ਕਿਹਾ, ਸਾਡੇ ਲਈ ਨੰਬਰਾਂ ਦੀ ਗਿਣਤੀ ਮਿਣਤੀ ਤੋਂ ਉਪਰ ਹਨ ਸਿਧਾਂਤ
ਚੰਡੀਗੜ੍ਹ, 26 ਮਾਰਚ: ਮੰਗਲਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਵੱਲੋਂ ਪੰਜਾਬ ਦੇ ਵਿਚ ਇਕੱਲਿਆਂ ਚੋਣ ਲੜਣ ਦੇ ਕੀਤੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਸਿਰਫ ਅੰਕੜਿਆਂ ਦੀ ਖੇਡ ਵਿਚ ਨਹੀਂ ਉਲਝਦੀ ਬਲਕਿ ਉਹਨਾਂ ਲਈ ਪੰਜਾਬ ਤੇ ਖਾਲਸਾ ਪੰਥ ਲਈ ਦ੍ਰਿਸ਼ਟੀਕੋਣ ਤੇ ਸੋਚ ਸਭ ਤੋਂ ਉਪਰ ਹੈ। ਇੱਥੇ ਜਾਰੀ ਬਿਆਨ ਵਿਚ ਉਹਨਾਂ ਕਿਹਾ ਕਿ ਸਾਡੀ ਕੋਰ ਕਮੇਟੀ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਲਈ ਸਿਧਾਂਤ ਰਾਜਨੀਤੀ ਤੋਂ ਵੀ ਉਪਰ ਹਨ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੇ ਐਮਰਜੰਸੀ ਦਾ ਉਦੋਂ ਵਿਰੋਧ ਕੀਤਾ ਜਦੋਂ ਉਹਨਾਂ ਨੂੰ ਸ੍ਰੀਮਤੀ ਇੰਦਰਾ ਗਾਂਧੀ ਨੇ ਚੁੱਪ ਰਹਿਣ ਦੇ ਬਦਲੇ ਵਿਚ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ।
ਗੁਰਮੀਤ ਸਿੰਘ ਖੁੱਡੀਆ ਨੇ ਤਖਤ ਸਾਹਿਬ ਅਤੇ ਮੰਦਰ ਮਾਈਸਰਖਾਨਾ ਮੱਥਾ ਟੇਕ ਕੇ ਸ਼ੁਰੂ ਕੀਤੀ ਚੋਣ ਮੁਹਿੰਮ
ਉਹਨਾਂ ਕਿਹਾ ਕਿ ਇਹ ਤਜਵੀਜ਼ ਪ੍ਰਵਾਨ ਕਰਨ ਦੀ ਥਾਂ ’ਤੇ ਉਹਨਾਂ ਆਪ ਐਮਰਜੰਸੀ ਦੇ ਖਿਲਾਫ ਪਹਿਲੇ ਜੱਥੇ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਇਸ ਵਾਸਤੇ ਉਹਨਾਂ ਨੇ ਜੇਲ੍ਹਾਂ ਵਿਚ ਰਹਿਣ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਇਹੀ ਪਹੁੰਚ ਅਕਾਲੀ ਦਲ ਦਾ ਮਾਰਗ ਦਰਸ਼ਨ ਕਰਦੀ ਹੈ।ਅਕਾਲੀ ਦਲ ਦੇ ਮੁਖੀ ਨੇ ਹੋਰ ਕਿਹਾ ਕਿ ਸੀਟਾਂ ਤੇ ਅੰਕੜੇ ਖਾਲਸਾ ਪੰਥ ਤੇ ਪੰਜਾਬ ਤੋਂ ਕਿਤੇ ਛੋਟੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਨੇ ਕੁਝ ਦਿਨ ਪਹਿਲਾਂ ਆਪਣੀ ਮੀਟਿੰਗ ਵਿਚ ਸਪਸ਼ਟ ਕੀਤਾ ਸੀ ਕਿ ਕੌਮੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ ਪਰ ਅਕਾਲੀ ਦਲ ਪੰਜਾਬ ਵਿਚ ਡੂੰਘੀਆਂ ਜੜ੍ਹਾਂ ਵਾਲੀ ਖੇਤਰੀ ਪਾਰਟੀ ਹੈ ਜੋ ਪੰਥਕ ਆਦਰਸ਼ਾਂ ਮੁਤਾਬਕ ਚਲਦੀ ਹੈ ਤੇ ਅਸੀਂ ਸਰਬੱਤ ਦੇ ਭਲੇ ਵਿਚ ਯਕੀਨ ਰੱਖਦੇ ਹਾਂ।
BIG BREAKING: ਕਾਂਗਰਸ ਨੂੰ ਝਟਕਾ, ਐਮ.ਪੀ ਰਵਨੀਤ ਸਿੰਘ ਬਿੱਟੂ ਭਾਜਪਾ ਵਿਚ ਹੋਏ ਸ਼ਾਮਲ
ਸ: ਬਾਦਲ ਨੇ ਕਿਹਾ ਕਿ ਸਾਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਂਦਾ ਪਰ ਅਸੀਂ ਪੰਜਾਬ ਦੇ ਖੇਤਾਂ ਤੋਂ ਚਲਦੇ ਹਾਂ। ਉਹਨਾਂ ਕਿਹਾ ਕਿ ਸਾਨੂੰ ਆਪਣੇ ਖੇਤਰੀ ਸਰੂਪ ’ਤੇ ਮਾਣ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸਿਰਫ ਅਜਿਹੀ ਸਿਆਸੀ ਪਾਰਟੀ ਹੈ ਜਿਸਦਾ 103 ਸਾਲਾਂ ਦਾ ਪੁਰਾਣਾ ਇਤਿਹਾਸ ਤੇ ਸਪਸ਼ਟ ਸੋਚ ਹੈ ਤੇ ਅਸੀਂ ਇਸ ਸੋਚ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਾਂ। ਅਸੀਂ ਆਪਣੇ ਟੀਚੇ ਪ੍ਰਤੀ ਸਮਰਪਿਤ ਰਹਾਂਗੇ।ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਉਹਨਾਂ ਦੀ ਪਾਰਟੀ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਜਮਾਤ ਹੈ ਤੇ ਇਸਨੇ ਹਮੇਸ਼ਾ ਕਿਸਾਨੀ ਹਿੱਤਾਂ ਵਾਸਤੇ ਮੋਹਰੀ ਹੋ ਕੇ ਲੜਾਈ ਲੜੀ ਹੈ ਤੇ ਇਹ ਹਮੇਸ਼ਾ ਕਿਸਾਨਾਂ ਲਈ ਨਿਆਂ ਵਾਸਤੇ ਲੜਦੀ ਰਹੇਗੀ।
Share the post "ਭਾਜਪਾ ਵੱਲੋਂ ਇਕੱਲਿਆਂ ਚੋਣ ਲੜਣ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ ਦਾ ਅਹਿਮ ਬਿਆਨ"