ਬਠਿੰਡਾ, 27 ਅਪ੍ਰੈਲ: ਸਥਾਨਕ ਸਮਰਹਿੱਲ ਕਾਨਵੈਂਟ ਸਕੂਲ ਦੇ ਵਿੱਚ ਸਿਲਵਰ ਜੈਨ ਫਾਊਂਡੇਸ਼ਨ ਦੇ ਵੱਲੋਂ ਇੰਟਰਨੈਸ਼ਨਲ ਓਲੰਪੀਅਡ ਕਰਵਾਇਆ ਗਿਆ। ਇਸ ਓਲੰਪੀਅਡ ਦੇ ਵਿੱਚ ਸਕੂਲ ਦੇ ਪਹਿਲੀ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੈਥ, ਇੰਗਲਿਸ਼ ਸਾਇੰਸ ਅਤੇ ਸੋਸ਼ਲ ਸਾਇੰਸ ਦੇ ਵਿੱਚ ਭਾਗ ਲਿਆ। ਇਸ ਦੌਰਾਨ ਆਏ ਨਤੀਜਿਆਂ ਦੇ ਵਿੱਚ 95 ਫੀਸਦੀ ਬੱਚਿਆਂ ਨੇ ਗੋਲਡ ਮੈਡਲ ਅਤੇ ਸਿਲਵਰ ਮੈਡਲ ਪ੍ਰਾਪਤ ਕੀਤੇ।
‘ਆਪ’ ਪਾਰਟੀ ਨੂੰ ਮਿਲਿਆ ਬਲ, ਭਾਜਪਾ ‘ਤੇ ਅਕਾਲੀ ਦਲ ਦੇ ਆਗੂਆਂ ਨੇ ਫੜਿਆ ‘ਆਪ’ ਦਾ ਪਲ੍ਹਾ
ਦੂਸਰੀ ਜਮਾਤ ਦੀ ਵਿਦਿਆਰਥਣ ਪੀਹੂ ਸ਼ਰਮਾ ਨੇ ਇੰਗਲਿਸ਼ ਅਤੇ ਮੈਥ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਇੰਗਲਿਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੀ ਐਮਡੀ ਮੈਡਮ ਰਮੇਸ਼ ਕੁਮਾਰੀ ਅਤੇ ਪ੍ਰਿੰਸੀਪਲ ਜਗਦੀਸ਼ ਕੌਰ ਸਮੇਤ ਸਮੂਹ ਸਟਾਫ ਨੇ ਪੀਹੂ ਸ਼ਰਮਾ ਅਤੇ ਉਹਨਾਂ ਦੇ ਮਾਪਿਆ ਸਹਿਤ ਇਸ ਓਲੰਪੀਅਡ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Share the post "ਸਮਰਹਿੱਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਓਲੰਪੀਅਡ ਵਿੱਚ ਪ੍ਰਾਪਤ ਕੀਤੇ ਗੋਲਡ ਮੈਡਲ"