ਸੁਖਬੀਰ ਬਾਦਲ ਨੇ ਆਪਣੀ ਧਾਰਮਿਕ ਸਜ਼ਾ ਕੀਤੀ ਪੂਰੀ, ਆਖ਼ਰੀ ਦਿਨ ਸ਼੍ਰੀ ਟੁੱਟੀ-ਗੰਢੀ ਗੁਰਦੂਆਰਾ ਸਾਹਿਬ ਨਿਭਾਈ ਸੇਵਾ

0
201

👉ਹੁਣ ਭਲਕੇ ਅਕਾਲੀ ਲੀਡਰਸ਼ਿਪ ਨਾਲ ਦੇਗ ਕਰਵਾਉਣ ਤੋਂ ਬਾਅਦ ਮੁੜ ਪੰਥ ਵਿਚ ਸਮੂਲੀਅਤ ਲਈ ਹੋ ਸਕਦੇ ਹਨ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼

ਸ਼੍ਰੀ ਮੁਕਤਸਰ ਸਾਹਿਬ, 12 ਦਸੰਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੂਰਾ ਕਰ ਲਿਆ ਹੈ। ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਲਕੇ ਉਹ ਅਕਾਲੀ ਲੀਡਰਸ਼ਿਪ ਦੇ ਨਾਲ ਦੇਗ ਕਰਵਾਉਣ ਤੋਂ ਬਾਅਦ ਪੰਥ ਵਿਚ ਮੁੜ ਸਮੂਲੀਅਤ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਜੋਈ ਕਰ ਸਕਦੇ ਹਨ। ਉਨ੍ਹਾਂ ਨੂੰ ਡੇਰਾ ਮੁਖੀ ਨੂੂੰ ਮੁਆਫ਼ੀ ਦਿਵਾਉਣ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਲੰਘੀ 30 ਅਗਸਤ ਨੂੰ ‘ਤਨਖ਼ਾਹੀਆ’ ਕਰਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਅੱਜ ਦੁਪਿਹਰ ਕਰਨਗੇ ਵੱਡਾ ਐਲਾਨ

ਜਿਸਤੋਂ ਬਾਅਦ ਸੁਣਾਈ ਧਾਰਮਿਕ ਸਜ਼ਾ ਵਿਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਗੁਰਦੂਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਦੋ-ਦੋ ਦਿਨ ਨੀਲਾ ਚੋਲਾ ਪਾ ਅਤੇ ਹੱਥ ਵਿਚ ਬਰਛਾ ਫ਼ੜਕੇ ਪਹਿਰੇਦਾਰੀ ਕਰਨ, ਸੰਗਤਾਂ ਦੇ ਝੂਠੇ ਬਰਤਨ ਸਾਫ਼ ਕਰਨ ਅਤੇ ਕੀਰਤਣ ਸਰਵਣ ਕਰਨ ਆਦਿ ਕਰਨ ਲਈ ਕਿਹਾ ਗਿਆ ਸੀ। ਸੁਖਬੀਰ ਬਾਦਲ ਨੇ ਇਹ ਧਾਰਮਿਕ ਸਜ਼ਾ ਨਿਰਵਿਘਨ ਤਰੀਕੇ ਦੇ ਨਾਲ ਪੂਰੀ ਕੀਤੀ ਹੈ, ਹਾਲਾਂਕਿ 4 ਦਸੰਬਰ ਨੂੰ ਸਜ਼ਾ ਦੇ ਦੂਜੇ ਦਿਨ ਹੀ ਉਨ੍ਹਾਂ ਉਪਰ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਗੇਟ ਅੱਗੇ ਦਰਬਾਰੀ ਦੀ ਡਿਊਟੀ ਨਿਭਾਉਂਦੇ ਦੌਰਾਨ ਹੋਏ ਜਾਨ ਲੇਵਾ ਹਮਲਾ ਹੋ ਗਿਆ ਸੀ। ਜਿਸਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ Muktsar News: ਮਾਘੀ ਮੇਲੇ ਸਬੰਧੀ DC ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ

ਜੈਡ ਪਲੱਸ ਸੁਰੱਖਿਆ ਕਵਰ ਹੇਠ ਰਹਿੰਦੇ ਸੁਖਬੀਰ ਦੀ ਜਾਨ ਨੂੰ ਖ਼ਤਰਾ ਵੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਗੁਰਦੂਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਹੁਣ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਸੈਕੜਿਆਂ ਦੀ ਤਾਦਾਦ ਵਿਚ ਵਰਦੀਧਾਰੀ ਅਤੇ ਸਿਵਲ ਵਿਚ ਮੁਲਾਜਮ ਤੈਨਾਤ ਕੀਤੇ ਹਨ। ਜਿਸਤੋਂ ਬਾਅਦ ਸੰਗਤ ਤਾਂ ਕੀ, ਕੋਈ ਪੱਤਰਕਾਰ ਵੀ ਉਨ੍ਹਾਂ ਦੇ ਨੇੜੇ ਨਹੀਂ ਫ਼ੜਕ ਸਕਦਾ। ਅੱਜ ਸਜ਼ਾ ਦੇ ਆਖ਼ਰੀ ਦਿਨ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਸਿੱਧ ਇਤਿਹਾਸਕ ਗੁਰਦੂਆਰਾ ਸ਼੍ਰੀ ਟੁੱਟੀ-ਗੰਢੀ ਸਾਹਿਬ ਵਿਖੇ ਪੁੱਜੇ ਸਨ, ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਪਹਿਰੇਦਾਰ ਦੀ ਭੂਮਿਕਾ ਨਿਭਾਈ ਗਈ ਤੇ ਮੁੜ ਕੀਰਤਨ ਸਰਵਣ ਕੀਤਾ ਗਿਆ। ਇਸ ਦੌਰਾਨ ਉਹ ਸੰਗਤਾਂ ਦੇ ਝੂਠੇ ਬਰਤਨ ਸਾਫ਼ ਕੀਤੇ ਗਏ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here