Bathinda Police ਦੀ ਮੁਸਤੈਦੀ ਨਾਲ ਚੋਰੀ ਹੋਈ ਐਕਟਿਵਾ ਬਰਾਮਦ

Date:

spot_img

Bathinda News:Bathinda Police ਵੱਲੋਂ ਲੋਕਾਂ ਦੀ ਸੁਰੱਖਿਆ ਅਤੇ ਜਨਤਕ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਪੀ.ਸੀ.ਆਰ. ਪਾਰਟੀ ਨੇ ਮੁਸਤੈਦੀ ਦਿਖਾਉਂਦਿਆਂ ਚੋਰੀ ਹੋਈ ਐਕਟਿਵਾ ਨੂੰ ਥੋੜ੍ਹੇ ਸਮੇਂ ਵਿੱਚ ਹੀ ਬਰਾਮਦ ਕਰ ਲਿਆ।ਪ੍ਰਾਪਤ ਜਾਣਕਾਰੀ ਅਨੁਸਾਰ, ਮਿਤੀ: ਪੀ.ਸੀ.ਆਰ. ਪਾਰਟੀ ਨੂੰ ਡਾਇਲ 112 ਰਾਹੀਂ ਸੂਚਨਾ ਮਿਲੀ ਕਿ ਐੱਸ.ਬੀ.ਆਈ. ਬੈਂਕ ਨੇੜੇ, ਹਾਜੀ ਰਤਨ ਚੌਂਕ ਵਿਖੇ ਇੱਕ ਐਕਟਿਵਾ ਚੋਰੀ ਹੋਣ ਸਬੰਧੀ ਸ਼ਿਕਾਇਤ ਹੈ। ਪੀ.ਸੀ.ਆਰ. ਕਰਮਚਾਰੀਆਂ ਵੱਲੋਂ ਤੁਰੰਤ ਕਾਲਰ ਨਾਲ ਸੰਪਰਕ ਕੀਤਾ ਗਿਆ ਤਾਂ ਕਾਲਰ ਨੇ ਦੱਸਿਆ ਕਿ ਉਸਦੀ ਐਕਟਿਵਾ ਮਿਤੀ 31-10-2026 ਨੂੰ ਚੋਰੀ ਹੋ ਗਈ ਸੀ ਅਤੇ ਇਸ ਸਬੰਧੀ ਉਸ ਵੱਲੋਂ ਚੌਂਕੀ ਸਿਵਲ ਹਸਪਤਾਲ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਹੋਈ ਹੈ।ਪੀ.ਸੀ.ਆਰ. ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਅਤੇ ਮਨੁੱਖੀ ਸੂਝ ਬੂਝ ਦੀ ਮਦਦ ਨਾਲ ਐਕਟਿਵਾ ਨੂੰ ਥੋੜ੍ਹੇ ਸਮੇਂ ਵਿੱਚ ਹੀ ਲੱਭ ਲਿਆ ਗਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਚੌਂਕੀ ਸਿਵਲ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ।ਬਠਿੰਡਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਹਮੇਸ਼ਾ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img
spot_img

Share post:

Popular

More like this
Related

ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਜੀ.ਕੇ.ਯੂ. ਦੀ ਤਲਵਾਰਬਾਜ਼ ਵੈਦਿਕਾ ਕੌਸ਼ਿਕ ਨੇ ਜਿੱਤਿਆ ਕਾਂਸੇ ਦਾ ਤਗਮਾ

Talwandi Sabo News: ਬਹਿਰੀਨ ਫੈਂਸਿੰਗ ਐਸੋਸੀਏਸ਼ਨ ਵੱਲੋਂ ਬਹਿਰੀਨ, ਵਿਖੇ...

Asian Champions Trophy ਦੇ ਨਾਕ ਆਊਟ ਮੁਕਾਬਲਿਆਂ ਲਈ ਮੋਹਾਲੀ ਤਿਆਰ, ਸੈਮੀ ਫ਼ਾਈਨਲ 4 ਨਵੰਬਰ ਨੂੰ

👉ਸੈਮੀ ਫ਼ਾਈਨਲ ਵਿੱਚ ਭਾਰਤ ਤੇ ਦੱਖਣੀ ਕੋਰੀਆ ਅਤੇ ਜਾਪਾਨ...

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026:ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਹਰਾ ਕੇ ਆਖ਼ਰੀ ਲੀਗ ਮੈਚ ਜਿੱਤਿਆ

👉ਰਾਊਂਡ ਰੌਬਿਨ ਪੂਲ ਵਿੱਚ ਸਿਖ਼ਰ 'ਤੇ ਰਹੀ ਭਾਰਤੀ ਟੀਮ 👉ਮੁੱਖ...

25 ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਛੋਟਾ ਥਾਣੇਦਾਰ ਵਿਜੀਲੈਂਸ ਨੇ ਰੰਗੇ ਹੱਥੀ ਚੁੱਕਿਆ

Sangrur News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...