WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪਟਿਆਲਾ

ਕੰਟਰੈਕਟ ਪੀ ਆਰ ਟੀ ਸੀ ਵਰਕਰ ਯੂਨੀਅਨ ਅਜਾਦ ਜਥੇਬੰਦੀ ਨੂੰ ਦਿੱਤਾ ਸਮਰਥਨ

ਪਟਿਆਲਾ, 9 ਜਨਵਰੀ: ਪੰਜਾਬ ਰੋਡਵੇਜ /ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11ਅਤੇ ਕੰਟਰੈਕਟ ਵਰਕਰਜ ਯੂਨੀਅਨ ਆਜ਼ਾਦ 31/07 ਦੀ ਸਾਂਝੀ ਮੀਟਿੰਗ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹੋਈ ਜਿਸ ਵਿੱਚ ਪੀ ਆਰ ਟੀ ਸੀ ਅਜ਼ਾਦ ਜੱਥੇਬੰਦੀ ਵੱਲੋਂ ਉਲੀਕੇ ਸੰਘਰਸ਼ ਦੇ ਵਿੱਚ ਇਕਜੁੱਟ ਹੋਕੇ ਸੰਘਰਸ ਕਰਨ ’ਤੇ ਸਹਿਮਤੀ ਜਿਤਾਈ ਗਈ। ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ, ਸੀਨੀਅਰ ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਜੁਆਇੰਟ ਸੈਕਟਰੀ ਜਗਤਾਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋਕੇ ਪਿਛਲੇ ਸਮੇਂ ਤੋਂ ਚਲਦੇ ਆ ਰਹੇ ਗਿਲੇ ਸ਼ਿਕਵਿਆਂ ਨੂੰ ਦੂਰ ਕੀਤਾ ਅਤੇ ਅੱਗੇ ਤੋਂ ਆਪਣੇ ਹੱਕਾਂ ਅਤੇ ਜਾਇਜ ਮੰਗਾਂ ਪ੍ਰਤੀ ਸਰਕਾਰ ਵਿਰੁੱਧ ਸੰਘਰਸ ਕਰਨ ਦਾ ਐਲਾਨ ਕੀਤਾ।

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ,ਪਿੰਡ ਡਿੱਖ ਵਿਖੇ ਨਸ਼ਾ ਤਸਕਰ ਦੀ ਪੰਜ ਏਕੜ ਜਮੀਨ ਜਬਤ

ਇਸ ਮੌਕੇ ਮੰਗ ਕੀਤੀ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਅਤੇ ਲੰਮੇ ਸਮੇਂ ਤੋਂ ਆਊਟ ਸੋਰਸ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵਿਭਾਗ ਵਿਚ ਠੇਕੇ ਉਪਰ ਕਰਨ ਦੀ ਵੀ ਮੰਗ ਕੀਤੀ ਗਈ ਤਾਂ ਕਿ ਵਿਭਾਗ ਦੇ ਠੇਕੇਦਾਰੀ ਸਿਸਟਮ ਤਹਿਤ ਹੋ ਰਹੀ ਲੁੱਟ 25 ਤੋਂ 30 ਕਰੋੜ ਰੁਪਏ ਦੀ ਹੋ ਰਹੀ ਉਸ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਘੱਟ ਤਨਖਾਹ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਤਨਖਾਹ ਵਾਧਾ ਲਾਗੂ ਕਰਕੇ ਤਨਖਾਹ ਇੱਕ ਸਾਰਤਾ ਕੀਤੀ ਜਾਵੇ ਅਤੇ ਵਿਭਾਗ ਦੀਆਂ ਆਪਣੀਆਂ ਨਵੀਆਂ ਬੱਸਾਂ ਪਾਇਆ ਜਾਣ। ਇਸ ਤੋਂ ਇਲਾਵਾ ਵਰਕਰਾਂ ’ਤੇ ਲਗਾਈਆਂ ਗਈਆਂ ਮਾਰੂ ਕੰਡੀਸ਼ਨਾ ਨੂੰ ਰੱਦ ਕਰਨ ਦੇ ਨਾਲ -ਨਾਲ ਹਾਈ ਕੋਰਟ ਦੇ ਫੈਸਲੇ ਮੁਤਾਬਿਕ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲਾ ਲਾਗੂ ਕਰਨ ਲਈ ਵੀ ਕਿਹਾ ਗਿਆ।

Munna Bhai MBBS ਫਿਲਮ ਨੂੰ ਵੀ ਛੱਡਿਆ ਪਿੱਛੇ, ਲੜਕੀ ਦੇ ਭੇਸ ‘ਚ ਲੜਕਾ ਦੇਣ ਆਇਆ ਪੇਪਰ

ਇਸਤੋ ਇਲਾਵਾ ਐਲਾਨ ਕੀਤਾ ਕਿ ਇਹਨਾਂ ਮੰਗਾਂ ਨੂੰ ਲੈ ਕੇ 22 ਜਨਵਰੀ ਨੂੰ ਗੇਟ ਰੈਲੀਆਂ ਕੀਤੀਆ ਜਾਣਗੀਆਂ ਅਤੇ 26 ਜਨਵਰੀ ਮੌਕੇ ਮੁੱਖ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਤਰ੍ਹਾਂ 1 ਫਰਵਰੀ ਨੂੰ ਮੁੱਖ ਦਫਤਰ ਦਾ ਘਿਰਾਓ ਕਰਨ 7 ਫਰਵਰੀ ਨੂੰ ਗੇਟ ਰੈਲੀਆਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਸ ਉਪਰੰਤ 13,14,15 ਫਰਵਰੀ ਦੀ ਤਿੰਨ ਰੋਜ਼ਾ ਮੁਕੰਮਲ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਪਨੂੰ, ਰੋਹੀ ਰਾਮ,ਨਿਰਪਾਲ ਸਿੰਘ ਪੱਪੂ, ਗੁਰਸੇਵਕ ਸਿੰਘ ਹੈਪੀ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ, ਹਰਦੀਪ ਸਿੰਘ ਧਾਲੀਵਾਲ, ਗੁਰਧਿਆਨ ਸਿੰਘ, ਪਾਲਾ ਬਰਨਾਲਾ, ਖੁਸ਼ਵਿੰਦਰ ਸਿੰਘ, ਦਾਰਾ ਸਿੰਘ, ਜਾਨਪਲ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ, ਸਵਰਣ ਸਿੰਘ ਆਦਿ ਆਗੂ ਮੌਜੂਦ ਸਨ।

 

Related posts

ਵਿਜੀਲੈਂਸ ਦੀ ਵੱਡੀ ਕਾਰਵਾਈ: ਥਾਣੇਦਾਰ, ਬੈਂਕ ਮੈਨੇਜਰ ਤੇ ਪ੍ਰਾਈਵੇਟ ਵਿਅਕਤੀ ਰਿਸ਼ਵਤ ਦੇ ਕੇਸਾਂ ’ਚ ਕਾਬੂ

punjabusernewssite

ਭਗਵੰਤ ਮਾਨ ਨੇ ਪਟਿਆਲਾ ਵਿੱਚ ਡਾ. ਬਲਬੀਰ ਦੇ ਹੱਕ ’ਚ ਕੀਤਾ ਰੋਡ ਸ਼ੋਅ, ਕਿਹਾ-ਪੰਜਾਬ ਬਣੇਗਾ ਹੀਰੋ, ਇਸ ਵਾਰ 13-0

punjabusernewssite

ਭਗਵੰਤ ਮਾਨ ਨੇ ਪਟਿਆਲਾ ‘ਚ ਬਲਵੀਰ ਸਿੰਘ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

punjabusernewssite