👉ਰਾਣਾ ਗੁਰਜੀਤ ਨੇ ਸੁਖਪਾਲ ਖਹਿਰਾ ਵੱਲੋਂ ਕੀਤੀਆਂ ਟਿੱਪਣੀਆਂ ‘ਤੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ
Chandigarh News: ਪਿਛਲੇ ਕੁੱਝ ਦਿਨਾਂ ਤੋਂ ਜਨਤਕ ਤੌਰ ’ਤੇ ਵੱਡੀਆਂ ਸਿਆਸੀ ਇਛਾਵਾਂ ਦਾ ਇਜ਼ਹਾਰ ਕਰ ਰਹੇ ਕਾਂਗਰਸ ਪਾਰਟੀ ਦੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ’ਤੇ ਪਾਰਟੀ ਦੇ ਹੀ ਸਾਥੀ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਨੇ ਸਵਾਲ ਖੜੇ ਕੀਤੇ ਹਨ। ਰਾਣਾ ਗੁਰਜੀਤ ਸਿੰਘ ਵੱਲੋਂ ਮਾਲਵਾ ਪੱਟੀ ’ਚ ਵੱਡੇ ਪ੍ਰੋਗਰਾਮ ਕਰਕੇ ਕਿਸਾਨਾਂ ਨੂੰ ਮੱਕੀ ਉਪਰ ਨਿੱਜੀ ਤੌਰ ’ਤੇ ਐਮ.ਐਸ.ਪੀ ਦੇਣ ਦਾ ਐਲਾਨ ਕੀਤਾ ਜਾ ਰਿਹਾ। ਆਪਣੇ ਸੋਸਲ ਮੀਡੀਆ ਅਕਾਉਂਟ ’ਤੇ ਇੱਕ ਲੰਮੀ ਚੋੜੀ ਪੋਸਟ ਪਾ ਕੇ ਸੁਖਪਾਲ ਖ਼ਹਿਰਾ ਨੇ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਕੀਤੇ ਜਾ ਰਹੇ ਇਸ ਪ੍ਰਚਾਰ ਨਾਲ ਪੂਰੀ ਤਰ੍ਹਾਂ ਅਸਹਿਮਤ ਜਤਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਥੀ ਵਿਧਾਇਕ ਵੱਲੋਂ ਆਪਣੇ ਈਥਾਨੌਲ ਪਲਾਂਟਾਂ ਲਈ ਮੱਕੀ ਦੀ ਨਿੱਜੀ ਖਰੀਦ ਕੀਤੀ ਜਾ ਰਹੀ ਹੈ। ਖ਼ਹਿਰਾ ਨੇ ਸਵਾਲ ਖੜੇ ਕਰਦਿਆਂ ਦਾਅਵਾ ਕੀਤਾ ਕਿ ਰਾਣਾ ਗੁਰਜੀਤ ਦਾ ਇਹ ਮਾਡਲ ਭਾਜਪਾ ਸਰਕਾਰ ਦੇ 3 ਕਾਲੇ ਕਾਨੂੰਨਾਂ ਵਿੱਚੋਂ ਇੱਕ ਵਿੱਚ ਪ੍ਰਸਤਾਵਿਤ ਫਸਲਾਂ ਦੀ ਨਿੱਜੀ ਮਾਰਕੀਟਿੰਗ ਨੂੰ ਲਾਗੂ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਦਾ ਹੈ ਜਿਸਦਾ ਕਿਸਾਨਾਂ ਵੱਲੋਂ 2021 ਜਬਰਦਸਤ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਨਿੱਜੀ ਮੰਡੀਕਰਨ ਦਾ ਭਾਜਪਾ-ਅਡਾਣੀ ਮਾਡਲ ਹੈ।

ਇਹ ਵੀ ਪੜ੍ਹੋ ਨਸ਼ਾ ਮੁਕਤ ਪੰਜਾਬ ਦੀ ਸਿਰਜਣਾਂ ਵਿੱਚ ਖੇਡਾਂ ਨਿਭਾਉਣਗੀਆਂ ਅਹਿਮ ਭੂਮਿਕਾ-ਲਾਲਜੀਤ ਸਿੰਘ ਭੁੱਲਰ
ਖਹਿਰਾ ਨੇ ਰਾਣਾ ਗੁਰਜੀਤ ਤੋਂ ਇਹ ਵੀ ਪੁਛਿਆ ਕਿ ਉਸਨੇ ਇਹ ਨਿੱਜੀ ਮੁਹਿੰਮ ਪੰਜਾਬ ਵਿੱਚ ਹੁਣੇ ਹੀ ਅਜਿਹੇ ਸਮੇਂ ਵਿੱਚ ਕਿਉਂ ਸ਼ੁਰੂ ਕੀਤੀ ਹੈ ਜਦੋਂ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਲਈ ਤਿਆਰੀ ਕਰ ਰਹੀ ਹੈ। ਖ਼ਹਿਰਾ ਮੁਤਾਬਕ, ਕੀ ਭਾਜਪਾ ਵੱਲੋਂ ਕਾਂਗਰਸ ਆਗੂਆਂ ਵਿੱਚ ਭੰਬਲਭੂਸਾ ਪੈਦਾ ਕਰਨ ਲਈ ਕਿਹਾ ਜਾ ਰਿਹਾ ਹੈ, ਖਾਸ ਕਰਕੇ ਹਾਲ ਹੀ ਵਿੱਚ ਆਮਦਨ ਕਰ ਵਿਭਾਗ ਦੇ ਛਾਪਿਆਂ ਅਤੇ ਸੇਬੀ ਵੱਲੋਂ ਉਸ ਨੂੰ 63 ਕਰੋੜ ਰੁਪਏ ਦਾ ਜੁਰਮਾਨਾ ਕਰਨ ਅਤੇ ਉਸ ਦੀਆਂ ਕੰਪਨੀਆਂ ਵੱਲੋਂ ਸ਼ੇਅਰ ਧਾਰਕਾਂ ਨਾਲ 600 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤੋਂ ਬਾਅਦ? ਕੀ ਉਹ ਉਨ੍ਹਾਂ ਦੇ ਦਬਾਅ ਹੇਠ ਹੈ? ਖਹਿਰਾ ਨੈ ਇਹ ਵੀ ਕਿਹਾ ਕਿ ਭਾਵੇਂ ਉਹ ਮੱਕੀ ’ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਵਾਅਦਾ ਕਰ ਰਿਹਾ ਹੈ ਪਰ ਉਸਦੀ ਨਵੀਂ ਐਕਵਾਇਰ ਕੀਤੀ ਫਗਵਾੜਾ ਸ਼ੂਗਰ ਮਿੱਲ ਨੇ 2021-22 ਤੋਂ ਕਿਸਾਨਾਂ ਦੇ 27.74 ਕਰੋੜ ਗੰਨੇ ਦੇ ਬਕਾਏ ਦਾ ਭੁਗਤਾਨ ਕਿਉਂ ਨਹੀਂ ਕੀਤਾ, ਇਸ ਤੋਂ ਇਲਾਵਾ ਉਸਦੇ ਉਦਯੋਗ ਦੁਆਰਾ ਚੁਕੰਦਰ ਦੀ ਫਸਲ ਦੇ ਬਕਾਏ ਦਾ ਵੀ ਭੁਗਤਾਨ ਕੀਤਾ ਗਿਆ ਹੈ?
ਇਹ ਵੀ ਪੜ੍ਹੋ ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਵੱਲੋ 23ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਦੇ ਘਿਰਾਓ ਸੰਬੰਧੀ ਕੀਤੀ ਮੀਟਿੰਗ
ਸੁਖਪਾਲ ਸਿੰਘ ਖ਼ਹਿਰਾ ਨੇ ਰਾਣਾ ਗੁਰਜੀਤ ਸਿੰਘ ਤੋਂ ਇਹ ਵੀ ਸਵਾਲ ਪੁੱਛਿਆ ਕਿ, ਕਿਉਂਕਿ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਅਹੁਦੇਦਾਰ ਹਨ, ਕੀ ਉਨ੍ਹਾਂ ਨੇ ਪਾਰਟੀ ਪਲੇਟਫਾਰਮ ’ਤੇ ਇਸ ਮੁੱਦੇ ’ਤੇ ਚਰਚਾ ਕਰਨਾ ਉਚਿਤ ਸਮਝਿਆ? ਆਮ ਤੌਰ ’ਤੇ ਉਹ ਦਾਅਵਾ ਕਰਦੇ ਹਨ ਕਿ ਉਹ ਕਾਰੋਬਾਰ ਤੋਂ ਸੇਵਾਮੁਕਤ ਹੋ ਗਏ ਹਨ ਅਤੇ ਉਨ੍ਹਾਂ ਦਾ ਪਰਿਵਾਰ ਇਸਦੀ ਦੇਖਭਾਲ ਕਰਦਾ ਹੈ। ਪਰ ਜੇ ਇਹ ਉਨ੍ਹਾਂ ਦਾ ਨਿੱਜੀ ਪਰਿਵਾਰਕ ਕਾਰੋਬਾਰੀ ਪ੍ਰੋਗਰਾਮ ਹੈ ਤਾਂ ਉਨ੍ਹਾਂ ਦੇ ਪੁੱਤਰ ਜੋ ਕਾਰੋਬਾਰ ਨੂੰ ਕੰਟਰੋਲ ਕਰਦੇ ਹਨ, ਇਹ ਮੁਹਿੰਮ ਚਲਾ ਸਕਦੇ ਸਨ ਅਤੇ ਉਨ੍ਹਾਂ ਨੇ ਇਸ ਮੁਹਿੰਮ ਲਈ ਮਾਲਵਾ ਨੂੰ ਕਿਉਂ ਚੁਣਿਆ ਹੈ ਕਿਉਂਕਿ ਆਮ ਤੌਰ ’ਤੇ ਮੱਕੀ ਦੋਆਬਾ ਕੇਂਦਰਿਤ ਫਸਲ ਹੈ। ਭੁਲੱਥ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਨੇ ਰਾਣਾ ਗੁਰਜੀਤ ਨੂੰ ਇੲ ਵੀ ਪੁਛਿਆ ਕਿ ਉਸਨੇ ਕਦੇ ਵੀ ਭਗਵੰਤ ਮਾਨ ਸਰਕਾਰ ਜਾਂ ਭਾਜਪਾ ਦੀ ਮੋਦੀ ਸਰਕਾਰ ਦਾ ਵਿਰੋਧ ਕਿਉਂ ਨਹੀਂ ਕੀਤਾ?
ਇਹ ਵੀ ਪੜ੍ਹੋ ਨਵੇਂ ਜਥੇਦਾਰ ਦੀ ਨਿਯੁਕਤੀ ‘ਤੇ ਸਾਬਕਾ ਜਥੇਦਾਰ ਨੇ ਚੁੱਕੇ ਸਵਾਲ, ਕਿਹਾ ਮਰਿਆਦਾ ਦੀ ਹੋਈ ਘੋਰ ਉਲੰਘਣਾ
ਕੀ ਇਹ ਉਸਦੇ ਵਿਸ਼ਾਲ ਵਪਾਰਕ ਹਿੱਤਾਂ ਦੇ ਕਾਰਨ ਹੈ ਜੋ ਪੰਜਾਬ ਤੋਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੱਕ ਫੈਲਦੇ ਹਨ ਅਤੇ ਉਸਨੂੰ ਆਪਣੇ ਵਪਾਰਕ ਸਾਮਰਾਜ ਨੂੰ ਹੋਰ ਵਧਾਉਣ ਲਈ ਸਰਕਾਰੀ ਸਹਾਇਤਾ ਦੀ ਲੋੜ ਹੈ? ਜਿਕਰਯੋਗ ਹੈ ਕਿ ਸੁਖਪਾਲ ਸਿੰਘ ਖ਼ਹਿਰਾ ਅਤੇ ਰਾਣਾ ਗੁਰਜੀਤ ਸਿੰਘ ਵਿਚਕਾਰ ਪਿਛਲੇ ਲੰਮੇ ਸਮੇਂ ਇੱਕ ਪਾਰਟੀ ਦੇ ਵਿਚ ਹੋਣ ਦੇ ਬਾਵਜੂਦ ਸਿਆਸੀ ਟਸਲਬਾਜ਼ੀ ਚੱਲ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਬਤੌਰ ਮੰਤਰੀ ਰਾਣਾ ਗੁਰਜੀਤ ਨੂੰ ਸਰਕਾਰ ਵਿਚੋਂ ਬਾਹਰ ਕਰਵਾਉਣ ਪਿੱਛੇ ਸੁਖਪਾਲ ਸਿੰਘ ਖ਼ਹਿਰਾ ਦਾ ਵੀ ਵੱਡਾ ਯੌਗਦਾਨ ਰਿਹਾ ਸੀ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀਆਂ ਟਿੱਪਣੀਆਂ ਸਬੰਧੀ ਸੰਪਰਕ ਕਰਨ ‘ਤੇ ਰਾਣਾ ਗੁਰਜੀਤ ਸਿੰਘ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ । ਉਹਨਾਂ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਮਸਲਾ ਹੈ ਤੇ ਉਹ ਵੱਡੇ ਕਾਰਜ ਲਈ ਛੋਟੀਆਂ ਗੱਲਾਂ ਵਿੱਚ ਨਹੀਂ ਪੈਣਾ ਚਾਹੁੰਦੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





