ਬਠਿੰਡਾ, 18 ਮਈ: ਅਪਣੀ ਹੀ ਪਾਰਟੀ ਦੀ ਰਾਜ ਸਭਾ ਮੈਂਬਰ ਨਾਲ ਬਦਸਲੁਕੀ ਦੇ ਮਾਮਲੇ ’ਚ ਆਮ ਆਦਮੀ ਪਾਰਟੀ ’ਤੇ ਵੱਡਾ ਹਮਲਾ ਕਰਦਿਆਂ ਬਠਿੰਡਾ ਲੋਕ ਸਭਾ ਹਲਕਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਕਿਹਾ ਹੈ ਕਿ ‘‘ਇਸ ਘਟਨਾ ਨੇ ਕੇਜਰੀਵਾਲ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਔਰਤਾਂ ਪ੍ਰਤੀ ਸੌੜੀ ਨੂੰ ਉਜਾਗਰ ਕੀਤਾ ਹੈ । ’’ ਇੱਥੇ ਜਾਰੀ ਇੱਕ ਬਿਆਨ ਵਿਚ ਸ਼੍ਰੀਮਤੀ ਮਲੂਕਾ ਨੇ ਸਵਾਤੀ ਮਾਲੀਵਾਲ ’ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ‘‘ਇੱਕ ਔਰਤ ਜੋ ਰਾਜ ਸਭਾ ਮੈਂਬਰ ਦੇ ਨਾਲ-ਨਾਲ ਮਹਿਲਾ ਕਮਿਸ਼ਨ ਦੀ ਮੁੱਖੀ ਵੀ ਰਹੀ ਹੋਵੇ, ਉਪਰ ਮੁੱਖ ਮੰਤਰੀ ਦੇ ਘਰ ਕੁੱਟਮਾਰ ਕੇਜਰੀਵਾਲ ਦੀ ਸ਼ਹਿ ਤੋਂ ਬਿਨਾਂ ਸੰਭਵ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਹੋਰ ਵੀ ਸ਼ਰਮ ਵਾਲੀ ਗੱਲ ਹੈ ਕਿ ਇਸ ਮੰਦਭਾਗੀ ਘਟਨਾ ਨੂੰ 2 ਦਿਨ ਲਗਾਤਾਰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਜਦੋਂਕਿ ਇਸਦੇ ਵਿਚ ਸਿੱਧੇ ਤੌਰ ’ਤੇ ਕਾਨੂੰਨੀ ਕਰਵਾਈ ਦੀ ਗੱਲ ਹੋਣੀ ਚਾਹੀਦੀ ਸੀ।
ਸ੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ
ਭਾਜਪਾ ਉਮੀਦਵਾਰ ਨੇ ਅੱਗੇ ਕਿਹਾ ਕਿ ਹੈਰਾਨੀ ਵਾਲੀ ਇਹ ਵੀ ਹੈ ਕਿ ਕਥਿਤ ਦੋਸ਼ੀ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਬਾਵਜੂਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਰੀ ਤਰਾਂ ਚੁੱਪ ਧਾਰੀ ਹੋਈ ਹੈ ਤੇ ਘਟਨਾ ਦੀ ਨਿਖੇਧੀ ਕਰਨਾ ਵੀ ਜਰੂਰੀ ਨਹੀਂ ਸਮਝਿਆ। ਉਨ੍ਹਾਂ ਆਪਣੇ ਬਿਆਨ ਵਿਚ ਅੱਗੇ ਕਿਹਾ ਕਿ 2017 ਦੀਆਂ ਚੋਣਾਂ ਸਮੇਂ ਵੀ ਦਿੱਲੀ ਤੋਂ ਆਏ ਆਪ ਦੇ ਵੱਡੇ ਆਗੂਆਂ ’ਤੇ ਇਸ ਤਰਾਂ ਦੇ ਗੰਭੀਰ ਦੋਸ਼ ਲੱਗੇ ਸਨ ਪ੍ਰੰਤੂ ਉਸ ਸਮੇਂ ਵੀ ਪਾਰਟੀ ਨੇ ਇੰਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਮੈਡਮ ਮਲੂਕਾ ਨੇ ਕਿਹਾ ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜਿਸ ਚ ਔਰਤਾਂ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਹੈ ਤੇ ਨਾਲ ਹੀ ਭਾਜਪਾ ਵੱਲੋਂ ਔਰਤਾਂ ਨੂੰ ਸੱਤਾ ਚ ਵੀ ਬਣਦੀ ਹਿੱਸੇਦਾਰੀ ਮਿਲਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਵਿਚ ਕਿਸੇ ਔਰਤ ਨੂੰ ਲੋਕ ਸਭਾ ਚ ਉਮੀਦਵਾਰ ਵੀ ਨਹੀਂ ਬਣਾਇਆ ਹੈ।
Share the post "ਸਵਾਤੀ ਮਾਮਲੇ ਨੇ ਕੇਜਰੀਵਾਲ ਦੀ ਔਰਤਾਂ ਪ੍ਰਤੀ ਸੋਚ ਉਜਾਗਰ ਕੀਤੀ: ਪਰਮਪਾਲ ਕੌਰ ਮਲੂਕਾ"