ਚੰਡੀਗੜ੍ਹ: SYL ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਬੀਤੇ ਦਿਨ ਜਿਥੇ ਪੰਜਾਬ ਕਾਂਗਰਸ ਵੱਲੋਂ ਪੰਜਾਬ ਦੇ ਗਵਰਨਰ ਹਾਉਸ ਦੀ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਥੇ ਹੀ ਅੱਜ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਪ੍ਰਦਰਸ਼ਨ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹੇ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਸੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਕਰਨ ਆਏ ਹਾਂ। ਅਕਾਲੀ ਦਲ ਵੱਲੋਂ CM ਨਾਲ ਬਹਿਸ ਕਰਨ ਦਾ ਅੱਜ ਦਾ ਦਿਨ ਤੈਅ ਕੀਤਾ ਗਿਆ ਸੀ। CM ਹਾਉਸ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ ਨੂੰ ਪੁਲਿਸ ਨੇ ਵਾਟਰ ਕੈਨਨ ਦਾ ਇਸਤਮਾਲ ਕਰ ਪਿੱਛੇ ਵੱਲ ਨੂੰ ਧੱਕ ਦਿੱਤਾ ‘ਤੇ ਬਾਅਦ ਵਿਚ ਅਕਾਲੀ ਲੀਡਰਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।
Water is our natural resource. This resource has been taken away from us unilaterally by successive #Congress govt’s from 1955 when half of our river waters was given to Rajasthan and then in 1976 when another half of the remaining water was given to Haryana. Pbis will not… pic.twitter.com/5lQbrvmCDA
— Sukhbir Singh Badal (@officeofssbadal) October 10, 2023
ਸੁਖਬੀਰ ਬਾਦਲ ਨੇ ਸ਼ੋਸ਼ਲ ਮੀਡੀਆਂ ਐਕਸ ‘ਤੇ ਲਿਖਿਆ ਕਿ “ਪਾਣੀ ਸਾਡਾ ਕੁਦਰਤੀ ਸਰੋਤ ਹੈ। ਇਹ ਸਰੋਤ 1955 ਤੋਂ ਲਗਾਤਾਰ ਕਾਂਗਰਸ ਸਰਕਾਰਾਂ ਦੁਆਰਾ ਸਾਡੇ ਕੋਲੋਂ ਇਕਪਾਸੜ ਤੌਰ ‘ਤੇ ਖੋਹ ਲਏ ਗਏ ਹਨ ਜਦੋਂ ਸਾਡੇ ਦਰਿਆਈ ਪਾਣੀ ਦਾ ਅੱਧਾ ਹਿੱਸਾ ਰਾਜਸਥਾਨ ਨੂੰ ਦਿੱਤਾ ਗਿਆ ਸੀ ਅਤੇ ਫਿਰ 1976 ਵਿਚ ਜਦੋਂ ਬਾਕੀ ਬਚੇ ਪਾਣੀ ਦਾ ਅੱਧਾ ਹਰਿਆਣਾ ਨੂੰ ਦਿੱਤਾ ਗਿਆ ਸੀ। ਪੀਬੀਆਈ ਇਸ ਬੇਇਨਸਾਫ਼ੀ ਨੂੰ ਬਰਦਾਸ਼ਤ ਨਹੀਂ ਕਰੇਗੀ। ਅਸੀਂ ਸਾਰੇ ਪਾਣੀ ਵੰਡ ਸਮਝੌਤੇ ਨੂੰ ਇੱਕ ਵਾਰ ਖਤਮ ਕਰ ਦੇਵਾਂਗੇ। ਅਕਾਲੀ ਦਲ ਰਾਜ ਵਿੱਚ ਸੱਤਾ ਵਿੱਚ ਆਉਂਦੀ ਹੈ।”
Share the post "SYL ਨੂੰ ਲੈ ਕੇ ਅਕਾਲੀਆਂ ਨੇ ਕੀਤਾ CM ਮਾਨ ਦੀ ਰਿਹਾਇਸ਼ ਦਾ ਘਿਰਾਓ, ਪੁਲਿਸ ਨੇ ਕੀਤਾ ਵੈਟਰ ਕੈਨਨ ਦਾ ਇਸਤਮਾਲ, ਕਈ ਅਕਾਲੀ ਆਗੂ ਪੁਲਿਸ ਹਰਾਸਤ ‘ਚ"