Big News: ਸਜ਼ਾ ਭੁਗਤਣ ਤੱਕ Sukhbir Badal ਨੂੰ ਨਹੀਂ ਮਿਲੇਗੀ ਛੋਟ: ਜਥੇਦਾਰ

0
97
+2
ਦੀਵਾਲੀ ਤੋਂ ਬਾਅਦ ਹੋਵੇਗੀ ਸਿੰਘ ਸਾਹਿਬਾਨ ਦੀ ਮੀਟਿੰਗ 
ਸ੍ਰੀ ਅੰਮ੍ਰਿਤਸਰ ਸਾਹਿਬ, 23 ਅਕਤੂਬਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਉਨਾਂ ਦਾਅਵਾ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਭੁਗਤਣ ਤੱਕ ਕੋਈ ਰਿਆਇਤ ਨਹੀਂ ਦਿੱਤੀ ਜਾ ਸਕਦੀ। ਜਿਸ ਦੇ ਨਾਲ ਉਹਨਾਂ ਇੱਕ ਤਰ੍ਹਾਂ ਨਾਲ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੂੰ ਕੋਈ ਛੋਟ ਨਹੀਂ ਮਿਲੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਕਿ ਜਦੋਂ ਵੀ ਕਿਸੇ ਸਿੱਖ ਨੂੰ ਤਨਖਾਹੀਆ ਘੋਸ਼ਤ ਕਰ ਦਿੱਤਾ ਜਾਂਦਾ ਹੈ ਤਾਂ ਉਹ ਤਦ ਤੱਕ ਕਿਸੇ ਵੀ ਰਿਆਇਤ ਦਾ ਹੱਕਦਾਰ ਨਹੀਂ ਹੁੰਦਾ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਸ ਨੂੰ ਸਿੰਘ ਸਾਹਿਬਾਨਾਂ ਵੱਲੋਂ ਬਣਦੀ ਧਾਰਮਿਕ ਸਜ਼ਾ ਸੁਣਾ ਨਾ ਦਿੱਤੀ ਜਾਵੇ ਅਤੇ ਉਹ ਇਸ ਸਜ਼ਾ ਨੂੰ ਪੂਰੀ ਨਾ ਕਰ ਲਵੇ।
ਗਿਆਨੀ ਰਘਵੀਰ ਸਿੰਘ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਬਾਰੇ ਫੈਸਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਹੀ ਲਿਆ ਜਾਵੇਗਾ ਜੋ ਕਿ ਦਿਵਾਲੀ ਤੋਂ ਬਾਅਦ ਹੋਵੇਗੀ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸਜ਼ਾ ਸੁਣਾਉਣ ਬਾਰੇ ਫੈਸਲਾ ਸਿੰਘ ਸਾਹਿਬਾਨ ਵੱਲੋਂ ਪੁਰਾਤਨ ਸਿੱਖ ਮਰਿਆਦਾਵਾਂ ਤਹਿਤ ਲਿਆ ਜਾਵੇਗਾ।  ਗੋਰਤਲਬ ਹੈ ਕਿ ਅਕਾਲੀ ਦਲ ਦਾ ਇੱਕ ਵਫਦ ਬੀਤੀ ਸ਼ਾਮ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਮੁੱਦੇ ‘ਤੇ ਮਿਲਿਆ ਸੀ, ਜਿਸਤੋਂ ਬਾਅਦ ਹੁਣ ਜਥੇਦਾਰ ਸਾਹਿਬ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
+2

LEAVE A REPLY

Please enter your comment!
Please enter your name here