ਐਸਜੀਪੀਸੀ ਪ੍ਰਧਾਨ ਦੀ ਚੋਣ ਜਿੱਤਣ ਲਈ ਅਕਾਲੀ ਦਲ ਨੂੰ ਦਾਅ ਤੇ ਲਗਾਇਆ – ਬੀਬੀ ਜਗੀਰ ਕੌਰ

Date:

spot_img

ਕਾਂਗਰਸ ਆਪ ਤੇ ਬੀਜੇਪੀ ਨਾਲ ਸਿਆਸੀ ਸੌਦੇਬਾਜੀ ਹੋਈ

ਖ਼ੁਦਮੁਖ਼ਤਿਆਰ ਸੰਸਥਾ ਦੀ ਸਾਖ ਨੂੰ ਬਚਾਉਣ ਲਈ ਮੈਂਬਰਾਂ ਤੋਂ ਲੋਕਤੰਤਰਿਕ ਅਤੇ ਆਜ਼ਾਦਤਾਨਾ ਵੋਟ ਪਾਉਣ ਦੇ ਹੱਕ ਨੂੰ ਖੋਹਿਆ

ਚੰਡੀਗੜ () ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਐਸਜੀਪੀਸੀ ਚੋਣਾਂ ਵਿੱਚ ਪ੍ਰਧਾਨਗੀ ਪਦ ਦੇ ਉਮੀਦਵਾਰ ਰਹੇ ਬੀਬੀ ਜਗੀਰ ਕੌਰ ਨੇ ਅੱਜ ਸਿੱਖਾਂ ਦੀ ਸਿਰਮੌਰ ਸੰਸਥਾ ਅਤੇ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਹੋਈ ਚੋਣ ਦੌਰਾਨ ਵਰਤੇ ਹੱਥ ਕੰਢਿਆਂ ਨੂੰ ਕੌਮ ਅਤੇ ਪੰਥ ਲਈ ਘਾਤਕ ਕਰਾਰ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੇ ਬਜੁਰਗਾਂ ਨੇ ਸੰਸਥਾ ਨੂੰ ਆਜ਼ਾਦ ਤਾਨਾ ਰੂਪ ਵਿੱਚ ਕੰਮ ਕਰਨ ਅਤੇ ਗੁਰੂ ਘਰਾਂ ਦੇ ਸੇਵਾ ਸੰਭਾਲ ਲਈ ਬਣਾਈ ਸ਼੍ਰੋਮਣੀ ਕਮੇਟੀ ਨੂੰ ਅੱਜ ਰਾਜਸੀ ਹਥਿਆਰ ਦੇ ਤੌਰ ਤੇ ਵਰਤਿਆ ਜਾਣਾ ਦੁੱਖ ਦਿੰਦਾ ਹੈ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਸੁਖਬੀਰ ਬਾਦਲ ਧੜੇ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਕਿਹਾ, ਇਸ ਧੜੇ ਨੇ ਪੰਥ ਅਤੇ ਗ੍ਰੰਥ ਦੇ ਸਤਿਕਾਰ ਦੀ ਪ੍ਰਤੀਕ ਐਸਜੀਪੀਸੀ ਦੀ ਪ੍ਰਧਾਨਗੀ ਲਈ ਮੋਟਾ ਸਿਆਸੀ ਸੌਦਾ ਕੀਤਾ ਹੈ। ਪੰਜਾਬ ਦੀ ਮੌਜੂਦਾ ਸੱਤਾ ਧਿਰ , ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਅਤੇ ਬੀਜੇਪੀ ਨਾਲ ਹੱਥ ਮਿਲਾਇਆ , ਸਿਰਫ ਤੇ ਸਿਰਫ ਐਸਜੀਪੀਸੀ ਚੋਣ ਵਿੱਚ ਆਪਣੇ ਧੜੇ ਦੇ ਉਮੀਦਵਾਰ ਨੂੰ ਪ੍ਰਧਾਨ ਬਣਾਉਣ ਦੇ ਲਈ।

ਸੁਖਬੀਰ ਸਿੰਘ ਬਾਦਲ ਨੇ ਨਿੱਜੀ ਮੁਫਾਦਾਂ ਲਈ ਪੰਜਾਬ ਅਤੇ ਪੰਥਕ ਮੁੱਦਿਆਂ ਸਮੇਤ ਪਾਰਟੀ ਨੂੰ ਬੁਰੇ ਹਾਲਾਤਾਂ ਚ ਧੱਕਿਆ – ਜੱਥੇਦਾਰ ਵਡਾਲਾ

ਓਹਨਾ ਕਿਹਾ ਕਿ ਐਸਜੀਪੀਸੀ ਮੈਂਬਰਾਂ ਤੋਂ ਆਜ਼ਾਦਤਾਨਾ ਰੂਪ ਵਿੱਚ ਆਪਣੀ ਵੋਟ ਪਾਉਣ ਦਾ ਅਸਿੱਧੇ ਢੰਗ ਨਾਲ ਹੱਕ ਖੋਹਿਆ ਗਿਆ। ਮੈਂਬਰਾਂ ਨੂੰ ਸਿਆਸੀ ਦਬਾਅ ਹੇਠ ਦਬਸ਼ ਦਿੱਤੀ ਗਈ ਅਤੇ ਜਿਹੜੇ ਐਸਜੀਪੀਸੀ ਮੈਂਬਰਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦਿਵਾਈ ਓਹਨਾ ਤੋ ਜਬਰੀ ਵੋਟ ਪਵਾਈ ਗਈ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ, ਸੁਖਬੀਰ ਸਿੰਘ ਬਾਦਲ ਧੜੇ ਨੇ ਕਾਗਰਸ ਦੇ ਦੋ ਐਸਜੀਪੀਸੀ ਮੈਂਬਰਾਂ ਬਲਵਿੰਦਰ ਬੈਂਸ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ ਨਾਲ ਤੱਕ ਵੀ ਸਮਝੌਤਾ ਕੀਤਾ । ਇਸ ਤੋਂ ਇਲਾਵਾ ਬੀਜੇਪੀ ਅਤੇ ਆਪ ਨਾਲ ਸਬੰਧਿਤ ਐਸਜੀਪੀਸੀ ਮੈਂਬਰਾਂ ਨਾਲ ਗੁਪਤ ਸਮਝੌਤਾ ਜਾਰੀ ਰੱਖਿਆ ਅਤੇ ਜ਼ਿਮਨੀ ਚੋਣਾਂ ਵਿਚ ਵੱਖ ਵੱਖ ਹਲਕਿਆਂ ਵਿੱਚ ਸਮਝੋਤੇ ਤਹਿਤ ਹੀ ਸਿਆਸੀ ਮਦਦ ਕਰਨ ਦੀ ਡੀਲ ਕੀਤੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਅੰਦੋਲਨ ’ਚ ਭਾਗ ਲੈਣ ਲਈ ਕਿਸਾਨਾਂ ਨਾਲ ਵਿਤਕਰਾ ਕਰਨ ’ਤੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਸੂਬੇ ਭਰ ਵਿਚ ਵਿਸ਼ਾਲ ਧਰਨੇ

ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੇ ਤੇ ਬੇ ਬੁਨਿਆਦ ਦੋਸ਼ ਲਗਾਏ ਗਏ ਕਿ ਸੁਧਾਰ ਲਹਿਰ ਪਿੱਛੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਜਾਂ ਏਜੰਸੀਆਂ ਖੜੀਆਂ ਨੇ, ਪਰ ਹਕੀਕਤ ਇਹ ਸੀ ਕਿ ਸੂਬਾ ਸਰਕਾਰ ਦੇ ਮੁਖੀ ਭਗਵੰਤ ਮਾਨ ਅਤੇ ਕੇਂਦਰ ਨਾਲ ਸੁਖਬੀਰ ਸਿੰਘ ਬਾਦਲ ਦਾ ਅੰਦਰੂਨੀ ਸਮਝੌਤਾ ਹੋ ਚੁੱਕਾ ਸੀ, ਜਿਸ ਦੇ ਚਲਦੇ ਜ਼ਿਮਨੀ ਚੋਣਾਂ ਵਿੱਚ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਕਾਲੀ ਦਲ ਦੀ ਕੁਰਬਾਨੀ ਦੇ ਦਿੱਤੀ ਗਈ । ਇਸ ਦੇ ਨਾਲ ਬੀਬੀ ਜਗੀਰ ਕੌਰ ਨੇ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਕਿ ਜਿਹੜੀ ਮਿਸ਼ਾਲ ਅਸੀ ਲੈਕੇ ਚੱਲੇ ਹਾਂ ਉਸ ਨੂੰ ਆਪਣੇ ਟੀਚੇ ਤੱਕ ਲੈਕੇ ਜਾਣ ਵਿੱਚ ਅੱਗੇ ਆਵੇ। ਉੱਨਾਂ ਜ਼ੋਰ ਦੇ ਕੇ ਆਮ ਚੋੱਣਾ ਵਿੱਚ ਬਾਦਲ ਧੜੇ ਨੂੰ ਮਾਤ ਦੇਣ ਲਈ ਸਾਥ ਦੇਣ।

LEAVE A REPLY

Please enter your comment!
Please enter your name here

spot_img

Share post:

Popular

More like this
Related

गुरु अमर दास जी का जीवन त्याग, सेवा, समानता और मानवता का प्रेरणास्रोत:नायब सिंह सैनी

👉हरियाणा के मुख्यमंत्री ने लुधियाना में श्री गुरु अमर...