ਬਠਿੰਡਾ, 02 ਅਗਸਤ : ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨਵੀਂ ਦਿੱਲੀ ਵੱਲੋਂ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ‘ਇੰਸਪਾਇਰ ਅਵਾਰਡਜ਼’ ਤਹਿਤ ਰਾਜ ਪੱਧਰ ’ਤੇ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਆਰ.ਬੀ.ਡੀ.ਏ.ਵੀ.ਸੀ.ਐਸ.ਏ. ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਅਦੋਨੀਸ਼ ਨੇ ਆਪਣੇ ਪ੍ਰੋਜੈਕਟ ’ਬਲਾਸਟ ਗਾਰਡ – ਰੈਵੋਲਿਊਸ਼ਨਰੀ ਸ਼ੂਜ਼ ਫਾਰ ਸੋਲਜਰ ਸੇਫਟੀ’ ਦੇ ਨਾਲ ਭਾਗ ਲਿਆ, ਜਿਸ ਲਈ ਉਸਨੂੰ ਤਸੱਲੀ ਇਨਾਮ ਦੇ ਨਾਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਐਸਐਸਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਵਿਦਿਆਰਥੀਆਂ ਨੇ ਬੀਕਾਮ ਨਤੀਜਿਆਂ ’ਚ ਮਾਰੀਅ ਮੱਲਾਂ
ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਭਾਟੀਆ ਨੇ ਆਪਣੇ ਸਕੂਲ ਦੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਮਾਣ ਕਰਦਿਆਂ ਕਿਹਾ ਕਿ ਆਰ.ਬੀ.ਡੀ.ਏ.ਵੀ. ਦੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦੀਆਂ ਵਿਅਕਤੀਗਤ ਲੋੜਾਂ ਨੂੰ ਪੂਰਾ ਕਰਦੀ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ। ਇਸ ਦਿਸ਼ਾ ਵਿੱਚ, 10ਵੀਂ ਜਮਾਤ ਦੇ ਵਿਦਿਆਰਥੀ ਅਦੋਨੀਸ਼ ਨੇ ਸੈਨਿਕਾਂ ਦੀ ਸੁਰੱਖਿਆ ਲਈ ‘ਬਲਾਸਟ ਗਾਰਡ – ਰੈਵੋਲਿਊਸ਼ਨਰੀ ਸ਼ੂਜ਼ ਫਾਰ ਸੋਲਜਰ ਸੇਫਟੀ’ ਉੱਤੇ ਇੱਕ ਪ੍ਰੋਜੈਕਟ ਤਿਆਰ ਕੀਤਾ ਅਤੇ 10,000/- ਰੁਪਏ ਦਾ ਨਕਦ ਇਨਾਮ ਜਿੱਤਿਆ।
ਜੀ.ਕੇ.ਯੂ. ਦੀ ਤਲਵਾਰਬਾਜ਼ ਮੀਨਾ ਬਣੀ “ਅਸਮਿਤਾ ਫੈਨਸਿੰਗ ਲੀਗ ਚੈਂਪੀਅਨ”
ਫਿਰ ਉਸਨੇ 03-07-2024 ਨੂੰ ਬਠਿੰਡਾ ਵਿਖੇ ਹੋਏ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਵੀ ਪ੍ਰਦਰਸ਼ਨ ਕੀਤਾ ਅਤੇ ਰਾਜ ਪੱਧਰ ਲਈ ਚੁਣਿਆ ਗਿਆ ਜਿਸ ਵਿੱਚ ਉਸਦੀ ਸਹਿਯੋਗੀ ਅਧਿਆਪਕਾ ਸ਼੍ਰੀਮਤੀ ਸ਼ਿਲਪਾ ਸਿੰਗਲਾ ਨੇ ਉਸਦਾ ਮਾਰਗਦਰਸ਼ਨ ਕੀਤਾ।ਪ੍ਰਿੰਸੀਪਲ ਡਾ: ਅਨੁਰਾਧਾ ਭਾਟੀਆ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਨਿਵੇਕਲੇ ਯਤਨਾਂ ਦੀ ਸ਼ਲਾਘਾ ਕੀਤੀ।