👉ਲੰਮੀ ਚੁੱਪੀ ਤੋਂ ਬਾਅਦ ਮੁੜ ਹੋਏ ਸਰਗਰਮ
ਨਵੀਂ ਦਿੱਲੀ, 14 ਜਨਵਰੀ: ਪਿਛਲੇ ਕਈ ਮਹੀਨਿਆਂ ਤੋਂ ਸਿਆਸੀ ਤੌਰ ‘ਤੇ ਸ਼ਾਂਤ ਦਿਖਾਈ ਦੇ ਰਹੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਮੁੜ ਸਰਗਰਮ ਹੋ ਗਏ ਹਨ। ਪਿਛਲੇ ਕਈ ਦਿਨਾਂ ਤੋਂ ਉਹਨਾਂ ਵੱਲੋਂ ਭਾਜਪਾ ਦੇ ਵੱਖ ਵੱਖ ਆਗੂਆਂ ਤੇ ਮੰਤਰੀਆਂ ਨਾਲ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਵੱਲੋਂ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ।
ਇਹ ਵੀ ਪੜ੍ਹੋ ਦੁਖਦਾਈ ਖ਼ਬਰ: ਬੱਸ ਹਾਦਸੇ ’ਚ ਗੰਭੀਰ ਜਖ਼ਮੀ ਹੋਏ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਵੀ ਤੋੜਿਆ ਦਮ
ਹਾਲਾਂਕਿ ਇਸ ਮੁਲਾਕਾਤ ਤੋਂ ਬਾਅਦ ਸ਼੍ਰੀ ਜਾਖੜ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਉੱਪਰ ਇਸ ਨੂੰ ਇੱਕ ਸਿਸ਼ਟਾਚਾਰ ਮੀਟਿੰਗ ਦੱਸਿਆ ਪ੍ਰੰਤੂ ਉਹਨਾਂ ਨੂੰ ਨਜ਼ਦੀਕ ਤੋਂ ਜਾਨਣ ਵਾਲਿਆਂ ਮੁਤਾਬਿਕ ਪੰਜਾਬ ਦੇ ਵਿੱਚ ਪਿਛਲੇ ਕਰੀਬ ਇੱਕ ਸਾਲ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਭਾਜਪਾ ਦੇ ਜਾਟ ਆਗੂ ਦੀ ਇਹ ਮੀਟਿੰਗ ਸਿਰਫ ਸਿਸ਼ਟਾਚਾਰ ਤੱਕ ਹੀ ਸੀਮਤ ਨਹੀਂ। ਬਲਕਿ ਇਸ ਦੇ ਵਿੱਚ ਕਿਸਾਨ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਗਿਆ।
ਇਹ ਵੀ ਪੜ੍ਹੋ ਦੁਖਦਾਈ ਖ਼ਬਰ; ਚਾਈਨਾ ਡੋਰ ਨੇ ਨਿਗਲਿਆ ਤਿੰਨ ਭੈਣਾਂ ਦਾ ਇਕਲੌਤਾ ਭਰਾ, ਗਲਾ ਕੱਟਣ ਕਾਰਨ ਹੋਈ ਮੌ+ਤ
ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਸੁਨੀਲ ਜਾਖੜ ਦਾ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਵੀ ਇੱਕ ਅਹਿਮ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਜਿੱਥੇ ਉਹਨਾਂ ਪੰਜਾਬ ਦੇ ਵਿੱਚ ਐਮਐਸਪੀ ਦੀ ਕਾਨੂਨੀ ਗਰੰਟੀ ਨੂੰ ਕਿਸਾਨਾਂ ਲਈ ਖਤਰਨਾਕ ਦੱਸਿਆ ਸੀ ਉੱਥੇ ਉਹਨਾਂ ਕਿਸਾਨ ਆਗੂਆਂ ਨਾਲ ਕੇਂਦਰੀ ਆਗੂਆਂ ਦੀ ਮੀਟਿੰਗ ਨੂੰ ਵੀ ਜਰੂਰੀ ਦੱਸਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਤੌਰ ‘ਤੇ ਚੁੱਪ ਬੈਠੇ ਹੋਏ ਸੁਨੀਲ ਜਾਖੜ ਵੱਲੋਂ ਭਾਜਪਾ ਹਾਈ ਕਮਾਂਡ ਨੂੰ ਪੰਜਾਬ ਦੇ ਬਾਰੇ ਕੁਝ ਵਿਸ਼ੇਸ਼ ਮੁੱਦਿਆਂ ਦਾ ਜ਼ਿਕਰ ਕਰਦਿਆਂ ਇਸ ਦੇ ਪ੍ਰਤੀ ਤਵੱਜੋ ਦੇਣ ਦੀ ਮੰਗ ਕੀਤੀ ਗਈ ਸੀ। ਪ੍ਰੰਤੂ ਕੇਂਦਰੀ ਹਾਈ ਕਮਾਂਡ ਵੱਲੋਂ ਪੰਜਾਬ ਨੂੰ ਆਪਣੇ ਹਿਸਾਬ ਨਾਲ ਚਲਾਉਣ ਕਾਰਨ ਨਿਰਾਸ਼ ਹੋ ਕੇ ਘਰ ਬੈਠ ਗਏ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਕਿਸਾਨ ਅੰਦੋਲਨ ਦੌਰਾਨ ਸੁਨੀਲ ਜਾਖੜ ਨੇ ਕੀਤੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ"