Sukhbir Badal News: ਧਾਰਮਿਕ ਸੇਵਾ ਨਿਭਾਉਣ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੁੱਜੇ ਸੁਖਬੀਰ ਬਾਦਲ

0
372
+1

ਤਲਵੰਡੀ ਸਾਬੋ, 9 ਦਸੰਬਰ: Sukhbir Badal News:ਡੇਰਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਫ਼ੜਣ ਵਿਚ ਅਸਫ਼ਲ ਰਹਿਣ ਸਹਿਤ ਹੋਰਨਾਂ ਧਾਰਮਿਕ ਮਾਮਲਿਆਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਨਾਹਗਾਰ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਆਪਣੀ ਧਾਰਮਿਕ ਸੇਵਾ ਨਿਭਾਉਣ ਦੇ ਲਈ ਸੋਮਵਾਰ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਪੁੱਜ ਗਏ ਹਨ। ਇਸ ਦੌਰਾਨ ਉਨ੍ਹਾਂ ਪਹਿਲਾਂ ਦੀ ਤਰ੍ਹਾਂ ਨੀਲੀ ਪੋਸ਼ਾਕ ਪਹਿਨ ਕੇ ਇੱਕ ਘੰਟਾ ਤਖ਼ਤ ਸਾਹਿਬ ਦੀ ਡਿਊੜੀ ’ਤੇ ਪਹਿਰੇਦਾਰੀ ਕੀਤੀ ਅਤੇ ਉਸਤੋਂ ਬਾਅਦ ਗੁਰੂ ਘਰ ਦਾ ਕੀਰਤਨ ਸਰਵਣ ਕੀਤਾ ਤੇ ਨਾਲ ਹੀ ਲੰਗਰ ਹਾਲ ਵਿਚ ਸੰਗਤਾਂ ਦੇ ਝੂਠੇ ਬਰਤਨਾਂ ਦੀ ਸਫ਼ਾਈ ਕੀਤੀ।

ਇਹ ਵੀ ਪੜ੍ਹੋ Hoshiarpur News : ETO ਦੇ ਘਰ ਦਿਨ-ਦਿਹਾੜੇ ਚੋਰੀ; ਚੋਰਾਂ ਨੇ ਗਹਿਣੇ ਤੇ ਡਾਲਰਾਂ ਦੇ ਨਾਲ 2 ‘ਪਿਸਤੌਲ’ ਵੀ ਚੁੱਕੇ

ਇਸ ਦੌਰਾਨ ਉਨ੍ਹਾਂ ਦਾ ਸੁਰੱਖਿਆ ਘੇਰਾ ਪਹਿਲਾਂ ਦੀ ਤਰ੍ਹਾਂ ਪੂਰਾ ‘ਟਾਈਟ’ ਰਿਹਾ ਅਤੇ ਆਮ ਸੰਗਤ ਤੋਂ ਇਲਾਵਾ ਪੱਤਰਕਾਰਾਂ ਤੇ ਹੋਰ ਕਿਸੇ ਨੂੰ ਵੀ ਉਨ੍ਹਾਂ ਦੇ ਨਜ਼ਦੀਕ ਜਾਣ ਤੋਂ ਰੋਕਿਆ ਗਿਆ। ਉਂਝ ਇਸ ਮੌਕੇ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਦੇ ਕਈ ਆਗੂ ਮੌਜੂਦ ਰਹੇ,ਜਿਨ੍ਹਾਂ ਵੱਲੋਂ ਵੀ ਧਾਰਮਿਕ ਸੇਵਾ ਨਿਭਾਈ ਗਈ। ਆਪਣੀ ਧਾਰਮਿਕ ਸਜ਼ਾ ਦੇ ਤਹਿਤ ਹੁਣ ਭਲਕੇ ਮੰਗਲਵਾਰ ਨੂੰ ਵੀ ਸੁਖਬੀਰ ਸਿੰਘ ਬਾਦਲ ਤਖ਼ਤ ਸਾਹਿਬ ’ਤੇ ਪੁੱਜਣਗੇ ਤੇ ਅਖ਼ੀਰ ਵਿਚ ਦੋ ਦਿਨ ਗੁਰਦੂਆਰਾ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਵਿਖੇ ਸੇਵਾ ਕਰਨਗੇ। ਜਿਸਤੋਂ ਬਾਅਦ ਜਥੇਦਾਰਾਂ ਵੱਲੋਂ ਦਿੱਤੇ ਆਦੇਸ਼ ਮੁਤਾਬਕ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਕੇ ਪੰਥ ਵਿਚ ਵਾਪਸੀ ਲਈ ਅਰਜੋਈ ਕਰਨਗੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+1

LEAVE A REPLY

Please enter your comment!
Please enter your name here