ਬਠਿੰਡਾ, 28 ਫਰਵਰੀ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਤੋਂ ਰਿਟਾਇਰ ਹੋਏ ਸਟੇਟ ਐਵਾਰਡੀ ਸਾਬਕਾ ਪ੍ਰੋਗਰਾਮ ਅਫਸਰ ਐਨ.ਐਸ.ਐਸ. ਡਾ. ਊਸ਼ਾ ਸ਼ਰਮਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ 8ਵੀਂ ਯੂਥ ਕਨਵੈਨਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ.ਅਰਵਿੰਦ ਦੇ ਹੱਥੋਂ Life time achievement award (ਜੀਵਨ ਗੌਰਵ ਸਨਮਾਨ) ਪ੍ਰਾਪਤ ਕੀਤਾ। ਯੂਨੀਵਰਸਿਟੀ ਵੱਲੋਂ ਕਰਵਾਈਆਂ ਪਹਿਲੀਆਂ ਸੱਤ ਯੂਥ ਕਨਵੈਨਸ਼ਨ ਵਿੱਚ ਡਾ.ਊਸ਼ਾ ਸ਼ਰਮਾ ਨੇ ਬੈਸਟ ਪ੍ਰੋਗਰਾਮ ਅਫਸਰ ਦਾ ਅਵਾਰਡ ਪ੍ਰਾਪਤ ਕੀਤਾ ਤੇ ਅੱਠਵੀਂ ਯੂਥ ਕਨਵੈਨਸ਼ਨ ਵਿੱਚ ਜੀਵਨ ਗੌਰਵ ਸਨਮਾਨ ਪ੍ਰਾਪਤ ਕਰਕੇ ਐਸ.ਐਸ.ਡੀ ਗਰਲਜ਼ ਕਾਲਜ ਦਾ ਨਾਂ ਰੌਸ਼ਨ ਕੀਤਾ।
ਛੋਟਾ ਥਾਣੇਦਾਰ 6 ਲੱਖ ਰੁਪਏ ਦੀ ‘ਵੱਡੀ’ ਰਿਸ਼ਵਤ ਲੈਦਿਆਂ ਵਿਜੀਲੈਂਸ ਵੱਲੋਂ ਗ੍ਰਿਫਤਾਰ
ਇਸ ਤੋਂ ਪਹਿਲਾ ਇਹ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਚੰਡੀਗੜ ਵੱਲੋਂ ਬੈਸਟ ਟੀਚਰ ਦਾ ਸਟੇਟ ਅਵਾਰਡ ਪ੍ਰਾਪਤ ਕਰ ਚੁੱਕੇ ਹਨ ਅਤੇ ਪੰਜਾਬ ਕੰਮਪਿਊਟਰ ਐਜੂਕੇਸ਼ਨ ਅਤੇ ਵੈਲਫੇਅਰ ਆਰਗੇਨਾਈਜੇਸ਼ਨ ਸਬੰਧਿਤ ਰਾਸ਼ਟਰੀ ਸਰਵ ਸਿੱਖਿਆ ਅਭਿਆਨ ਨਵੀਂ ਦਿੱਲੀ ਵੱਲੋਂ ਮਦਰ ਟਰੇਸਾ ਸਟੇਟ ਅਵਾਰਡ ਪ੍ਰਾਪਤ ਕਰ ਚੁੱਕੇ ਹਨ ।ਇਹ ਸਨਮਾਨ ਡਾ.ਊਸ਼ਾ ਸ਼ਰਮਾ ਨੂੰ ਉਹਨਾਂ ਦੀ Job ਦੌਰਾਨ ਪੜ੍ਹਾਉਣ ਦੇ ਨਾਲ-ਨਾਲ ਸਮਾਜ ਪ੍ਰਤੀ ਦੇਣ ਨੂੰ ਦੇਖਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ.ਅਰਵਿੰਦ ਵੱਲੋਂ ਦਿੱਤਾ ਗਿਆ ।
ਭਗਵੰਤ ਮਾਨ ਵੱਲੋਂ 2-3 ਦਿਨਾਂ ‘ਚ ਪੰਜਾਬ ਦੇ ਕੁੱਝ ਵੱਡੇ ਸਿਆਸੀ ਆਗੂਆਂ ਦੇ ਪਰਦੇਫ਼ਾਸ ਕਰਨ ਦਾ ਐਲਾਨ
ਡਾ.ਊਸ਼ਾ ਸ਼ਰਮਾ ਨੇ 32 ਸਾਲ ਲਗਾਤਾਰ ਬਤੌਰ ਪ੍ਰੋਗਰਾਮ ਅਫਸਰ ਐਨ.ਐਸ.ਐਸ. ਸੇਵਾ ਨਿਭਾਈ ।19 ਵਾਰ ਖੁਦ ਖੂਨਦਾਨ ਕੀਤਾ, 40 ਤੋਂ ਵੱਧ ਖੂਨਦਾਨ ਕੈਪਾਂ ਦਾ ਆਯੋਜਨ ਕਰਕੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਕੇ ਖੂਨਦਾਨ ਕਰਵਾਇਆ, ਵਾਤਾਵਰਣ ਬਚਾਓ, ਬੇਟੀ ਬਚਾਓ, ਪੌਦੇ ਲਗਾਉਣ ਦੀ ਮੁਹਿੰਮ, ਨਸ਼ੇ ਵਿਰੋਧੀ ਅਤੇ 89V/194S ਜਾਗਰੁਕਤਾ ਲਈ ਸੈਮੀਨਾਰਾਂ ਤੇ ਰੈਲੀਆਂ ਦਾ ਆਯੋਜਨ ਕੀਤਾ ਹੈ।ਕਾਲਜ ਪ੍ਰਧਾਨ ਸ੍ਰੀ ਸੰਜੈ ਗੋਇਲ, ਕਾਲਜ ਪ੍ਰਿੰਸੀਪਲ ਡਾ.ਨੀਰੂ ਗਰਗ, ਕਾਲਜ ਮੈਨਜਮੈਂਟ, ਪ੍ਰੋਗਰਾਮ ਅਫਸਰ ਡਾ. ਸਿਮਰਜੀਤ ਕੌਰ, ਪ੍ਰੋ. ਗੁਰਮਿੰਦਰ ਜੀਤ ਕੌਰ ਅਤੇ ਕਾਲਜ ਸਟਾਫ ਤੇ ਵਲੰਟੀਅਰਾਂ ਵੱਲੋਂ ਡਾ.ਊਸ਼ਾ ਸ਼ਰਮਾ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ਗਈ।
Share the post "Life time achievement award ਦੇ ਹੱਕਦਾਰ ਬਣੇ ਸਟੇਟ ਐਵਾਰਡੀ ਡਾ. ਊਸ਼ਾ ਸ਼ਰਮਾ"