ਬਠਿੰਡਾ, 27 ਨਵੰਬਰ: ਬਠਿੰਡਾ ਜ਼ਿਲੇ ਦੇ ਪਿਛਲੇ ਦਿਨੀਂ ਨਵੇਂ ਆਏ ਐਸਐਸਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਅੱਜ ਸਬ ਡਿਵੀਜਨ ਤਲਵੰਡੀ ਸਾਬੋ ਅਧੀਨ ਪੈਂਦੇ ਥਾਣਾ ਤਲਵੰਡੀ ਸਾਬੋ, ਥਾਣਾ ਰਾਮਾਂ ਅਤੇ ਪੁਲਿਸ ਚੌਂਕੀ ਰਿਫਾਇੰਨਰੀ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਗੋਲ਼ੀ ਕਾਂਡ ਤੋਂ ਬਾਅਦ ਸਾਹਮਣੇ ਆਇਆ ਗਿੱਪੀ ਗਰੇਵਾਲ, ਕਿਹਾ ਮੇਰੀ ਨਹੀਂ ਹੈ ਸਲਮਾਨ ਨਾਲ ਦੋਸਤੀ
ਇਸ ਚੈਕਿੰਗ ਦੌਰਾਨ ਮੁੱਖ ਥਾਣਾ ਅਫਸਰਾਂ ਨੂੰ ਜੇਰੇ-ਤਫਤੀਸ਼ ਦੇ ਮੁਕੱਦਮਿਆਂ ਦਾ ਨਿਪਟਾਰਾ 15 ਦਿਨਾਂ ਵਿੱਚ ਕਰਨ, ਮੁਕੱਦਮਿਆਂ ਦੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ, ਅਦਾਲਤ ਵਿਚ ਕੇਸਾਂ ਦੇ ਚਲਾਣ ਤਿਆਰ ਕਰਕੇ 1 ਹਫਤੇ ਵਿੱਚ ਚਲਾਣ ਟੂ-ਕੋਰਟ ਕਰਵਾਉਣ ਅਤੇ ਥਾਣੇ ਵਿੱਚ ਪੈਡਿੰਗ ਪਈਆਂ ਅਖਰਾਜ ਰਿਪੋਰਟਾਂ ਦੀ ਸਾਰੀ ਪੀ੍ਰਕ੍ਰਿਆ ਮੁਕੰਮਲ ਕਰਨ ਦੀਆਂ ਹਿਦਾਇਤਾਂ ਕੀਤੀਆਂ ਗਈਆਂ।
ਐੱਸ.ਐੱਸ.ਪੀ ਗਿੱਲ ਜਿਲ੍ਹੇ ਵਿੱਚ ਅਮਨ-ਸਾਂਤੀ ਤੇ ਪੁਲਿਸ ਦੀ ਭਲਾਈ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ ਦਿੰਦਿਆਂ ਅੱਗੇ ਕਿਹਾ ਕਿ ਥਾਣੇ ਦੇ ਫੈਸਲਾਸ਼ੁਦਾ ਮਾਲ ਮੁਕੱਦਦਿਆਂ ਵਿਚ ਵਹੀਕਲਾਂ ਦਾ ਅਦਾਲਤ ਪਾਸੋਂ ਹੁਕਮ ਹਾਸਲ ਕਰਕੇ/ਜੱਜਮੈਂਟਾਂ ਵਾਚ ਕਰਕੇ ਨਿਪਟਾਰਾ ਕਰਵਾਇਆ ਜਾਵੇ। ਇਸ ਤੋਂ ਇਲਾਵਾ ਨਸ਼ੇ ਨਾਲ ਪ੍ਰਭਾਵਿਤ ਏਰੀਏ ਵਿੱਚ ਨਸ਼ਿਆਂ ਵਿਰੋਧੀ ਸੈਮੀਨਾਰ ਕਰਵਾਏ ਜਾਣ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮੇ ਦਰਜ ਕੀਤੇ ਜਾਣ।
Share the post "ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ"