗਲੀ ਨੰਬਰ 05 ਪੰਜਪੀਰ ਨਗਰ ਅਬੋਹਰ ਨੂੰ ਵਾਰਦਾਤ ਤੋਂ 24 ਘੰਟੇ ਦੇ ਅੰਦਰ ਅੰਦਰ ਟ੍ਰੇਸ ਕਰਕੇ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਕਾਬੂ ਕੀਤੇ ਦੋਸ਼ੀਆਂ ਪਾਸੋਂ 55 ਹਜਾਰ ਰੁਪਏ ਦੀ ਨਗਦੀ ਅਤੇ ਚੋਰੀ ਕੀਤੀਆਂ ਸੋਨੇ ਦੀਆਂ ਵਾਲੀਆਂ ਬਰਾਮਦ ਕਰ ਲਈਆਂ ਗਈਆਂ ਹਨ। ਦੌਰਾਨੇ ਤਫਤੀਸ਼ ਮੁਦਈ ਨੇ ਦੁਬਾਰਾ ਬਿਆਨ ਲਿਖਾਇਆ ਕਿ ਉਸਦੇ ਘਰ ਵਿੱਚ ਪਈ ਅਲਮਾਰੀ ਦੇ ਸੇਫ ਦੀ ਚਾਬੀ ਮਿਲਣ ਤੇ ਚੈਕ ਕੀਤਾ ਤਾਂ ਸਿਰਫ ਇੱਕ ਜੋੜਾ ਸੋਨੇ ਦੇ ਟੋਪਸ ਵਜਨੀ 2.760 ਗਰਾਮ ਅਤੇ 60 ਹਜਾਰ ਰੁਪਏ ਦੀ ਨਗਦੀ ਹੀ ਚੋਰੀ ਹੋਣੀ ਪਾਈ ਗਈ। ਬਾਕੀ ਸਮਾਨ ਮੁਦਈ ਨੂੰ ਘਰ ਅੰਦਰ ਹੀ ਮਿਲ ਗਿਆ।ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਅਸ਼ਵਨੀ ਕੁਮਾਰ ਮੁਦਈ ਮੁਕੱਦਮਾ ਸੋਨੀ ਚੁੱਘ ਦੇ ਸਕੇ ਤਾਏ ਦਾ ਲੜਕਾ ਹੈ। ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਹਨ।ਫਾਜ਼ਿਲਕਾ ਪੁਲਿਸ ਵੱਲੋ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ Zero Tolerance ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਫਾਜਿਲਕਾ ਜਿਲ੍ਹੇ ਅੰਦਰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img
spot_img

Share post:

Popular

More like this
Related

ਮਾਰੀਚ ਦੇ ਛਲ ਵਿੱਚ ਫਸੀ ਸੀਤਾ, ਰਾਵਣ ਨੇ ਕੀਤਾ ਹਰਨ; ਰਾਮਲੀਲਾ ਦੇ ਮੰਚਨ ਨੇ ਬੰਨ੍ਹਿਆ ਸਮਾਂ

👉ਸੋਨੇ ਦੇ ਹਿਰਨ ਦੀ ਮਾਇਆ ਤੋਂ ਜਟਾਯੂ ਦੇ ਸੰਘਰਸ਼...

ਬਠਿੰਡਾ ਦਿਹਾਤੀ ਹਲਕੇ ਵਿੱਚ ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਸਰਗਰਮੀਆਂ ਕੀਤੀਆਂ ਤੇਜ਼

👉ਨਵੇਂ ਹਲਕਾ ਇੰਚਾਰਜ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਨਿਯੁਕਤੀ...

Bathinda Police ਦੀ PCR ਟੀਮ ਦੀ ਬਹਾਦਰੀ; ਮੋਬਾਈਲ ਖੋਹ ਕੇ ਭੱਜਣ ਵਾਲੇ ਦੋ ਮੁਲਜ਼ਮ ਕਾਬੂ

👉ਗਸ਼ਤ ਦੌਰਾਨ ਮਿਲੀ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੀਸੀਆਰ...