ਮੁਹਾਲੀ, 3 ਜਨਵਰੀ: ਰਾਤ ਦੀ ਡਿਊਟੀ ਦੌਰਾਨ ਸੁੱਤੇ ਪਏ ਇੱਕ ਪੁਲਿਸ ਇੰਸਪੈਕਟਰ ਨੂੰ ਮੁਅੱਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਰਾਤ ਦੀ ਗਸ਼ਤ ਉਪਰ ਐਸਐਸਪੀ ਦੀਪਕ ਪਾਰਿਕ ਨਿਕਲੇ ਹੋਏ ਸਨ ਤਾਂ ਜਦ ਉਹ ਇੱਕ ਚੈਕ ਪੋਸਟ ’ਤੇ ਪੁੱਜੇ ਤਾਂ ਦੇਖਿਆ ਕਿ ਡਿਊਟੀ ਉਪਰ ਤੈਨਾਤ ਇੰਸਪੈਕਟਰ ਭੁਪਿੰਦਰ ਸਿੰਘ ਆਪਣੀ ਕਾਰ ਵਿਚ ਸੁੱਤਾ ਪਿਆ ਹੋਇਆ ਸੀ। ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ ਪੁਲਿਸ ਨੇ ਅੱਧੀ ਰਾਤ ਨੂੰ ਚੁੱਕਿਆ ਭੁੱਖ ਹੜਤਾਲ ’ਤੇ ਬੈਠਾ ਕੰਪਿਊਟਰ ਅਧਿਆਪਕ
ਪਤਾ ਲੱਗਿਅ ਹੈ ਕਿ ਇੰਸਪੈਕਟਰ ਭੁਪਿੰਦਰ ਸਿੰਘ ਦੀ ਪੁਲਿਸ ਲਾਈਨ ਵਿਚ ਡਿਊਟੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਐਸਐਸਪੀ ਵੱਲੋਂ ਅੱਜ ਤੜਕਸਾਰ ਕਰੀਬ 3 ਵਜੇ ਚੈਕਿੰਗ ਸ਼ੁਰੂ ਕੀਤੀ ਗਈ ਸੀ ਤੇ ਮੁਹਾਲੀ ਦੇ ਨਾਲ ਲੱਗਦੇ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਨਾਲ ਲੱਗਦੀਆਂ ਚੌਕੀਆਂ ਤੇ ਚੈਕ ਪੋਸਟਾਂ ਉਪਰ ਪੁੱਜ ਕ ਨਿਰੀਖਣ ਕੀਤਾ ਗਿਆ।
ਇਹ ਵੀ ਪੜ੍ਹੋ ਪੁੱਤ ਹੀ ਨਿਕਲਿਆ ‘ਥਾਣੇਦਾਰ’ ਬਾਪ ਦਾ ਕਾਤਲ, ਪੁਲਿਸ ਵੱਲੋਂ ਰਾਈਫ਼ਲ ਸਹਿਤ ਕਾਬੂ
ਵੱਖ ਵੱਖ ਮੀਡੀਆ ਸਮੂਹ ਨਾਲ ਗੱਲਬਾਤ ਕਰਦਿਆਂ ਐਸਐਸਪੀ ਨੇ ਇੰਸਪੈਕਟਰ ਭੁਪਿੰਦਰ ਸਿੰਘ ਨੂੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਿਊਟੀ ਵਿੱਚ ਅਣਗਹਿਲੀ ਕਰਨ ਵਾਲੇ ਕਿਸੇ ਵੀ ਮੁਲਾਜਮ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਆਪਣੇ ਅਧੀਨ ਸਮੂਹ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਵੀ ਹਿਦਾਇਤ ਕੀਤੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK