WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸੰਗਰੂਰ

ਸੰਗਰੂਰ ਵਿਖੇ ਪ੍ਰਾਇਮਰੀ ਸਕੂਲਾਂ ਦੇ ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸ਼ੁਰੂ

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਕੀਤਾ ਉਦਘਾਟਨ
ਹਰਦੀਪ ਸਿੰਘ ਸਿੱਧੂ
ਸੰਗਰੂਰ 5 ਦਸੰਬਰ: 43 ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੇ ਐਥਲੈਟਿਕਸ ਮੁਕਾਬਲੇ ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਏ। ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਦਾ ਉਦਘਾਟਨ ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਨੇ ਕੀਤਾ। ਇਸ ਮੌਕੇ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇੰਪਰੂਵਮੈਂਟ ਸੰਗਰੂਰ, ਸਤਿੰਦਰ ਸਿੰਘ ਚੱਠਾ ਸੀਨੀਅਰ ਆਗੂ ਆਪ ਪਾਰਟੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

7ਵੀਂ ਦੱਖਣ ਏਸ਼ੀਆਈ ਕਰਾਟੇ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਜਿੱਤੇ ਤਿੰਨ ਤਗਮੇ

ਉਦਘਾਟਨੀ ਸਮਾਰੋਹ ਦੌਰਾਨ 23 ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਵਿੱਚ ਹਿੱਸਾ ਲਿਆ । ਇਸ ਮੌਕੇ ਪੈਰਾਗਲਾਈਡਰ ਰਾਹੀਂ ਕੀਤੀ ਫੁੱਲਾਂ ਦੀ ਵਰਖਾ ਅਤੇ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ।ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਹਿਲੀ ਵਾਰ ਬਣਾਈ ਗਈ ਖੇਡ ਨੀਤੀ ਕਾਰਨ ਪੰਜਾਬ ਦੇ ਖਿਡਾਰੀ ਸੰਸਾਰ ਪੱਧਰ ’ਤੇ ਵੱਡੀਆਂ ਉਪਲੱਬਧੀਆਂ ਹਾਸਲ ਕਰ ਸਕਣਗੇ। ਬਾਅਦ ਦੁਪਹਿਰ ਦੂਸਰੇ ਸ਼ੈਸ਼ਨ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਆਈ.ਏ.ਐੱਸ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸ਼ਿਰਕਤ ਕਰਦਿਆਂ ਪੰਜਾਬ ਭਰ ਤੋਂ ਆਏ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।

ਬਠਿੰਡਾ ’ਚ ਲੜਕੀ ਨੂੰ ਵਿਆਂਹਦੜ ਦਾ ਸਰਵਾਲਾ ਬਣਾ ਕੇ ਡਾਕਟਰ ਪ੍ਰਵਾਰ ਨੇ ਸਦੀਆਂ ਪੁਰਾਣੀ ਮਿੱਥ ਤੋੜੀ

ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸੰਜੀਵ ਸ਼ਰਮਾਂ ਅਤੇ ਸਟੇਟ ਐਵਾਰਡੀ ਵਰਿੰਦਰ ਸਿੰਘ ਓਵਰ ਆਲ ਇੰਚਾਰਜ ਨੇ ਉਦਘਾਟਨੀ ਸਮਾਰੋਹ ਦੌਰਾਨ ਮਹਿਮਾਨਾਂ ਅਤੇ ਰਾਜ ਭਰ ਤੋਂ ਆਏ ਅਧਿਆਪਕਾਂ, ਖਿਡਾਰੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਨੰਨ੍ਹੇ ਖਿਡਾਰੀਆਂ ਲਈ ਸ਼ਾਨਦਾਰ ਖੇਡ ਪ੍ਰਬੰਧ, ਉਨ੍ਹਾਂ ਦੇ ਰਹਿਣ ਸਹਿਣ ਅਤੇ ਖਾਣੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ,ਬਾਹਰੋਂ ਆਏ ਖਿਡਾਰੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਡਿਪਟੀ ਡੀਈਓ ਪ੍ਰੀਤਇੰਦਰ ਘਈ,ਐੱਸ ਐੱਚ.ਓ ਗੁਰਪ੍ਰੀਤ ਸਿੰਘ,ਪ੍ਰਿੰਸੀਪਲ ਇੰਦੂ ਸਿੰਮਕ,ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਨਰੇਸ਼ ਸੈਣੀ,ਪ੍ਰਿੰਸੀਪਲ ਅੰਜੂ ਗੋਇਲ,ਪ੍ਰਿੰਸੀਪਲ ਵਿਪਨ ਚਾਵਲਾ, ਬੀਪੀਈਓ ਹਰਤੇਜ ਸਿੰਘ, ਅਭਿਨਵ ਜੈਦਕਾ,

ਸੰਗਰੂਰ ਤੋਂ ਖੋਹਿਆ ਸਾਢੇ ਤਿੰਨ ਕਿੱਲੋਂ ਸੋਨਾ ਬਠਿੰਡਾ ਪੁਲਿਸ ਨੇ ਕੀਤਾ ਬਰਾਮਦ, ਦੋਸ਼ੀ ਫ਼ਰਾਰ, ਘਟਨਾ ਵਿਚ ਪੁਲਿਸ ਵਾਲੇ ਵੀ ਸ਼ਾਮਲ

ਸੱਤਪਾਲ ਸ਼ਰਮਾਂ, ਗੁਰਮੀਤ ਸਿੰਘ, ਗੁਰਦਰਸ਼ਨ ਸਿੰਘ,ਰਾਜਿੰਦਰ ਕੁਮਾਰ, ਗੋਪਾਲ ਕ੍ਰਿਸ਼ਨ,ਗੁਰਮੀਤ ਕੌਰ ਸੋਹੀ,ਜਸਪ੍ਰੀਤ ਨਾਗਰਾ,ਮਲਕੀਤ ਸਿੰਘ ਲੱਡਾ,ਗੁਰਜੰਟ ਸਿੰਘ ਲੱਡਾ (ਨੈਸ਼ਨਲ ਐਵਾਰਡੀ) ਅਵਤਾਰ ਭਲਵਾਨ,ਜੋਤ ਇੰਦਰ,ਜਗਦੇਵ ਸਿੰਘ ਲੱਡਾ, ਕੁਲਦੀਪ ਕੌਰ ਕਲੌਦੀ,ਜੱਸ ਸ਼ੇਰਗਿੱਲ, ਸੰਦੀਪ ਕੌਰ ਕੰਮੋਮਾਜਰਾ, ਨਿਸ਼ਾ ਉਭਾਵਾਲ, ਸਪਨਾ,ਜਸਵਿੰਦਰ ਕੌਰ,ਜਸਵੀਰ ਕੌਰ ਹਰੀਪੁਰਾ,ਬਸੰਤ ਸਿੰਘ, ਬਲਜਿੰਦਰ ਰਿਸ਼ੀ, ਹਰਦੀਪ ਸਿੱਧੂ, ਜਗਰੂਪ ਸਿੰਘ ਧਾਂਦਰਾ ਹਾਜ਼ਰ ਸਨ। ਉਦਘਾਟਨੀ ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਪਿੰਦਰਜੀਤ ਕੌਰ ਉਭਾਵਾਲ ਨੇ ਬਾਖੂਬੀ ਨਿਭਾਈ।

 

Related posts

ਕਿਸਾਨ ਜਥੇਬੰਦੀ ਉਗਰਾਹਾ ਦੀ ਸੁਨਾਮ ਦੇ ਗੁਰਦੂਆਰਾ ਸੱਚਖੰਡ ਸਾਹਿਬ ਵਿਖੇ ਹੋਈ ਮੀਟਿੰਗ

punjabusernewssite

ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ 10 ਮਈ ਦੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਸਬੰਧੀ ਕੀਤਾ ਝੰਡਾ ਮਾਰਚ

punjabusernewssite

ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਡੀਪੂਆ ਦੀਆਂ ਕਮੇਟੀਆਂ ਦੀ ਮੀਟਿੰਗ ਹੋਈ

punjabusernewssite