ਭੁੱਚੋਂ ਹਲਕੇ ਦੇ ਵੱਖ-ਵੱਖ ਪਿੰਡਾਂ ਚ ਸਵੀਪ ਗਤੀਵਿਧੀਆਂ ਕਰਵਾਈਆਂ

0
14

ਬਠਿੰਡਾ, 6 ਅਪ੍ਰੈਲ : ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਦੇ ਦਿਸਾ-ਨਿਰਦੇਸ਼ਾ ਅਨੁਸਾਰ ਸਹਾਇਕ ਰਿਟਰਨਿੰਗ ਅਫਸਰ 91-ਭੁੱਚੋ ਮੰਡੀ ਮਿਸ. ਪੂਨਮ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਭੁੱਚੋਂ ਮੰਡੀ (ਅ.ਜ.) ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿੱਚ ਪਿੰਡ ਤੁੰਗਵਾਲੀ, ਭੁੱਚੋ ਮੰਡੀ, ਪੂਹਲੀ, ਨਥਾਣਾ ਅਤੇ ਪਿੰਡ ਕਲਿਆਣ ਸੁੱਖਾ ਆਦਿ ਸ਼ਾਮਲ ਸਨ।ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਏ.ਆਰ.ਓ. ਮਿਸ ਪੂਨਮ ਸਿੰਘ ਵੱਲੋ ਭੁੱਚੋ ਮੰਡੀ ਵਿਖੇ ਹਰੀ ਝੰਡੀ ਦਿਖਾ ਕੇ ਕੀਤੀ ਗਈ। ਭੁੱਚੋ ਮੰਡੀ ਵਿਖੇ ਆਂਗਣਵਾੜੀ ਵਰਕਰਾਂ ਤੇ ਸਕੂਲ ਦੇ ਬੱਚਿਆਂ ਦੀ ਸਹਾਇਤਾਂ ਨਾਲ ਲੋਕ ਸਭਾ ਚੋਣਾ ਦੇ ਮੱਦੇਨਜਰ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਵੋਟਾਂ ਬਣਾਉਣ ਤੇ ਪਾਉਣ ਸਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਮੰਡੀ ਵਿੱਚ ਪੈਦਲ ਮਾਚਰ ਕਰਨ ਤੋਂ ਇਲਾਵਾ ਨੁਕੜ ਨਾਟਕ, ਸਕਿੱਟਾਂ ਆਦਿ ਪੇਸ਼ ਕੀਤੀਆਂ ਗਈਆਂ।

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਵਿਦਿਆਰਥਣ ਰੁਖਸਾਨਾ ਖਾਨ “ਰਾਸ਼ਟਰੀ ਅਵਾਰਡ”ਨਾਲ ਸਨਮਾਨਿਤ

ਇਸ ਉਪਰੰਤ ਜਾਗੋ ਅਤੇ ਗਿੱਧੇ ਦੇ ਮਾਧਿਅਮ ਰਾਹੀਂ ਸਮੂਹ ਵੋਟਰਾਂ ਨੂੰ ਆਪਣੀ ਕੀਮਤੀ ਵੋਟ ਦਾ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਤੋਂ ਇਲਾਵਾ ਹਲਕੇ ਅਧੀਨ ਆਉਂਦੇ ਹੋਰ ਪਿੰਡਾਂ ਵਿੱਚ ਸਹਾਇਕ ਰਿਟਰਨਿੰਗ ਅਫਸਰ-1 ਗੁਰਪ੍ਰਤਾਪ ਸਿੰਘ-ਕਮ-ਉੱਪ ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਬਠਿੰਡਾ ਸਹਾਇਕ ਰਿਟਰਨਿੰਗ ਅਫਸਰ-2 ਰਾਕੇਸ਼ ਕੁਮਾਰ-ਕਮ-ਬੀ.ਡੀ.ਪੀ.ਓ. ਨਥਾਣਾ, ਅੰਕਿਤ ਕੁਮਾਰ ਏ.ਡੀ.ਟੀ.ਓ. ਬਠਿੰਡਾ, ਸੀ.ਡੀ.ਪੀ.ਓ. ਨਥਾਣਾ ਸ੍ਰੀਮਤੀ ਊਸ਼ਾ ਦੇਵੀ, ਭੁੱਚੇ ਹਲਕੇ ਦੀ ਸਵੀਪ ਟੀਮ ਅਤੇ ਸਮੂਹ ਸਪੁਵਾਈਜਰ ਸਾਹਿਬਾਨ ਅਤੇ ਬੀ.ਐਲ.ਓ. ਸਾਹਿਬਾਨ 091-ਭੁੱਚੇ ਮੰਡੀ ਵਿਧਾਨ ਸਭਾ ਹਲਕਾ ਵੱਲੋ ਸ਼ਮੂਲੀਅਤ ਕੀਤੀ ਗਈ।

 

LEAVE A REPLY

Please enter your comment!
Please enter your name here