Friday, May 1, 2026
spot_img
spot_img

ਸੁਖਪਾਲ ਖਹਿਰਾ ਸੰਗਰੂਰ ਜਾਂ ਭੁਲੱਥ ਕਿਸੇ ਇੱਕ ਹਲਕੇ ਦੇ ਲੋਕਾਂ ਨੂੰ ਦੇਵੇਗਾ ਧੋਖਾ: ਦਲਵੀਰ ਸਿੰਘ ਗੋਲਡੀ

Date:

spot_img

ਸੰਗਰੂਰ: ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਅੱਜ ਸੋਸ਼ਲ ਮੀਡੀਆ ‘ਤੇ ਲਾਈਵ ਹੋਕੇ ਸੁਖਪਾਲ ਖਹਿਰਾ ਨੂੰ ਲੰਬੇ ਹੱਥੀਂ ਲਿਆ ਹੈ। ਗੋਲਡੀ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨਹੀਂ ਛੱਡੀ, ਸਗੋਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਕੇ ਕੱਢਿਆ ਗਿਆ ਹੈ। ਉਹ ਸੁਖਪਾਲ ਖਹਿਰਾ ਲਈ ਚੋਣ ਪ੍ਰਚਾਰ ਕਰਨ ਨੂੰ ਤਿਆਰ ਸਨ ਪਰ ਉਨ੍ਹਾਂ ਨੂੰ ਖਹਿਰਾ ਦੇ ਕਿਸੇ ਵੀ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਗੋਲਡੀ ਖੰਗੂੜਾ ਨੇ ਕਿਹਾ ਕਿ ਸੁਖਪਾਲ ਖਹਿਰਾ ਸੰਗਰੂਰ ਜਾਂ ਭੁਲੱਥ ਕਿਸੇ ਇੱਕ ਹਲਕੇ ਦੇ ਲੋਕਾਂ ਨੂੰ ਧੋਖਾ ਦੇਵੇਗਾ। ਖਹਿਰਾ ਸਿਮਰਨਜੀਤ ਸਿੰਘ ਮਾਨ ਨਾਲ ਵੀ ਸਟੇਜ ਸ਼ੇਅਰ ਕਰ ਚੁੱਕੇ ਹਨ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸੀ ਲੀਡਰਾਂ ਨੂੰ ਨਸੀਹਤ

ਸੰਗਰੂਰ ਦੇ ਲੋਕਾਂ ਨੂੰ ਖਹਿਰਾ ਤੋਂ ਬਚਣਾ ਚਾਹੀਦਾ ਹੈ। ਗੋਲਡੀ ਨੇ ਕਿਹਾ ਕਿ ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਮਗਰੋਂ ਖਹਿਰਾ ਉਨ੍ਹਾਂ ਨੂੰ ਕਰੱਪਟ ਦੱਸ ਰਹੇ ਹਨ। ਉਨ੍ਹਾਂ ਨੇ ਬਹੁਤ ਬਰਦਾਸ਼ਤ ਕੀਤਾ। ਹੁਣ ਖਹਿਰਾ ਜਿਸ ਭਾਸ਼ਾ ‘ਚ ਗੱਲ ਕਰਨਗੇ, ਉਨ੍ਹਾਂ ਨੂੰ ਉਸੇ ਭਾਸ਼ਾ ‘ਚ ਜਵਾਬ ਮਿਲੇਗਾ। ਦੱਸ ਦਈਏ ਕਿ ਗੋਲਡੀ ਖੰਗੂੜਾ ਨੇ ਕੁੱਝ ਦੇਰ ਬਾਅਦ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਪੋਸਟ ਡਿਲੀਟ ਕਰ ਦਿੱਤੀ ਹੈ।

Share post:

spot_img

Popular

More like this
Related

Bathinda News: ਸਹਾਇਕ ਥਾਣੇਦਾਰ ਬੋਘਾ ਸਿੰਘ ਸੇਵਾ ਮੁਕਤ…

Bathinda News : ਜ਼ਿਲ੍ਹਾ ਬਠਿੰਡਾ ਵਿੱਚ ਲੰਬੇ ਸਮੇਂ ਤੱਕ...