‘ਲੰਗਾਹ’ ਮੁੜ ਬਣਿਆਂ ਅਕਾਲੀ ਦਲ ਦਾ ਸੱਚਾ-ਸੁੱਚਾ ‘ਸਿਪਾਹੀ’

0
79
+1

ਡੇਰਾ ਬਾਬਾ ਨਾਨਕ ਤੋਂ ਜਿਮਨੀ ਚੋਣ ਲੜਾਉਣ ਦੀ ਚਰਚਾ

ਚੰਡੀਗੜ੍ਹ, 3 ਅਕਤੂਬਰ: ਪਿਛਲੇ ਸਮਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਵਾਦਤ ਆਗੂ ਵਜੋਂ ਚਰਚਾ ਵਿਚ ਆਏ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਹੁਣ ਮੁੜ ਅਕਾਲੀ ਦਲ ਦੀ ਤੱਕੜੀ ਵਿਚ ਤੁਲਦੇ ਨਜ਼ਰ ਆਉਣਗੇ। ਅਕਾਲੀ ਦਲ ਵਿਚੋਂ ਲੰਮੇ ਬਨਵਾਸ ਤੋਂ ਬਾਅਦ ਹੁਣ ਉਨਾਂ ਨੂੰ ਮੁੜ ਪਾਰਟੀ ਵਿਚ ਸੇਵਾ ਦਾ ਮੌਕਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ: ਖ਼ੂਨਦਾਨ ਵਿੱਚ ਪੰਜਾਬ ਸਮੁੱਚੇ ਭਾਰਤ ਦੇ ਤਿੰਨ ਮੋਹਰੀ ਰਾਜਾਂ ’ਚੋਂ ਇੱਕ

ਇਸਦੀ ਪੁਸ਼ਟੀ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਵੱਲੋਂ ਖੁਦ ਇੱਕ ਟਵੀਟ ਰਾਹੀਂ ਦਿੱਤੀ ਗਈ ਹੈ। ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਸੁੱਚਾ ਸਿੰਘ ਲੰਗਾਹ ਵੱਲੋਂ ਇਕ ਪੱਤਰ ਮਿਲਿਆ ਹੈ, ਜਿਸ ਵਿਚ ਉਸਨੇ ਕਿਹਾ ਹੈ ਕਿ ਅਦਾਲਤ ਨੇ ਉਸ ’ਤੇ ਲਗਾਏ ਗਏ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਉਹ ਹੁਕਮਨਾਮੇ ਨੂੰ ਸਿਰ ਮੱਥੇ ਮੰਨਣ ਤੋਂ ਬਾਅਦ ਉਹ ਮੁੜ ਖ਼ਾਲਸਾ ਪੰਥ ਵਿੱਚ ਸ਼ਾਮਿਲ ਹੋ ਗਏ ਹਨ।ਜਦੋਂ ਕਿ ਉਹ ਉਹ ਜਨਮ ਤੋਂ ਅਕਾਲੀ ਸੀ ਅਤੇ ਆਖਰੀ ਸਾਹ ਤੱਕ ਅਕਾਲੀ ਹੀ ਰਹੇਗਾ।

ਇਹ ਖ਼ਬਰ ਵੀ ਪੜ੍ਹੋ:ਡੇਰਾ ਮੁਖੀ ਦੇ ਬਾਹਰ ਆਉਂਦੇ ਹੀ ਹਰਿਆਣਾ ’ਚ ਸੱਦੀਆਂ ਸੰਤਸੰਗਾਂ, ਕੱਢੇ ਜਾ ਰਹੇ ਹਨ ਸਿਆਸੀ ਮਤਲਬ!

ਬਲਵਿੰਦਰ ਸਿੰਘ ਭੂੰਦੜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਲੰਗਾਹ ਵੱਲੋਂ ਪੇਸ਼ ਤੱਥਾਂ ਦੀ ਰੌਸ਼ਨੀ ਵਿੱਚ ਉਸ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਆਮ ਵਰਕਰ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਗੌਰਤਲਬ ਹੈ ਕਿ ਸ: ਲੰਗਾਹ ਦੀ ਇੱਕ ਕਥਿਤ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋਣ ਮਗਰੋਂ ਉਸਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ।ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਸੁੱਚਾ ਸਿੰਘ ਲੰਗਾਹ ਨੂੰ ਆਉਣ ਵਾਲੀ ਜਿਮਨੀ ਚੋਣ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਤੋਂ ਉਮੀਦਵਾਰ ਬਣਾ ਸਕਦਾ ਹੈ।

 

+1

LEAVE A REPLY

Please enter your comment!
Please enter your name here