ਸਪੀਕਰ ਸੰਧਵਾਂ ਨੂੰ ਆੜਤੀਆਂ ਅਤੇ ਮਜਦੂਰਾਂ ਨੇ ਦੱਸੀਆਂ ਸਮੱਸਿਆਵਾਂ ਅਤੇ ਮੰਗਾਂ
Kotkapura News:‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਜਿੱਥੇ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ, ਉੱਥੇ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਸਖਤੀ ਨਾਲ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਨਵੀਂ ਦਾਣਾ ਮੰਡੀ ਵਿਖੇ ਸਥਿੱਤ ਆੜ੍ਹਤੀਆ ਐਸੋਸੀਏਸ਼ਨ ਦੇ ਦਫਤਰ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਅਤੇ ਚੇਅਰਮੈਨ ਮਹੇਸ਼ ਕਟਾਰੀਆ ਨੇ ਆਖਿਆ ਕਿ ਜੇਕਰ ਨਸ਼ਾ ਤਸਕਰੀ ਨੂੰ ਠੱਲ ਪਵੇਗੀ ਤਾਂ ਕਾਰੋਬਾਰ ਵਿੱਚ ਵੀ ਵਾਧਾ ਹੋਣਾ ਸੁਭਾਵਿਕ ਹੈ।
ਇਹ ਵੀ ਪੜ੍ਹੋ ਪਟਿਆਲਾ ਯੂਨੀਵਰਸਿਟੀ ਦੇ ਖੇਡ ਕੋਚ ਨੇ ਟੱਪੀਆਂ ਹੱਦਾਂ, ਔਰਤ ਨਾਲ ਬਲਾ/ਤ/ਕਾਰ ਕਰ ਬਣਾਈ ਅਸ਼/ਲੀ/ਲ ਵੀਡੀਓ
ਸਰਪ੍ਰਸਤ ਅਮਿਤ ਮਹਿੰਦੀਰੱਤਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਐਰਨ, ਸਕੱਤਰ ਮਹਿੰਦਰਪਾਲ ਸਿੰਘ ਲੱਕੀ ਅਤੇ ਕੈਸ਼ੀਅਰ ਰਾਜੀਵ ਕੁਕਰੇਜਾ ਨੇ ‘ਆਪ’ ਸਰਕਾਰ ਦੀਆਂ ਬਿਨਾ ਸਿਫਾਰਸ਼ ਅਤੇ ਬਿਨਾ ਰਿਸ਼ਵਤ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਦੀ ਭਰਪੂਰ ਪ੍ਰਸੰਸਾ ਕੀਤੀ। ਮੀਟਿੰਗ ਵਿੱਚ ਸ਼ਾਮਲ ਸਮੂਹ ਆੜਤੀਆਂ ਨੇ ਆਖਿਆ ਕਿ ਗੈਂਗਸਟਰਵਾਦ ਵਿਰੁੱਧ ਵਿੱਢੀ ਮੁਹਿੰਮ ਨਾਲ ਵੀ ਵਪਾਰੀ ਵਰਗ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਹੁਣ ਕਿਸੇ ਨੂੰ ਫਿਰੋਤੀ ਦੀ ਧਮਕੀ ਦੀ ਕਾਲ ਨਹੀਂ ਆਉਂਦੀ। ਆੜਤੀਆਂ ਨੇ ਕਣਕ ਅਤੇ ਝੋਨੇ ਦੇ ਸੀਜਨ ਵਿੱਚ ਸਰਕਾਰੀ ਖਰੀਦ ਏਜੰਸੀਆਂ ਅਤੇ ਟਰਾਂਸਪੋਰਟ ਦੀ ਆਉਂਦੀ ਦਿੱਕਤ ਤੋਂ ਜਾਣੂ ਕਰਵਾਇਆ। ਇਸੇ ਤਰਾਂ ਮਜਦੂਰ ਯੂਨੀਅਨ ਦੇ ਆਗੂ ਵੀ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸਪੀਕਰ ਸੰਧਵਾਂ ਨੂੰ ਮਿਲੇ।
ਇਹ ਵੀ ਪੜ੍ਹੋ ਭਗਵੰਤ ਸਿੰਘ ਮਾਨ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਵੀ ਖੰਭ ਦੇਣ ਲਈ ਵਚਨਬੱਧ- ਹਰਜੋਤ ਸਿੰਘ ਬੈਂਸ
ਸਪੀਕਰ ਸੰਧਵਾਂ ਨੇ ਸਾਰਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਉਪਰੰਤ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾ, ਮਜਦੂਰਾਂ, ਆੜਤੀਆਂ, ਉਦਯੋਗਪਤੀਆਂ ਅਤੇ ਛੋਟੇ ਵਪਾਰੀਆਂ ਸਮੇਤ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਹਰਕਿ੍ਰਸ਼ਨ ਗੋਇਲ ਮੁੱਖ ਸਰਪ੍ਰਸਤ, ਮਨਿੰਦਰ ਸਿੰਘ ਮਿੰਕੂ ਮੱਕੜ, ਰਮੇਸ਼ ਸਿੰਘ ਗੁਲਾਟੀ, ਹਰਿੰਦਰ ਸਿੰਘ ਚੋਟਮੁਰਾਦਾ, ਪ੍ਰੇਮ ਚੰਦ ਗੁਪਤਾ, ਊਧਮ ਸਿੰਘ ਔਲਖ, ਜਸਵੀਰ ਸਿੰਘ ਢਿੱਲੋਂ, ਅਮਨਦੀਪ ਸਿੰਘ ਸੰਧੂ, ਜਗਸੀਰ ਸਿੰਘ ਗਿੱਲ, ਹਰਵਿੰਦਰ ਸਿੰਘ ਮੱਕੜ, ਪ੍ਰੀਤਮ ਸਿੰਘ ਮੱਕੜ, ਧਰਮਵੀਰ ਸਿੰਘ ਰਾਜੂ ਮੱਕੜ, ਆਦਿ ਵੀ ਹਾਜਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਨਸ਼ਾ ਤਸਕਰਾਂ ਖਿਲਾਫ਼ ਕੀਤੀ ਗਈ ਸਖਤੀ ਨਾਲ ਲੋਕਾਂ ’ਚ ਖੁਸ਼ੀ ਦਾ ਮਾਹੌਲ : ਗੋਇਲ/ਕਟਾਰੀਆ"