ਬਠਿੰਡਾ, 5 ਜੁਲਾਈ: ਸਥਾਨਕ ਆਰ.ਬੀ.ਡੀ.ਏ.ਵੀ.ਸੀਨੀ.ਸਕੈਂ ਪਬਲਿਕ ਸਕੂਲ ਹਮੇਸ਼ਾ ਵਿਦਿਅਕ ਉਪਲੱਬਧੀਆਂ ਦੇ ਨਾਲ-2 ਹੋਰ ਖੇਤਰ ਜਿਵੇਂ ਕਲਾ,ਸੰਗੀਤ,ਖੇਡਾਂ ਆਦਿ ਵਿੱਚ ਨਾਮਣਾ ਖੱਟਦਾ ਰਿਹਾ ਹੈ। ਇਸੇ ਤਰ੍ਹਾਂ ਦੀ ਮਾਣ ਮੱਤੀ ਪ੍ਰਾਪਤੀ ਬਾਰਹਵੀਂ ਜਮਾਤ ਦੀ ਵਿਦਿਆਰਥਣ ਸੀਰਜ ਗੁਪਤਾ ਨੇ ਪ੍ਰਾਪਤ ਕਰਕੇ ਨਾ ਸਿਰਫ ਆਪਣੇ ਲਈ ਜਿੱਤ ਹਾਸਲ ਕੀਤੀ ਸਗੋਂ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਸੀਰਜ ਜੋ ਕਿ ਮਹਿਜ 17 ਸਾਲ ਦੀ ਬੱਚੀ ਹੈ, ਨੇ 13850 ਮੀਟਰ ਦੀ ਉਚਾਈ ਵਾਲੀ ਟਰੈਕਿੰਗ ਕਰਕੇ ‘ਸਰਪਾਸ’ ਪਰਬਤ ਨੂੰ ਪਾਰ ਕੀਤਾ।
ਲੁਧਿਆਣਾ ’ਚ ਸਿਵ ਸੈਨਾ ਆਗੂ ’ਤੇ ਜਾ.ਨ ਲੇਵਾ ਹ+ਮਲਾ, ਹਾਲਾਤ ਗੰਭੀਰ
ਇਸ ਟਰੈਕਿੰਗ ਦੌਰਾਨ ਸਕੂਲ ਦੇ ਆਰਟ ਅਧਿਆਪਕ ਮਿਥੁਨ ਮੰਡਲ ਵੀ ਉਸ ਦੇ ਨਾਲ ਸਨ। ਮਿਥੁਨ ਮੰਡਲ ਹਰ ਸਾਲ ਟਰੈਕਿੰਗ ’ਤੇ ਜਾਂਦੇ ਹਨ ਅਤੇ ਸਕੂਲ ਵਿਦਿਆਰਥੀਆਂ ਨੂੰ ਵੀ ਹੱਲਾਸ਼ੇਰੀ ਦੇ ਕੇ ਆਪਣੇ ਨਾਲ ਲੈ ਜਾਂਦੇ ਹਨ। ਇਸੇ ਦਾ ਨਤੀਜਾ ਅੱਜ ਸੀਰਜ ਗੁਪਤਾ ਨੇ ‘ਸਰਪਾਸ’ ਪਰਬਤ ਪਾਰ ਕਰਕੇ ਸਕੂਲ ਦੇ ਹੋਰ ਬੱਚਿਆਂ ਵਿੱਚ ਆਪਣੇ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਪਹਿਚਾਨਣ ਅਤੇ ਅੱਗੇ ਵਧਣ ਦਾ ਜਜਬਾ ਦਿੱਤਾ।
Big Breaking: ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸੰਸਦ ਮੈਂਬਰ ਵਜੋਂ ਚੁੱਕੀ ਸੰਹੁ
ਪ੍ਰਿੰਸੀਪਲ ਮੈਡਮ ਡਾ. ਅਨੁਰਾਧਾ ਭਾਟੀਆ ਨੇ ਸੀਰਜ ਗੁਪਤਾ ਅਤੇ ਮਿਥੁਨ ਮੰਡਲ ਨੂੰ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਅਜਿਹੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂ ਜੋ ਬੱਚੇ ਆਪਣੇ ਸਮੇਂ ਨੂੰ ਵਧੀਆਂ ਢੰਗ ਨਾਲ ਵਰਤਦੇ ਹੋਏ ਜਿੰਦਗੀ ਵਿੱਚ ਲੰਮੀਆਂ ਪੁਲਾਂਗਾਂ ਪੁੱਟਣ ਦੇ ਆਦੀ ਹੋ ਸਕਣ। ਬੱਚਿਆਂ ਅੰਦਰ ਬੌਧਿਕ ਵਿਕਾਸ ਦੇ ਨਾਲ-2 ਸਰੀਰਕ ਵਿਕਾਸ ਅਤੇ ਤੰਦਰੁਸਤੀ ਦਾ ਜਨੂੰਨ ਹੋਣਾ ਵੀ ਬਹੁਤ ਜਰੂਰੀ ਹੈ।ਅੱਜ ਦੇ ਦੌਰ ਵਿੱਚ ਬੱਚੇ ਸਿਰਫ ਚੰਗੇ ਗ੍ਰੇਡ ਲੈਣ ਦੀ ਚਾਹਤ ਵਿੱਚ ਬਾਕੀ ਗਤੀਵਿਧੀਆ ਤੋਂ ਦੂਰ ਹੁੰਦੇ ਜਾ ਰਹੇ ਹਨ।
Share the post "ਡੀਏਵੀ ਸਕੂਲ ਦੀ 17 ਸਾਲਾਂ ਵਿਦਿਆਰਥਣ ਨੇ ਸਰਪਾਸ ਪਰਬਤ ਨੂੰ ਪਾਰ ਕਰਕੇ ਗੱਡੇ ਝੰਡੇ"