👉ਹੱਥ ’ਚ ਬਰਛੇ ਫ਼ੜ ‘ਦਰਬਾਰੀ’ ਬਣ ਕੇ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਗੇਟ ਅੱਗੇ ਬੈਠੇ
ਸ਼੍ਰੀ ਅੰਮ੍ਰਿਤਸਰ ਸਾਹਿਬ, 3 ਦਸੰਬਰ: ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਅਤੇ ਬੇਅਦਬੀਆਂ ਦੇ ਮਾਮਲੇ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਨ ਦੇ ਚੱਲਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਦੇ ਭਾਗੀਦਾਰ ਹੋੲੋ ਸ਼੍ਰੋਮਣੀ ਅਕਾਲੀ ਦਲ ਦੇ ਕ੍ਰਮਵਾਰ ਪ੍ਰਧਾਨ ਅਤੇ ਸਰਪ੍ਰਸਤ ਰਹੇ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਢਸਾ ਨੇ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ।ਬੀਤੇ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਆਦੇਸ਼ ਤੋਂ ਬਾਅਦ ਅੱਜ ਮੰਗਲਵਾਰ ਨੂੰ ਸਵੇਰੇ ਕਰੀਬ 9 ਵਜੇਂ ਹੀ ਦੋਨੋਂ ਆਗੂ ਅਲੱਗ -ਅਲੱਗ ਸ਼੍ਰੀ ਦਰਬਾਰ ਸਾਹਿਬ ਵਿਖੇ ਪੁੱਜੇ,
ਇਹ ਵੀ ਪੜ੍ਹੋ Farmers Pretest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਠਵੇਂ ਦਿਨ ’ਚ ਦਾਖ਼ਲ, 8 ਕਿਲੋ ਭਾਰ ਘਟਿਆ
ਜਿੱਥੇ ਨਤਸਮਤਕ ਹੋਣ ਤੋਂ ਬਾਅਦ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਹੱਥ ਵਿਚ ਬਰਛਾ ਫ਼ੜ ਕੇ ਘੰਟਾ ਘਰ ਦੇ ਗੇਟ ਅੱਗੇ ਪਹਿਰੇਦਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਦੌਰਾਨ ਦੋਨੋਂ ਇੱਕ ਦੂਜੇ ਦੇ ਨੇੜੇ ਹੀ ਬੈਠੇ ਹੋਏ ਸਨ ਪ੍ਰੰਤੂ ਦੋਨਾਂ ਆਗੂਆਂ ਵੱਲੋਂ ਇੱਕ ਦੂਜੇ ਨਾਲ ਫ਼ਤਿਹ ਸਾਂਝੀ ਕਰਨ ਤੋਂ ਇਲਾਵਾ ਜਿਆਦਾ ਬੋਲਚਾਲ ਤੋਂ ਗੁਰੇਜ਼ ਕੀਤਾ ਗਿਆ। ਦੋਨਾਂ ਆਗੂਆਂ ਨੇ ਹੀ ਗਲ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਤਖ਼ਤੀ ਹੋਈ ਲਟਕਾਈ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਹਿਤ ਸਮੁੱਚੇ ਦੂਜੇ ਅਕਾਲੀ ਆਗੂ , ਜਿੰਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਸੁਣਾਈ ਗਈ ਸੀ, ਉਹ ਵੀ ਪੁੱਜਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ ਸੁਖਬੀਰ ਬਾਦਲ ਤੋਂ ਬਾਅਦ ਹੁਣ ਦਿੱਲੀ ਗੁਰਦੂਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਪ੍ਰਧਾਨ ਨੂੰ ਵੀ ਦਿੱਤਾ ਤਨਖ਼ਾਹੀਆ ਕਰਾਰ
ਹਾਲਾਂਕਿ ਇੰਨ੍ਹਾਂ ਸਾਰੇ ਅਕਾਲੀ ਆਗੂਆਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਜਨਤਕ ਬਾਥਰੂਮ ਦੀ ਸਫ਼ਾਈ ਕਰਨਗੇ ਪ੍ਰੰਤੂ ਸੁਖਬੀਰ ਦੀ ਲੱਤ ’ਤੇ ਸੱਟੀ ਲੱਗੀ ਹੋਣ ਅਤੇ ਸੁਖਦੇਵ ਸਿੰਘ ਢੀਢਸਾ ਦੇ ਬਜੁਰਗ ਅਵਸਥਾ ਹੋਣ ਕਾਰਨ ਦੋਨਾਂ ਨੂੰ ਵੀਲ੍ਹ ਚੇਅਰ ’ਤੇ ਬੈਠ ਕੇ ਸੇਵਾਦਾਰ ਦੀ ਸੇਵਾ ਨਿਭਾਉਣ ਲਈ ਕਿਹਾ ਗਿਆ ਸੀ। ਇਸਤੋਂ ਬਾਅਦ ਹੁਣ ਇਹ ਦੋਨੋਂ ਆਗੂਆਂ ਸਹਿਤ ਬਾਕੀ ਅਕਾਲੀ ਲੀਡਰ ਲੰਗਰ ਹਾਲ ਵਿਚ ਬਰਤਨ ਸਾਫ਼ ਕਰਨ, ਜੋੜਾ ਘਰਾਂ ਵਿਚ ਬਰਤਨ ਸਾਫ਼ ਕਰਨ ਅਤੇ ਕੀਰਤਨ ਸਰਵਣ ਸਹਿਤ ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਸੇਵਾ ਵੀ ਨਿਭਾਉਣਗੇ।
Share the post "ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਢਸਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਸਜ਼ਾ ਨਿਭਾਉਣੀ ਸ਼ੁਰੂ"