Thursday, May 14, 2026
spot_img
spot_img
spot_img

Talwandi Sabo News: ਨਗਰ ਕੌਂਸਲ ਚੋਣਾਂ; ਰਾਮਾ ਮੰਡੀ ‘ਚ ਖੁਸ਼ਬਾਜ ਸਿੰਘ ਜਟਾਨਾ ਦੀ ਟੀਮ ਨੇ ਸ਼ੁਰੂ ਕੀਤੀ ਚੋਣ ਮੁਹਿੰਮ

Date:

spot_img

Talwandi Sabo News: ਆਗਾਮੀ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਲਕਾ ਤਲਵੰਡੀ ਸਾਬੋ ਦੇ ਮਰਹੂਮ ਆਗੂ ਖੁਸ਼ਬਾਜ ਸਿੰਘ ਜਟਾਨਾ ਦੀ ਟੀਮ ਨੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਾਵੁਕ ਮਾਹੌਲ ਵਿਚ ਇਕੱਠੇ ਹੋਏ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਆਗੂਆਂ ਤੇ ਵਲੰਟੀਅਰਾਂ ਨੇ ਕਿਹਾ ਕਿ ਬੇਸ਼ੱਕ ਜਟਾਣਾ ਸਾਹਿਬ ਅੱਜ ਸਾਡੇ ਵਿਚਕਾਰ ਸਰੀਰਕ ਤੌਰ ’ਤੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀ ਸੋਚ, ਹੌਸਲਾ ਅਤੇ ਲੋਕਾਂ ਨਾਲ ਜੁੜਿਆ ਪਿਆਰ ਹਰ ਵਰਕਰ ਦੇ ਦਿਲ ਵਿੱਚ ਹਮੇਸ਼ਾਂ ਜਿਉਂਦਾ ਰਹੇਗਾ ਅਤੇ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਵੱਲੋਂ ਲੋਕ ਹਿੱਤਾਂ ਲਈ ਲੜਿਆ ਗਿਆ ਸੰਘਰਸ਼, ਪਾਰਟੀ ਪ੍ਰਤੀ ਨਿਭਾਈ ਨਿਸ਼ਠਾ ਅਤੇ ਲੋਕਾਂ ਨਾਲ ਜੋੜਿਆ ਪਿਆਰ ਸਦਾ ਯਾਦ ਰਹੇਗਾ।

ਇਹ ਵੀ ਪੜ੍ਹੋ 👉Chandigarh News: ਬਿਸਤ ਦੁਆਬ ਨਹਿਰੀ ਨੈਟਵਰਕ ਹੇਠ ਸਾਲ 2025-26 ਵਿੱਚ ਸਿੰਜਾਈ ਅਧੀਨ ਰਕਬਾ 167% ਵਧ ਕੇ 1 ਲੱਖ 10 ਹਜ਼ਾਰ ਏਕੜ ਹੋਇਆ

ਉਨ੍ਹਾਂ ਦੇ ਦਿਖਾਏ ਹੋਏ ਰਾਹ ’ਤੇ ਚਲਦਿਆਂ ਅਤੇ ਜਟਾਣਾ ਟੀਮ ਦੀ ਯੋਗ ਅਗਵਾਈ ਹੇਠ ਅੱਜ ਰਾਮਾਂ ਮੰਡੀ ਵਿਖੇ ਕਾਂਗਰਸ ਪਰਿਵਾਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੀਆਂ ਅਤੇ ਮਹੱਤਵਪੂਰਨ ਸ਼ਾਮਿਲਾਤਾਂ ਹੋਈਆਂ।ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਐਡਵੋਕੇਟ ਸੰਜੀਵ ਲੈਹਰੀ , ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਟਕਸਾਲੀ ਸੀਨੀਅਰ ਅਕਾਲੀ ਆਗੂ ਸ਼ਾਮ ਲਾਲ ਅਤੇ ਭਾਜਪਾ ਨੂੰ ਛੱਡ ਕੇ ਘਣਸ਼ਾਮ ਦਾਸ ਸੌਮੀ ਨੇ Indian National Congress ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਇਸ ਦੌਰਾਨ ਨਗਰ ਕੌਂਸਲ ਰਾਮਾਂ ਮੰਡੀ ਦੀਆਂ ਚੋਣਾਂ ਸੰਬੰਧੀ ਪੰਜਾਬ ਕਾਂਗਰਸ ਪਾਰਟੀ ਦੇ ਅਰਜਬਰ ਟਹਿਲ ਸਿੰਘ ਸੰਧੂ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ, ਦਿਲਪ੍ਰੀਤ ਜਟਾਨਾ, ਕ੍ਰਿਸ਼ਨ ਮਿੱਤਲ ਸਾਬਕਾ ਪ੍ਰਧਾਨ, ਮਨੋਜ ਮੌਜੀ, ਅਸ਼ੋਕ ਕੁਮਾਰ ਸਿਟੀ ਪ੍ਰਧਾਨ, ਰਾਮੇਸ਼ ਰਾਮਾਰ, ਵਿਕਾਸ ਬਖਤੂ, ਪੁਨੀਤ ਮਹੇਸ਼ਵਰੀ, ਤਰਸੇਮ ਨਾਗਰ, ਵਿਜੇ ਧੁੜੀਆ, ਦਰਸ਼ਨ ਸਿੰਘ ਸੰਧੂ ਬਲਾਕ ਪ੍ਰਧਾਨ, ਜਗਦੀਸ਼ ਬੰਗੀ, ਸਰਬਜੀਤ ਐਮਸੀ ਤੇ ਬੰਤ ਸਿੰਘ ਚੱਠਾ ਆਦਿ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

किशाऊ बांध परियोजना में आए तेजी, पड़ोसी राज्यों में जल्द हो एमओयू- मुख्यमंत्री

👉केंद्रीय जल शक्ति मंत्री की अध्यक्षता में हुई बैठक,...