DAV College Bathinda ਦੇ ਵਿਦਿਆਰਥੀਆਂ ਨੇ ਮਨਾਲੀ-ਕਸੋਲ ਦਾ ਵਿੱਦਿਅਕ ਦੌਰਾ ਕੀਤਾ

Date:

spot_img

Bathinda News:DAV College Bathinda ਦੇ ਪੋਸਟ ਗ੍ਰੈਜੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਨੇ ਵਿਦਿਆਰਥੀਆਂ ਲਈ 7 ਅਕਤੂਬਰ ਤੋਂ 12 ਅਕਤੂਬਰ 2026 ਤੱਕ ਮਨਾਲੀ- ਕਸੋਲ ਦਾ ਵਿੱਦਿਅਕ ਟੂਰ ਆਯੋਜਿਤ ਕੀਤਾ।7 ਅਕਤੂਬਰ 2026 ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਪ੍ਰੋ. ਵਿਕਾਸ ਕਾਟੀਆ ਅਤੇ ਕਾਲਜ ਦੇ ਸੇਵਾ ਮੁਕਤ ਪ੍ਰੋ. ਵਰੇਸ਼ ਗੁਪਤਾ ਨੇ ਪ੍ਰੋ.ਅਮਿਤ ਕੁਮਾਰ ਸਿੰਗਲਾ, ਪ੍ਰੋ.ਰੂਪ ਸਿੰਘ ਅਤੇ ਪ੍ਰੋ.ਉਦਿਤ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਟੂਰ ਲਈ ਰਵਾਨਾ ਕੀਤਾ। ਇਸ ਛੇ ਰੋਜ਼ਾ ਯਾਤਰਾ ਵਿੱਚ ਵਿਦਿਆਰਥੀਆਂ ਨੇ ਸਜਲਾਵਾਟਰਫਾਲ, ਮਨਾਲੀ ਮਾਲ ਰੋਡ, ਰੋਹਤਾਂਗ ਪਾਸ, ਹੜਿੱਬਾ ਮੰਦਿਰ, ਅੰਜਨੀ ਮਹਾਦੇਵ ਮੰਦਿਰ , ਸੋਲੰਗ ਵੈਲੀ, ਕਸੋਲ ਅਤੇ ਮਨੀਕਰਨ ਗੁਰਦੁਆਰਾ ਸਾਹਿਬ ਦੀ ਯਾਤਰਾ ਕੀਤੀ।ਇਸ ਯਾਤਰਾ ਦੇ ਉਦੇਸ਼ ‘ਤੇ ਚਾਨਣਾ ਪਾਉਂਦਿਆਂ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹਿਮਾਚਲ ਪ੍ਰਦੇਸ਼ ਦੀ ਕੁਦਰਤੀ ਸੁੰਦਰਤਾ ਅਤੇ ਸੰਸਕ੍ਰਿਤੀ ਤੋਂ ਰੂ-ਬ-ਰੂ ਕਰਵਾਉਣਾ ਸੀ।

ਇਹ ਵੀ ਪੜ੍ਹੋ 👉ਟਾਈਗਰ ਸ਼ਰਾਫ ‘ਤੇ ਹਮਲੇ ਕਰਨ ਵਾਲੇ ਹਮਲਾਵਰਾਂ ਦੀ ਪਹਿਲੀ ਫੋਟੋ ਆਈ ਸਾਹਮਣੇ,, ਪੁਲਿਸ ਨੂੰ ਮਿਲੇ ਅਹਿਮ ਸੁਰਾਗ

ਯਾਤਰਾ ਦੇ ਦੌਰਾਨ ਵਿਦਿਆਰਥੀਆਂ ਵਿੱਚ ਟੀਮ ਦੀ ਭਾਵਨਾ ਅਤੇ ਆਪਸੀ ਸਹਿਯੋਗ ਦਾ ਅਨੁਭਵ ਵਧਿਆ। ਵਿਦਿਆਰਥੀਆਂ ਦੀ ਜਾਣਕਾਰੀ ਵਧਣ ਦੇ ਨਾਲ ਨਾਲ ਉਨ੍ਹਾਂ ਨੇ ਖੂਬ ਮਨੋਰੰਜਨ ਵੀ ਕੀਤਾ।ਵਿਦਿਆਰਥੀਆਂ ਨੂੰ ਇਸ ਯਾਤਰਾ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਅਤੇ ਉਨ੍ਹਾਂ ਨਵਾਂ ਜੀਵਨ ਅਨੁਭਵ ਪ੍ਰਾਪਤ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਵਿਦਿਆਰਥੀ ਦਿਮਾਗ ਨੂੰ ਤਰੋਤਾਜ਼ਾ ਰੱਖਣ ਅਤੇ ਕੁਝ ਨਵਾਂ ਹਾਸਿਲ ਕਰਨ ਸਹਾਈ ਹੁੰਦੇ ਹਨ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਵੱਖ-ਵੱਖ ਪ੍ਰਦੇਸ਼ਾਂ ਦੀ ਸੱਭਿਆਚਾਰ ਦਾ ਵੀ ਗਿਆਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਇਸ ਟੂਰ ਦਾ ਆਯੋਜਨ ਕਰਨ ਲਈ ਪੋਸਟ ਗ੍ਰੈਜੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਪ੍ਰੋ.ਵਿਕਾਸ ਕਾਟੀਆ ਅਤੇ ਆਯੋਜਕ ਟੀਮ ਪ੍ਰੋ. ਅਮਿਤ ਕੁਮਾਰ ਸਿੰਗਲਾ, ਪ੍ਰੋ. ਰੂਪ ਸਿੰਘ ਅਤੇ ਪ੍ਰੋ. ਉਦਿਤ ਦੀ ਸ਼ਲਾਘਾ ਕੀਤੀ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

SSD Girls College Bathinda ਵੱਲੋਂ ‘ਯੁਵਾ ਇਨੋਵੇਸ਼ਨ ਮੇਲਾ 3.0’ ਦਾ ਆਯੋਜਨ

👉ਥੀਮ: ‘ਅੱਜ ਦਾ ਹੁਨਰ, ਕੱਲ੍ਹ ਦਾ ਮੌਕਾ’ Bathinda News: SSD...