ਬਠਿੰਡਾ, 20 ਮਈ: ਪਿਛਲੇ ਦਿਨੀਂ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਇਲਾਕੇ ਦੀ ਸਿਰਮੋਰ ਵਿਦਿਅਕ ਸੰਸਥਾ ਡੀ.ਐਮ ਗਰੁੱਪ ਕਰਾੜਵਾਲਾ ਦਾ ਦਸਵੀਂ ਅਤੇ ਬਾਰਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ।ਜਿਸ ਵਿੱਚ ਦਸਵੀਂ ਕਲਾਸ ਦੀ ਵਿਦਿਆਰਥਣ ਨਵਕਿਰਨ ਰੰਧਾਵਾ ਨੇ 96% ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ।ਜਸ਼ਨਦੀਪ ਸਿੰਘ ਨੇ 95% ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜੈਸਮੀਨ ਸ਼ਰਮਾ ਨੇ 89% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਜਸਨੂਰ ਕੌਰ ਤੇ ਪ੍ਰਭਵੀਰ ਕੌਰ 88% ਅੰਕ ਲੈ ਕੇ ਚੌਥੇ ਸਥਾਨ ’ਤੇ ਰਹੀਆਂ।ਜਸ਼ਨਦੀਪ ਸਿੰਘ ਨੇ ਪੰਜਾਬੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਅਤੇ ਹਰਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ।ਬਾਰਵੀਂ ਕਲਾਸ ਦੇ ਵਿਦਿਆਰਥੀ ਹਰਮਨਜੋਤ ਸਿੰਘ ਢਿੱਲੋ ਨੇ 96% ਅੰਕਾਂ ਨਾਲ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਸਿਵਲਰ ਓਕਸ ਸਕੂਲ ’ਚ ਐਨ.ਡੀ.ਆਰ.ਐਫ਼ ਵੱਲੋਂ ਜਾਗਰੂਕਤਾ ਸਮਾਗਮ ਦਾ ਆਯੋਜਨ
ਅਨਿਰੁੱਧ ਕਾਂਤ ਨੇ 94% ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਅਕਸ਼ਿਤ ਗਰਗ ਨੇ ਤੇ ਰੂਪਿੰਦਰ ਕੌਰ ਨੇ 93% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਜਦੋਂ ਕਿ ਅਰਸ਼ਦੀਪ ਕੌਰ 90% ਅੰਕ ਹਾਸਲ ਕਰਕੇ ਚੌਥੇ ਸਥਾਨ ਤੇ ਰਹੀ। ਅਨਿਰੁੱਧ ਕਾਂਤ ਨੇ ਹਿਸਾਬ ਵਿਸ਼ੇ ਵਿੱਚੋਂ ਅਤੇ ਕਮਲਜੀਤ ਕੌਰ ਨੇ ਪੇਂਟਿੰਗ ਵਿਸ਼ੇ ਵਿੱਚੋਂ100 ਫੀਸਦੀ ਅੰਕ ਪ੍ਰਾਪਤ ਕੀਤੇ।ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਗਦਗਦ ਹੁੰਦਿਆਂ ਕਿਹਾ ਕਿ ਭਾਵੇਂ ਸੰਸਥਾ ਦੁਆਰਾ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਕੋਈ ਨਵਾਂ ਨਹੀਂ, ਲੇਕਿਨ ਅਜਿਹੇ ਨਤੀਜੇ ਸੱਚਮੁੱਚ ਹੀ ਜਿੱਥੇ ਰੂਹ ਨੂੰ ਸਕੂਨ ਦਿੰਦੇ ਹਨ ਉੱਥੇ ਆਉਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਨ ਵਿੱਚ ਸਹਾਈ ਹੁੰਦੇ ਹਨ। ਅਖੀਰ ਵਿਚ ਉਹਨਾਂ, ਸੰਸਥਾ ਦੀ ਮੈਨੇਜਮੈਂਟ ਪ੍ਰਿੰਸੀਪਲ , ਸਬੰਧਤ ਸਮੂਹ ਸਟਾਫ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।
Share the post "ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿਚ ਚਮਕਾਇਆ ਨਾਮ"