WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਫ਼ਿਰੋਜ਼ਪੁਰ

ਕਿਸ਼ਤਾਂ ’ਚ ਰਿਸ਼ਵਤ ਲੈਂਦਾ ‘ਭਲਾ’ ਥਾਣੇਦਾਰ ਵਿਜੀਲੈਂਸ ਵੱਲੋਂ ਕਾਬੂ

ਅਦਾਲਤ ਵਿੱਚ ਚਲਾਨ ਪੇਸ਼ ਕਰਨ ਬਦਲੇ ਪਹਿਲਾਂ ਵੀ ਲੈ ਚੁੱਕਾ ਸੀ 13,000 ਰੁਪਏ ਰਿਸ਼ਵਤ
ਫ਼ਿਰੋਜਪੁਰ, 13 ਫਰਵਰੀ : ਹੁਣ ਤੱਕ ਤੁਸੀਂ ਕਿਸ਼ਤਾਂ ਉਪਰ ਟੀਵੀ, ਫ਼ਰਿੱਜ ਜਾਂ ਕੋਈ ਸਮਾਨ ਖਰੀਦਣ ਦੀਆਂ ਆਫ਼ਰਾਂ ਤਾਂ ਜਰੂਰ ਸੁਣੀਆਂ ਹੋਣਗੀਆਂ ਪ੍ਰੰਤੂ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਦੀ ‘ਕਿਸ਼ਤਾਂ’ ਵਿਚ ਰਿਸ਼ਵਤ ਲੈਣ ਦੀ ਕਹਾਣੀ ਜਰੂਰ ਪਹਿਲੀ ਵਾਰ ਸੁਣਨ ਜਾ ਰਹੇ ਹੋਵੋਗੇ। ਜੀ ਹਾਂ, ਵਿਜੀਲੈਂਸ ਨੇ ਰਿਸਵਤ ਵੀ ਕਿਸ਼ਤਾਂ ’ਚ ਦੇਣ ਦੀ ਸਕੀਮ ਚਲਾਉਣ ਵਾਲੇ ਜਲਾਲਾਬਾਦ ਵਿਖੇ ਤੈਨਾਤ ਇਸ ਥਾਣੇਦਾਰ ਨੂੰ ਰਿਸ਼ਵਤ ਵਜੋਂ ‘ਚੌਥੀ’ ਕਿਸਤ ਲੈਂਦੇ ਹੋੲੈ ਰੰਗੇ ਹੱਥੋਂ ਕਾਬੂ ਕੀਤਾ ਹੈ। ‘

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਨਵੀਂ ਵੈੱਬਸਾਈਟ ਜਾਰੀ

ਵਿਜੀਲੈਂਸ ਬਿਉਰੋ ਦੇ ਇੱਕ ਬੁਲਾਰੇ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਫਾਜ਼ਿਲਕਾ ਜਿਲ੍ਹੇ ਦੇ ਥਾਣਾ ਜਲਾਲਾਬਾਦ ਸਿਟੀ ਵਿਖੇ ਤਾਇਨਾਤ ਏ.ਐਸ.ਆਈ ਸਰੂਪ ਸਿੰਘ ਨੂੰ ਸੁਰਜੀਤ ਸਿੰਘ ਵਾਸੀ ਜੰਮੂ ਬਸਤੀ ਜਲਾਲਾਬਾਦ ਕੋਲੋਂ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਸ਼ਿਕਾਇਤਕਰਤਾ ਕੋਲੋਂ ਪਹਿਲਾਂ ਵੀ ਤਿੰਨ ਕਿਸ਼ਤਾਂ ਵਿਚ ਇਹ ਥਾਣੇਦਾਰ 13000 ਰੁਪਏ ਵਸੂਲ ਚੁੱਕਿਆ ਹੈ। ਇਸ ਥਾਣੇਦਾਰ ਨੇ ਸਿਕਾਇਤਕਰਤਾ ਦੇ ਖਿਲਾਫ ਦਰਜ ਪੁਲਿਸ ਕੇਸ ਵਿੱਚ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰਨ ਬਦਲੇ ਉਸ ਤੋਂ 20,000 ਰੁਪਏ ਰਿਸ਼ਵਤ ਮੰਗੀ ਸੀ ਅਤੇ ਬਾਅਦ ਵਿਚ ਸੌਦਾ 17,000 ਰੁਪਏ ਵਿੱਚ ਤੈਅ ਹੋਇਆ ਹੈ।

ਅਰਵਿੰਦ ਕੇਜਰੀਵਾਲ ਨੇ ਠੁੱਕਰਾਇਆ ਕੇਂਦਰ ਸਰਕਾਰ ਦਾ ਪ੍ਰਸਤਾਵ

ਪ੍ਰੰਤੂ ਥਾਣੇਦਾਰ ਸਾਹਿਬ ਨੇ ਇਹ ਰਿਸਵਤ ਵੀ ਕਿਸਤਾਂ ਵਿਚ ਲੈਣੀ ਮੰਨ ਲਈ ਤੇ ਉਸ ਤੋਂ ਹੁਣ ਤੱਕ ਤਿੰਨ ਕਿਸ਼ਤਾਂ ’ਚ 10,000 ਰੁਪਏ, 2000 ਰੁਪਏ ਅਤੇ 1,000 ਰੁਪਏ ਲੈ ਚੁੱਕਾ ਹੈ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਉਕਤ ਮੁਲਜ਼ਮ ਵੱਲੋਂ ਰਿਸ਼ਵਤ ਮੰਗਣ ਦੀ ਕਾਲ ਰਿਕਾਰਡ ਵੀ ਵਿਜੀਲੈਂਸ ਨੂੰ ਸੌਂਪੀ ਸੀ, ਜਿਸਤੋਂ ਬਾਅਦ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਨੇ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਵਿਜੀਲੈਂਸ ਟੀਮ ਨੇ ਮੌਕੇ ’ਤੇ ਹੀ ਮੁਲਜ਼ਮ ਕੋਲੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ।

 

Related posts

ਮੁੱਖ ਮੰਤਰੀ ਦਾ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ ਵਿਰੋਧ

punjabusernewssite

ਡੀਜੀਪੀ ਨੇ ਭਿ੍ਰਸਟਾਚਾਰ ਦੇ ਦੋਸ਼ਾਂ ਹੇਠ ਇੰਸਪੈਕਟਰ ਸਹਿਤ ਤਿੰਨ ਪੁਲਿਸ ਮੁਲਾਜਮਾਂ ਨੂੰ ਕੀਤਾ ਬਰਖਾਸਤ

punjabusernewssite

ਤਿੰਨ ਮਹੀਨਿਆਂ ਦੀਆਂ ਬਕਾਇਆ ਤਨਖ਼ਾਹਾਂ ਲੈਣ ਲਈ ਜਲ ਸਪਲਾਈ ਵਰਕਰ ਚੜ੍ਹੇ ਟੈਂਕੀਆਂ ’ਤੇ

punjabusernewssite