Punjabi Khabarsaar
ਫ਼ਿਰੋਜ਼ਪੁਰ

ਸੁਖਬੀਰ ਬਾਦਲ ਪਹਿਲਾਂ ਫ਼ਿਰੋਜ਼ਪੁਰ ਤੋਂ ਭੱਜਿਆ, ਹੁਣ ਬਠਿੰਡੇ ਤੋਂ ਵੀ ਮਾਂਝਿਆ ਜਾਣਾ: ਭਗਵੰਤ ਮਾਨ

ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ
ਫ਼ਿਰੋਜ਼ਪੁਰ, 27 ਮਈ: ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਿਰੋਜ਼ਪੁਰ ’ਚ ‘ਆਪ’ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਲਈ ਰੋਡ ਸ਼ੋਅ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਪਹਿਲਾਂ ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਇਸ ਲਈ ਭੱਜ ਗਏ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਬੁਰੀ ਤਰ੍ਹਾਂ ਹਾਰ ਹੋਣੀ ਹੈ। ਪਰ ਮੇਰੀ ਗੱਲ ਨੂੰ ਯਾਦ ਰੱਖਿਓ, ਹਰਸਿਮਰਤ ਕੌਰ ਬਾਦਲ ਵੀ ਬਠਿੰਡਾ ਤੋਂ ਹਾਰ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਬਾਦਲ ਪਰਿਵਾਰ ਦਾ ਅੰਤ ਹੋਣ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਉਹ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵੀ ਉਹ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਕੇਂਦਰ ਪੱਧਰ ’ਤੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਜਗਦੀਪ ਸਿੰਘ ਕਾਕਾ ਬਰਾੜ ਨੂੰ ਆਪਣਾ ਐਮ.ਪੀ ਚੁਣੋ, ਉਹ ਤੁਹਾਡੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ, ਉਹ ਖ਼ੁਦ ਕਿਸਾਨ ਹਨ, ਹੋਰ ਕੋਈ ਤੁਹਾਡੇ ਦਰਦਾਂ ਨੂੰ ਨਹੀਂ ਸਮਝ ਸਕਦਾ।

ਸਰੂਪ ਸਿੰਗਲਾ ਤੇ ਜੀਤਮਹਿੰਦਰ ਸਿੱਧੂ ਤੋਂ ਬਾਅਦ ਹੁਣ ਜਥੇਦਾਰ ਖੁੱਡੀਆ ਨੇ ਘੇਰਿਆਂ ਮਨਪ੍ਰੀਤ ਬਾਦਲ

ਮਾਨ ਨੇ ਕਿਹਾ ਕਿ ਕਾਕਾ ਬਰਾੜ ਕੋਲ ਤਜਰਬਾ ਹੈ, ਉਹ ਤੁਹਾਡੇ ਫੰਡ ਲੈ ਕੇ ਆਉਣਗੇ ਅਤੇ ਤੁਹਾਡੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ।ਇਸਤੋਂ ਇਲਾਵਾ ਉਨ੍ਹਾਂ ਆਪ ਉਮੀਦਵਾਰ ਦੇ ਹੱਕ ਵਿਚ ਅਬੋਹਰ ’ਚ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਮਾਨ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਮੁੱਦਿਆਂ ਅਤੇ ਮੰਗਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਕਿਸਾਨਾਂ ਦੀ ਮੰਗ ’ਤੇ ਉਨ੍ਹਾਂ ਦੀ ਸਰਕਾਰ ਨਰਮੇ ਦੇ ਖੇਤਾਂ ਨੂੰ ਨਹਿਰੀ ਪਾਣੀ ਦੇ ਰਹੀ ਹੈ। ਇਸ ਇਲਾਕੇ ਦੇ ਬਾਕੀ ਮਸਲੇ ਵੀ ਇੱਕ-ਇੱਕ ਕਰਕੇ ਹੱਲ ਕੀਤੇ ਜਾਣਗੇ।‘ਆਪ’ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਮੁੱਦਿਆਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਸਰਹੱਦੀ ਖੇਤਰ ਦੇ ਨਰਮੇ ਅਤੇ ਹੋਰ ਫ਼ਸਲਾਂ ਲਈ ਨਹਿਰੀ ਪਾਣੀ ਪਹੁੰਚਾ ਕੇ ਇੱਥੋਂ ਦਾ ਸਭ ਤੋਂ ਵੱਡਾ ਮਸਲਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਦੂਸਰਾ ਵੱਡਾ ਮੁੱਦਾ ਸੀਡ ਫਾਰਮ ਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਨੂੰ ਲੋਕਾਂ ਲਈ ਹੱਲ ਕਰਨ ਦੀ ਅਪੀਲ ਕੀਤੀ।

Related posts

ਫਿਰੋਜ਼ਪੁਰ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਕਰਦਾ ਸੀ ਪਾਖੰਡ, SGPC ਨੇ ਗੁਰਦੁਆਰਾ ਸਾਹਿਬ ‘ਚ ਜੜਿਆ ਤਾਲਾ

punjabusernewssite

ਮੁੱਖ ਮੰਤਰੀ ਨੇ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ, ਨਿਰਮਾਣ ਕਾਰਜ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਐਲਾਨ

punjabusernewssite

ਬੀਐਸਐਫ਼ ਦੀ ਗੋਲੀ ’ਚ ਮਾਰੇ ਗਏ ‘ਘੁਸਪੇਠੀਏ’ ਦੀ ਲਾਸ ਦਫ਼ਨਾਉਣ ਨੂੰ ਲੈ ਕੇ ਹੰਗਾਮਾ

punjabusernewssite