ਐਸਐਸਪੀ ਵਿਜੀਲੈਂਸ ਨੇ ਜਿੱਤੀ ਆਲ ਇੰਡੀਆ ਪੁਲਿਸ ਗੋਲਫ ਚੈਂਪੀਅਨਸ਼ਿਪ

0
222

ਚੰਡੀਗੜ੍ਹ 12 ਜਨਵਰੀ: ਪੰਜਾਬ ਪੁਲਿਸ ਇਕੱਲਾ ਅਪਰਾਧੀਆਂ ਨੂੰ ਫ਼ੜਣ ਵਿਚ ਹੀ ਅੱਗੇ ਨਹੀਂ ਹੈ, ਬਲਕਿ ਇਸਦੇ ਅਧਿਕਾਰੀ ਤੇ ਮੁਲਾਜਮਾਂ ਖੇਡਾਂ ਸਹਿਤ ਹੋਰਨਾਂ ਖੇਤਰਾਂ ਵਿਚ ਵੀ ਪੰਜਾਬ ਦਾ ਝੰਡਾ ਬੁਲੰਦ ਕਰ ਰਹੇ ਹਨ। ਇਸੇ ਤਰ੍ਹਾਂ ਬੀਤੇ ਦਿਨੀਂ ਅਹਿਮਦਾਬਾਦ ਵਿਖੇ ਆਯੋਜਿਤ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ 2024-25 ਵਿੱਚ ਪੰਜਾਬ ਪੁਲਿਸ ਦੇ ਇੱਕ ਜਾਂਬਾਜ ਅਧਿਕਾਰੀ ਰੁਪਿੰਦਰ ਸਿੰਘ, ਜੋਕਿ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਵਿਖੇ ਬਤੌਰ ਐਸਐਸਪੀ ਤੈਨਾਤ ਹਨ, ਨੇ ਗੁਜਰਾਤ ਪੁਲਿਸ ਦੁਆਰਾ ਓਵਰਆਲ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਸਿਰਜ਼ ਦਿੱਤਾ ਹੈ।

ਇਹ ਵੀ ਪੜ੍ਹੋ ਬਿਸ਼ਨੋਈ ਗੈਂਗ ਦੇ ਨਾਂ ’ਤੇ ਠੇਕੇਦਾਰ ਕੋਲੋਂ ‘ਕਰੋੜ’ ਰੁਪਏ ਦੀ ਫ਼ਿ+ਰੌ.ਤੀ ਮੰਗਦੇ ‘ਨੌਜਵਾਨ’ ਪੁਲਿਸ ਵੱਲੋਂ ‘ਮੁਕਾਬਲੇ’ ਤੋਂ ਬਾਅਦ ਕਾਬੂ, ਦੇਖੋ ਵੀਡੀਓ

ਇਸ ਸਾਲਾਨਾ ਟੂਰਨਾਮੈਂਟ ਵਿੱਚ ਸਾਰੇ ਰਾਜਾਂ ਤੋਂ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਗਜ਼ਟਿਡ ਅਧਿਕਾਰੀਆਂ ਨੇ ਹਿੱਸਾ ਲਿਆ। ਕਲਹਾਰ ਬਲੂਜ਼ ਐਂਡ ਗ੍ਰੀਨਜ਼ ਦੇ ਗੋਲਫ਼ ਮੈਦਾਨ ’ਤੇ ਆਯੋਜਿਤ 3 ਦਿਨਾਂ ਮੁਕਾਬਲੇ ਤੋਂ ਬਾਅਦ ਰੁਪਿੰਦਰ ਸਿੰਘ ਦਾ ਸਭ ਤੋਂ ਵਧੀਆ ਸਕੋਰ ਰਿਹਾ। ਸਮਾਪਤੀ ਵਾਲੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੰਡੇ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਤੇ ਵਿਜੀਲੈਂਸ ਵਿਭਾਗ ਦੇ ਪ੍ਰਮੁੱਖ ਵਰਿੰਦਰ ਕੁਮਾਰ ਨੇ ਵੀ ਐਸਐਸਪੀ ਰੁਪਿੰਦਰ ਸਿੰਘ ਦੀ ਸਫ਼ਲਤਾ ’ਤੇ ਉਸਨੂੰ ਵਧਾਈ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here