WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਧਰਮ ਤੇ ਵਿਰਸਾ

ਮਾਲਵਾ ਕਾਲਜ ਦੇ ਵਿਦਿਆਰਥੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦਾ ਟੂਰ ਕਰਵਾਇਆ

ਬਠਿੰਡਾ, 26 ਮਾਰਚ: ਸਥਾਨਕ ਮਾਲਵਾ ਕਾਲਜ ਦੇ ਆਰਟਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦਾ ਦੋ ਰੋਜ਼ਾ ਟੂਰ ਕਰਵਾਇਆ ਗਿਆ। ਇਹ ਟੂਰ ਕਾਲਜ ਪ੍ਰਿੰਸੀਪਲ ਡਾ. ਰਾਜ ਕੁਮਾਰ ਗੋਇਲ ਅਤੇ ਆਰਟਸ ਵਿਭਾਗ ਦੇ ਮੁਖੀ ਡਾ. ਲਖਵਿੰਦਰ ਕੌਰ ਦੀ ਅਗਵਾਈ ਵਿੱਚ ਉਲੀਕਿਆ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਪੰਜਾਬ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਰਸਤੇ ਵਿੱਚ ਵਿਦਿਆਰਥੀਆਂ ਨੇ ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ, ਪ੍ਰਮੇਸ਼ਰ ਦੁਆਰ ਵਿੱਚ ਮੱਥਾ ਟੇਕ ਦੇ ਹੋਏ ਵਿਦਿਆਰਥੀਆਂ ਨੇ ਸਰਹਿੰਦ ਦੇ ਗੁਰਦੁਆਰਾ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਵੀ ਸਿਜਦਾ ਕੀਤਾ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਬ ਵਿਖੇ ਵੀ ਨਤਮਸਤਕ ਹੋਏ।

ਐੱਸ.ਐੱਸ.ਡੀ ਕਾਲਜ ਵਿੱਚ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ

ਵਿਦਿਆਰਥੀਆਂ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਖਾਲਸਾ ਪੰਥ ਦੀ ਸਿਰਜਣਾ ਦੇ ਇਤਿਹਾਸ ਨੂੰ ਜਾਣਿਆ। ਇਸ ਦੌਰਾਨ ਵਿਦਿਆਰਥੀਆਂ ਨੇ ਹੋਲਾ ਮਹੱਲਾ ਦੇ ਸ਼ਾਹੀ ਖਾਲਸਾਈ ਜਾਹੋ ਜਲਾਲ ਦਾ ਆਨੰਦ ਵੀ ਮਾਣਿਆ। ਰਾਤ ਦੀ ਠਹਿਰ ਆਨੰਦਪੁਰ ਸਾਹਿਬ ਕਰਨ ਉਪਰੰਤ ਸਵੇਰੇ ਵਿਦਿਆਰਥੀਆਂ ਨੇ ਪ੍ਰਸਿੱਧ ਮੰਦਿਰ ਮਾਤਾ ਨੈਣਾ ਦੇਵੀ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਮਾਤਾ ਨੈਣਾ ਦੇਵੀ ਦੇ ਇਤਿਹਾਸ ਨੂੰ ਜਾਣਿਆ। ਇਸ ਸਹਾਇਕ ਪ੍ਰੋਫੈਸਰ ਨਿਰਵੈਰ ਸਿੰਘ ਅਤੇ ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਪੂਰੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਇਤਿਹਾਸ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿੱਚ ਚੰਗੇ ਆਦਰਸ਼ ਅਪਣਾਉਣ ਦੀ ਪ੍ਰੇਰਣਾ ਦਿੱਤੀ। ਟੂਰ ਦੌਰਾਨ ਸਹਾਇਕ ਪ੍ਰੋਫੈਸਰ ਮੀਨੂੰ ਯਾਦਵ , ਜਸਵਿੰਦਰ ਕੌਰ , ਤੰਜ਼ੂਲਾ ਸ਼ਰਮਾ ਵਿਦਿਆਰਥੀਆਂ ਦੇ ਨਾਲ ਹਾਜ਼ਰ ਸਨ।

 

Related posts

ਦੀਪ ਸਿੱਧੂ ਦੇ ਜਨਮ ਦਿਨ ’ਤੇ ਮੁਫ਼ਤ ਦਸਤਾਰ ਸਿਖਲਾਈ ਕੈਂਪ ਅਯੋਜਿਤ

punjabusernewssite

ਅਜਮੇਰ ਸਿੰਘ ਬੁੱਟਰ ਨੂੰ ਅੰਤਿਮ ਅਰਦਾਸ ਮੌਕੇ ਭੇਂਟ ਕੀਤੀ ਸ਼ਰਧਾਂਜਲੀ

punjabusernewssite

ਪੰਥਕ ਜਥੈਬੰਦੀਆਂ ਨੇ ਸੁਲਤਾਨਪੁਰ ਲੋਧੀ ਦੀ ਘਟਨਾ ਦੀ ਕੀਤੀ ਆਲੋਚਨਾ

punjabusernewssite