ਕਾਰਾਂ ਤੇ ਮੋਟਰਸਾਈਕਲ ਧੋਣ, ਕਿਚਨ ਗਾਰਡਨ ਨੂੰ ਪਾਣੀ ਅਤੇ ਵਿਹੜਾ ਧੋਣ ਵਾਲਿਆਂ ਨੂੰ ਨੋਟਿਸ
ਚੰਡੀਗੜ੍ਹ, 16 ਅਪ੍ਰੈਲ: ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਤੇ ਸਿਟੀ ਬਿਊਟੀਫੁੱਲ ਦੇ ਨਾਂ ਨਾਲ ਜਾਣੇ ਜਾਂਦੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਹੁਣ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁਧ ਨਿਗਮ ਅਧਿਕਾਰੀਆਂ ਨੇ ਸਖ਼ਤੀ ਕਰ ਦਿੱਤੀ ਹੈ। ਬੀਤੇ ਕੱਲ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਵਾਟਰਬਕਸ ਦੀ ਸਪਲਾਈ ਵਾਲੇ ਪਾਣੀ ਨਾਲ ਕਾਰਾਂ ਤੇ ਮੋਟਰਸਾਈਕਲ ਧੋਣ, ਕਿਚਨ ਗਾਰਡਨ ਨੂੰ ਪਾਣੀ ਅਤੇ ਵਿਹੜਾ ਧੋਣ ਵਾਲਿਆਂ ਨੂੰ ਨੋਟਿਸ ਦੇਣੇ ਸ਼ੁਰੂ ਕੀਤੀ ਗਏ ਹਨ ਤੇ ਇੱਕ ਦਿਨ ਵਿਚ ਹੀ 57 ਘਰਾਂ ਨੂੰ ਇਹ ਨੋਟਿਸ ਜਾਰੀ ਕੀਤੇ ਗਏ ਹਨ।
ਕਸ਼ਮੀਰ ’ਚ ਕਿਸ਼ਤੀ ਪਲਟੀ,ਕਈ ਲਾਪਤਾ,ਕਈਆਂ ਦੇ ਮ+ਰਨ ਦੀ ਸੰਭਾਵਨਾ
ਇਸਤੋਂ ਇਲਾਵਾ 12 ਲੋਕਾਂ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ। ਨਗਰ ਨਿਗਮ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਇਸ ਸਬੰਧ ਵਿਚ ਗੈਰ-ਰਸਮੀ ਗੱਲਬਾਤ ਕਰਦਿਆਂ ਦਸਿਆ ਕਿ ‘‘ ਗਰਮੀ ਦੇ ਮੌਸਮ ਨੂੰ ਦੇਖਦਿਆਂ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਇਹ ਮੁਹਿੰਮ ਵਿੱਢੀ ਗਈ ਹੈ। ’’ ਉਨ੍ਹਾਂ ਦਸਿਆ ਕਿ ਇਸਦੇ ਲਈ 18 ਵਿਸ਼ੇਸ ਟੀਮਾਂ ਬਣਾਈਆਂ ਗਈਆਂ ਹਨ, ਜਿਹੜੀਆਂ ਸਵੇਰੇ ਸਾਢੇ 5 ਵਜੇਂ ਤੋਂ ਸਾਢੇ 8 ਵਜੇਂ ਤੱਕ ਵੱਖ ਵੱਖ ਇਲਾਕਿਆਂ ਵਿਚ ਨਿਗ੍ਹਾ ਰੱਖਣਗੀਆਂ। ਅਧਿਕਾਰੀਆਂ ਨੇ ਦਸਿਆ ਕਿ ਪਹਿਲੀ ਵਾਰ ਅਤੇ ਦੂਜੀ ਵਾਰ ਨੋਟਿਸ ਕੱਢਣ ਦੇ ਬਾਵਜੂਦ ਵੀ ਪਾਣੀ ਦੀ ਸੰਭਾਲ ਨਾ ਕਰਨ ਵਾਲਿਆਂ ਦੇ ਪਾਣੀ ਦੀ ਸਪਲਾੲਂੀ ਦੇ ਕੁਨੈਕਸ਼ਨ ਕੱਟੇ ਜਾਣਗੇ ਤੇ ਚਲਾਨ ਵਜੋਂ 5512 ਰੁਪਏ ਦੀ ਰਾਸ਼ੀ ਪਾਣੀ ਦੇ ਬਿੱਲ ਦੇ ਨਾਲ ਹੀ ਭੇਜੀ ਜਾਵੇਗੀ।