WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਚੰਡੀਗੜ੍ਹ

ਸੁਖਬੀਰ ਬਾਦਲ ਨੇ ਪੰਜਾਬ ’ਚ ਨਰਮੇ ਦੀ ਖਰੀਦ 6920 ਰੁਪਏ ਪ੍ਰਤੀ ਕੁਇੰਟਲ ’ਤੇ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ

sukhbir badal

ਚੰਡੀਗੜ੍ਹ, 10 ਦਸੰਬਰ(ਸੁਖਜਿੰਦਰ ਮਾਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪ ਦਖਲ ਦੇਕੇ ਪੰਜਾਬ ਵਿਚ ਨਰਮੇ ਦੀ ਖਰੀਦ ਐਮ ਐਸ ਪੀ ’ਤੇ ਕੀਤੇ ਜਾਣਾ ਯਕੀਨੀ ਬਣਾਉਣ ਅਤੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਕੋਟਨ ਕਾਰਪੋਰੇਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਪੰਜਾਬ ਵਿਚ ਨਰਮੇ ਦੀ ਐਮ ਐਸ ਪੀ ਘਟਾ ਦਿੱਤੀ ਹੈ ਤੇ ਇਸਦੀ ਬਹੁਤ ਘੱਟ ਖਰੀਦ ਕੀਤੀ ਜਾ ਰਹੀ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਬਜਾਏ 6920 ਰੁਪਏ ਪ੍ਰਤੀ ਕੁਇੰਟਲ ਦੀ ਐਮ ਐਸ ਪੀ ਅਨੁਸਾਰ ਨਰਮੇ ਦੀ ਖਰੀਦ ਕਰਨ ਦੀ ਥਾਂ ’ਤੇ ਸੀ ਸੀ ਆਈ ਨੇ 150 ਰੁਪੲ ਦਾ ਕਵਾਲਟੀ ਕੱਟ ਲਗਾ ਦਿੱਤਾ ਹੈ ਤੇ ਹੁਣ ਕਿਸਾਨਾਂ ਨੂੰ ਭਾਅ 6770 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ।

ਸਿੱਖ ਫੈਡਰੇਸ਼ਨ ਨੇ ਸੈਂਸਰ ਬੋਰਡ ਨੂੰ ਫ਼ਿਲਮ ‘ANIMAL’ ਤੋਂ ਸਿੱਖ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਦ੍ਰਿਸ਼ ਹਟਾਉਣ ਲਈ ਕਿਹਾ

ਉਹਨਾਂ ਕਿਹਾ ਕਿ ਅਬੋਹਰ ਪੱਟੀ ਵਿਚ ਕਿਸਾਨਾਂ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਸੀ ਸੀ ਆਈ ਆਪਣੀ ਮਨਮਰਜ਼ੀ ਮੁਤਾਬਕ ਖਰੀਦ ਕਰ ਰਹੀ ਹੈ। ਉਹਨਾਂ ਕਿਹਾ ਕਿ 30 ਨਵੰਬਰ ਨੂੰ ਖਰੀਦ ਬੰਦ ਕਰ ਦਿੱਤੀ ਗਈ ਜੋ ਮੁੜ 7 ਦਸੰਬਰ ਨੂੰ ਸ਼ੁਰੂ ਕੀਤੀ ਗਈ। ਉਹਨਾਂ ਕਿਹਾ ਕਿ 9 ਦਸੰਬਰ ਨੂੰ ਫਿਰ ਖਰੀਦ ਬੰਦ ਕਰ ਦਿੱਤੀ ਗਈ ਤੇ ਹੁਣ ਇਸਦੇ 12 ਦਸੰਬਰ ਨੂੰ ਸ਼ੁਰੂ ਹੋਣ ਦੀ ਆਸ ਕੀਤੀ ਜਾ ਰਹੀ ਹੈ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਾਰ-ਵਾਰ ਖਰੀਦ ਬੰਦ ਕਰਨ ਨਾਲ ਕਿਸਾਨ ਆਪਣੀ ਜਿਣਸ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਲਈ ਮਜਬੂਰ ਹਨ ਜੋ ਅੱਗੇ 5 ਹਜ਼ਾਰ ਰੁਪਏ ਤੋਂ 5200 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦੇ ਰਹੇ ਹਨ।

ਹਰਿਆਣਾ ਦੇ ਸਿੱਖਿਆ ਮੰਤਰੀ ਨੂੰ ਪਿਆ ਦਿਲ ਦਾ ਦੌਰਾ

ਉਹਨਾਂ ਕਿਹਾ ਕਿ ਮਜਬੂਰੀ ਵਿਚ ਕਿਸਾਨ ਆਪਣੀ ਜਿਣਸ ਮੰਦੇ ਭਾਅ ਵੇਚਣ ਲਈ ਮਜਬੂਰ ਹਨ ਕਿਉਂਕਿ ਨਾ ਤਾਂ ਦੂਰ ਦੁਰਾਡੇ ਤੱਕ ਆਪਣੀ ਜਿਣਸ ਲਿਜਾ ਸਕਦੇ ਹਨ ਤੇ ਨਾ ਹੀ ਇਸਨੂੰ ਸਟੋਰ ਕਰ ਸਕਦੇ ਹਨ।ਉਹਨਾਂ ਕਿਹਾ ਕਿ ਸੂਬੇ ਵਿਚ ਹੋਈ 3.5 ਲੱਖ ਕੁਇੰਟਲ ਨਰਮੇ ਦੀ ਪੈਦਾਵਾਰ ਵਿਚੋਂ ਸੀ ਸੀ ਆਈ ਨੇ ਹਾਲੇ ਤੱਕ ਸਿਰਫ ਇਕ ਲੱਖ ਕੁਇੰਟਲ ਦੀ ਖਰੀਦ ਕੀਤੀ ਹੈ। ਸ: ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿਕਿਸਾਨਾਂ ਨੂੰ 6920 ਰੁਪਏ ਪ੍ਰਤੀ ਕੁਇੰਟਲ ਦੀ ਐਮ ਐਸ ਪੀ ਦਿੱਤੀ ਜਾਵੇ ਅਤੇ ਜਿਹੜੇ ਕਿਸਾਨਾਂ ਨੇ ਸੀ ਸੀ ਆਈ ਨੂੰ 6770 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਣਸ ਵੇਚੀ ਹੈ, ਉਹਨਾਂ ਨੂੰ ਬਕਾਏ ਅਦਾ ਕੀਤੇ ਜਾਣ।

 

Related posts

ਪੀ.ਐਸ.ਆਈ.ਈ.ਸੀ. ਦੇ ਪਲਾਟਾਂ ਦੀ ਗੈਰਕਾਨੂੰਨੀ ਵੰਡ ਕਰਨ ਵਾਲੇ ਛੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ

punjabusernewssite

Sunil jakhar ਨੇ ਪੰਜਾਬ ‘ਚ ਵੋਟਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

punjabusernewssite

ਪੰਜਾਬ ਸਰਕਾਰ ਦੇ ਚੰਡੀਗੜ੍ਹ ਸਥਿਤ ਸਰਕਾਰੀ ਮੁਲਾਜਮਾਂ ਨੂੰ ਹੁਣ ਆਨਲਾਈਨ ਤਰੀਕੇ ਨਾਲ ਅਲਾਟ ਹੋਣਗੇ ਮਕਾਨ

punjabusernewssite