👉ਕਿਹਾ ਕਿ ਜੇਕਰ ਪਾਰਟੀ ਮੁੜ ਸੱਤਾ ਵਿਚ ਆਈ ਤਾਂ ਇਤਿਹਾਸਕ ਤੌਰ ’ਤੇ ਹੋਈਆਂ ਗਲਤੀਆਂ ਨੂੰ ਦਰੁੱਸਤ ਕੀਤਾ ਜਾਵੇਗਾ
👉ਪਾਰਟੀ ਛੱਡ ਕੇ ਗਏ ਸਾਰੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਪਰਤਣ ਦੀ ਕੀਤੀ ਅਪੀਲ
Sri Mukatsar sahib News: Sukhbir Singh Badal; 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਪੰਜਾਬ ਦਾ ਪਾਣੀ ਰਾਜਸਥਾਨ ਨਹਿਰ ਰਾਹੀਂ ਰਾਜਸਥਾਨ ਨੂੰ ਦੇਣ ਸਮੇਤ ਹੋਈਆਂ ਇਤਿਹਾਸਕ ਭੁੱਲਾਂ ਤੇ ਅਨਿਆਂ ਨੂੰ ਦਰੁੱਸਤ ਕਰਨ ਵਾਸਤੇ ਵਚਨਬੱਧ ਹੈ ਤੇ ਉਹਨਾਂ ਨੇ ਜਿਹੜੇ ਕਿਸਾਨਾਂ ਨੂੰ ਹੁਣ ਤੱਕ ਟਿਊਬਵੈਲ ਕੁਨੈਕਸ਼ਨ ਨਹੀਂ ਮਿਲੇ, ਉਹਨਾਂ ਨੂੰ ਕੁਨੈਕਸ਼ਨ ਦੇਣ, ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਦੇਣ ਅਤੇ ਮੋਟਰ ਸਾਈਕਲਾਂ ’ਤੇ ਰੋਡ ਟੈਕਸ ਮੁਆਫ ਕਰਨ ਸਮੇਤ ਅਨੇਕਾਂ ਸਕੀਮਾਂ ਦਾ ਐਲਾਨ ਕੀਤਾ।ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਨੂੰ ਬਚਾਉਣ ਦੇ ਚਾਹਵਾਨ ਸਾਰੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਕਾਲੀ ਦਲ ਵਿਚ ਵਾਪਸੀ ਕਰਨ ਅਤੇ ਕਿਹਾ ਕਿ ਜਿਹਨਾਂ ਨੇ ਕਿਸੇ ਗਿਲੇ ਸ਼ਿਕਵੇ ਕਾਰਨ ਪਾਰਟੀ ਛੱਡੀ ਉਹ ਪੰਜਾਬ ਅਤੇ ਇਸਦੀਆਂ ਭਵਿੱਖੀ ਪੀੜੀਆਂ ਖ਼ਾਤਰ ਵਾਪਸੀ ਕਰਨ।ਇਥੇ ਮਾਘੀ ਮੇਲੇ ’ਤੇ ਹਜ਼ਾਰਾਂ ਲੋਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ 40 ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਿਹਨਾਂ ਨੇ ਪੰਥ ਵਾਸਤੇ ਕੁਰਬਾਨੀ ਦਿੱਤੀ ਤੇ ਉਹਨਾਂ ਨੇ ਪਾਰਟੀ ਕੇਡਰ ਤੇ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਪਾਰਟੀ ਦੀ ਕਾਨਫਰੰਸ ਵਿਚ ਹਾਜ਼ਰੀ ਪੱਖੋਂ ਰਿਕਾਰਡ ਤੋੜ ਦਿੱਤੇ। ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਾਰ ਦੀ ਰੈਲੀ ਵਿਚ ਇਕੱਠ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਕਿਹਾ ਕਿ ਉਹ ਵੀ ਇਕ ਘੰਟੇ ਲਈ ਇਸ ਕਰ ਕੇ ਲੇਟ ਹੋ ਗਏ ਕਿਉਂਕਿ ਉਹਨਾਂ ਨੂੰ ਟਰੈਫਿਕ ਵਿਚ ਫਸੇ ਹੋਣ ਕਾਰਨ ਕਾਨਫਰੰਸ ਵਾਲੀ ਥਾਂ ਪਹੁੰਚਣ ਵਿਚ ਪੈਦਲ 4 ਘੰਟੇ ਲੱਗ ਗਏ।
ਇਹ ਵੀ ਪੜ੍ਹੋ ਵੱਡੀ ਖ਼ਬਰ; ਚਰਨਜੀਤ ਸਿੰਘ ਬਰਾੜ ਵੱਲੋਂ ਅਕਾਲੀ ਦਲ ਪੁਨਰ ਸੁਰਜੀਤੀ ਦੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ
ਉਹਨਾਂ ਕਿਹਾ ਕਿ ਇਹ ਸੂਬੇ ਵਿਚ ਤਬਦੀਲੀ ਦਾ ਸਪਸ਼ਟ ਸੰਕੇਤ ਹੈ। ਉਹਨਾਂ ਕਿਹਾ ਕਿ ਪੰਜਾਬੀ ਆਮ ਆਦਮੀ ਪਾਰਟੀ (ਆਪ) ਦੇ ਰਾਜਕਾਲ ਦਾ ਅੰਤ ਚਾਹੁੰਦੇ ਹਨ ਅਤੇ ਆਪਣੀ ਖੇਤਰੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣੀਆਂ ਚਾਹੁੰਦੇ ਹਨ ਤਾਂ ਜੋ ਸਾਡੀਆਂ ਭਵਿੱਖੀ ਪੀੜੀਆਂ ਬਚਾਈਆਂ ਜਾ ਸਕਣ।ਸ:ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਅਕਾਲੀ ਦਲ ਨੂੰ ਪੰਜਾਬ ਵਿਚ ਅਗਲੀ ਸਰਕਾਰ ਬਣਾਉਣ ਦਾ ਫਤਵਾ ਦਿੰਦੇ ਹਨ ਤਾਂ ਫਿਰ ਅਸੀਂ ਕਿਸਾਨ ਪੱਖੀ, ਗਰੀਬ ਪੱਖੀ ਅਤੇ ਨੌਜਵਾਨ ਪੱਖੀ ਸਕੀਮਾਂ ਲੈ ਕੇ ਆਵਾਂਗੇ ਤੇ ਜੰਗਲ ਤੇ ਗੈਂਗਸਟਰ ਰਾਜਦਾ ਖ਼ਾਤਮਾ ਕਰਾਂਗੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਹੁਣ ਤੱਕ ਟਿਊਬਵੈਲ ਕੁਨੈਕਸ਼ਨ ਨਹੀਂ ਮਿਲੇ, ਉਹਨਾਂ ਨੂੰ ਮੁਫਤ ਕੁਨੈਕਸ਼ਨ ਦੁਆਏ ਜਾਣਗੇ। ਉਹਨਾਂ ਕਿਹਾ ਕਿ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਵਾਸਤੇ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਜਾਣਗੀਆਂ, ਪਹਿਲਾਂ ਹਟਾਏ ਗਏ ਸਾਰੇ ਲਿਫਟ ਪੰਪ ਲਗਾਏ ਜਾਣਗੇ ਅਤੇ ਸੇਮ ਦੀ ਮੁਸ਼ਕਿਲ ਖ਼ਤਮ ਕੀਤੀ ਜਾਵੇਗੀ ਤੇ ਜ਼ਮੀਨਾਂ ਦੇ ਮਾਲਕਾਨਾਂ ਹੱਕ ਉਹਨਾਂ ਨੂੰ ਵੀ ਦਿੱਤੇ ਜਾਣਗੇ ਜੋ ਦਰਿਆਵਾਂ ਦੇ ਕੰਢੇ ’ਤੇ ਖੇਤੀ ਕਰ ਰਹੇ ਹਨ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਮਾਲਕਾਨਾਂ ਹੱਕ ਤੈਅ ਕਰਨ ਵਾਸਤੇ ਮੁਫਤ ਵਿਚ ਤਕਸੀਮ ਵੀ ਕਰਵਾਈ ਜਾਵੇਗੀ ਅਤੇ ਨਾਲ ਹੀ ਪਿੰਡਾਂ ਵਿਚ ਲਾਲ ਡੋਰੇ ਅਧੀਨ ਜ਼ਮੀਨਾਂ ਦੀ ਰਜਿਸਟਰੀ ਕਰਵਾਈ ਜਾਵੇਗੀ।ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿਚ ਸਰਕਾਰੀ ਨੌਕਰੀਆਂ ਵਿਚ ਪੰਜਾਬੀਆਂ ਵਾਸਤੇ ਰਾਖਵਾਂਕਰਨ ਲਾਗੂ ਕੀਤਾ ਜਾਵੇਗਾ ਤੇ ਆਪ ਸਰਕਾਰ ਵੱਲੋਂ ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਰਗੇ ਰਾਜਾਂ ਤੋਂ ਭਰਤੀ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਈ ਜਾਵੇਗੀ।
ਇਹ ਵੀ ਪੜ੍ਹੋ Amritsar ‘ਚ AAP ਸਰਪੰਚ ਦਾ ਕ+ਤ+ਲ ਕਰਨ ਵਾਲਾ ਸ਼ੂਟਰ ਪੁਲਿਸ ਮੁਕਾਬਲੇ ‘ਚ ਢੇਰ
ਸ: ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਸਵੈ ਰੋਜ਼ਗਾਰ ਵਾਸਤੇ ਵਿਆਜ਼ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਜੋ ਸੱਤ ਸਾਲਾਂ ਵਿਚ ਮੁੜਨਯੋਗ ਹੋਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਮੋਟਰ ਸਾਈਕਲਾਂ ਦਾ ਰੋਡ ਟੈਕਸ ਖ਼ਤਮ ਕਰਨ ਤੋਂ ਇਲਾਵਾ ਮੁੜ ਤੋਂ ਕਬੱਡੀ ਕੱਪ ਤੇ ਪਸ਼ੂਆਂ ਦੇ ਮੁਕਾਬਲੇ ਸ਼ੁਰੂ ਕਰਨ ਵਾਸਤੇ ਵਚਨਬੱਧ ਹੈ।ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਪ ਸੂਬੇ ਦੇ ਮਾੜੇ ਹਾਲਾਤਾਂ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਨੌਜਵਾਨਾਂ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕੀਤਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ। ਉਹਨਾਂ ਕਿਹਾ ਕਿ ਆਪ ਨੇ ਕੁਪ੍ਰਸ਼ਾਸਨ ਨੂੰ ਇਕ ਵੱਖਰੇ ਪੱਧਰ ਤੱਕ ਲਿਆਂਦਾ ਹੈ ਤੇ ਕਿਹਾ ਕਿ ਪਾਰਟੀ ਇਕ ਨਵੀਂ ਈਸਟ ਇੰਡੀਆ ਕੰਪਨੀ ਵਾਂਗੂ ਕੰਮ ਕਰ ਰਹੀ ਹੈ ਜੋ ਹੋਰ ਰਾਜਾਂ ਵਿਚ ਚੋਣਾਂ ਲੜਨ ਵਾਸਤੇ ਪੰਜਾਬ ਨੂੰ ਲੁੱਟ ਰਹੀ ਹੈ।ਅਕਾਲੀ ਦਲ ਦੇ ਸੀਨੀਅਰ ਆਗੂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਪਹਿਲਕਦਮੀ ’ਤੇ ਆਯੋਜਿਤ ਵਿਸ਼ਾਲ ਕਾਨਫਰੰਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ ਜਿਹਨਾਂ ਨੇ ਕੌਮ ਨੂੰ ਆਪਣੇ ਅੰਦਰਲੇ ਦੁਸ਼ਮਣਾਂ ਦੀ ਪਛਾਣ ਕਰਨ ਜੋ ਅਕਾਲੀ ਦਲ ਨੂੰ ਅਤੇ ਇਸਦੀਆਂ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਕੰਮ ਕਰ ਰਹੇ ਹਨ, ਦੀ ਪਛਾਣ ਕਰਨ ਦਾ ਸੁਨੇਹਾ ਦਿੱਤਾ।
ਇਹ ਵੀ ਪੜ੍ਹੋ 328 ਪਾਵਨ ਸਰੂਪਾਂ ਦਾ ਮਾਮਲਾ;ਧਾਮੀ ਦਾ ਐਲਾਨ, ਪਹਿਲਾਂ ਮੈਂਨੂੰ ਸੰਪਰਕ ਕਰੇਂ SIT, ਫ਼ਿਰ ਚੰਡੀਗੜ੍ਹ ਦਫ਼ਤਰ ‘ਚੋਂ ਮਿਲੇਗਾ ਰਿਕਾਰਡ
ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੇ ਰਾਹ ’ਤੇ ਲਿਜਾਣ ਵਾਸਤੇ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਉਣਾ ਜ਼ਰੂਰੀਹੈ।ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਆਪ ਸਰਕਾਰ ਵੇਲੇ ਬੇਅਦਬੀ ਦੇ 120 ਮਾਮਲੇ ਵਾਪਰੇ ਹਨ ਪਰ ਇਹਨਾਂ ਪਿੱਛੇ ਸਾਜ਼ਿਸ਼ ਹਾਲੇ ਤੱਕ ਬੇਨਕਾਬ ਨਹੀਂ ਹੋਈ।ਡਾ. ਦਲਜੀਤ ਸਿੰਘ ਚੀਮਾ ਨੇ ਆਪ ਸਰਕਾਰ ਵੱਲੋਂ ਵਿਰੋਧੀਆਂ ਖਿਲਾਫ ਲਗਾਏ ਐਮਰਜੰਸੀ ਵਰਗੇ ਹਾਲਾਤਾਂ ਦੀ ਚਰਚਾ ਕੀਤੀ। ਇਸ ਮੌਕੇ ਸ੍ਰੀ ਐਨ ਕੇ ਸ਼ਰਮਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਈਆਂ ਯਾਦਗਾਰਾਂ ਅਤੇ ਹਿੰਦੂ-ਸਿੱਖ ਏਕਤਾ ਵਾਸਤੇ ਕੀਤੇ ਯਤਨਾਂ ਦੀ ਚਰਚਾ ਕੀਤੀ। ਹਰਗੋਬਿੰਦ ਕੌਰ ਨੇ ਕਿਹਾ ਕਿ ਔਰਤਾਂ ਨੂੰ ਕੀਤੇ ਵਾਅਦੇ ਮੁਤਾਬਕ 1000 ਰੁਪਏ ਤਾਂ ਕੀ ਦੇਣੇ ਸਨ ਸਗੋਂ ਆਪ ਸਰਕਾਰ ਉਹਨਾਂ ਨੂੰ ਮਨਰੇਗਾ ਅਧੀਨ ਕੰਮ ਵੀ ਨਹੀਂ ਦੇ ਰਹੀ।ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਸਿੱਖ ਮਾਮਲਿਆਂ ਵਿਚ ਉਹਨਾਂ ਦੀ ਦਖਲਅੰਦਾਜ਼ੀ ’ਤੇ ਅਗਲੇ ਪੰਦਰਾਂ ਦਿਨਾਂ ਵਿਚ ਕਿਸੇ ਵੀ ਵੇਲੇ ਬਹਿਸ ਰੱਖ ਲੈਣ ਅਤੇ ਉਹਨਾਂ ਐਲਾਨ ਕੀਤਾ ਕਿ ਯੂਥ ਅਕਾਲੀ ਦਲ ਨੌਜਵਾਨਾਂ ਨੂੰ ਮੁੱਖ ਮੰਤਰੀ ਕੋਲ ਲਿਜਾ ਕੇ ਸਵਾਲ ਕਰੇਗਾ ਕਿ ਉਹਨਾਂ ਨੇ 30 ਜਨਵਰੀ ਮਗਰੋਂ ਉਹਨਾਂ ਨਾਲ ਧੋਖਾ ਕਿਉਂ ਕੀਤਾ ?
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


