spot_img

ਤਰਨ ਤਾਰਨ ਜਿਮਨੀ ਚੋਣ: ਮੁਕਾਬਲਾ ਹੋਇਆ ਰੌਚਕ , ਚੌਥੇ ਗੇੜ ਵਿੱਚ ਆਪ ਦੇ ਹਰਮੀਤ ਸਿੰਘ ਸੰਧੂ 179 ਵੋਟਾਂ ਨਾਲ ਹੋਏ ਅੱਗੇ

Date:

spot_img

Tarn Taran News; ਤਰਨ ਤਾਰਨ ਦੀ ਜਿਮਨੀ ਚੋਣ ਵਿੱਚ ਵੋਟਾਂ ਦੀ ਗਿਣਤੀ ਚੌਥੇ ਗੇੜ ਤੱਕ ਪੂਰੀ ਹੋ ਚੁੱਕੀ ਹੈ। ਪਹਿਲੇ ਤਿੰਨ ਗੇੜਾਂ ਵਿੱਚ ਪਿੱਛੇ ਚੱਲੇ ਆ ਰਹੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਹੁਣ ਚੌਥੇ ਗੇੜ ਵਿੱਚ ਅੱਗੇ ਹੋ ਗਏ ਹਨ। ਉਹਨਾਂ ਨੂੰ ਇਸ ਗੇੜ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਤੋਂ 179 ਵੋਟਾਂ ਵੱਧ ਪਈਆਂ ਹਨ। ਤਾਜ਼ਾ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 9552 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ 9373 ਵੋਟਾਂ ਮਿਲੀਆਂ ਹਨ। ਜਿਸ ਨਾਲ ਮੁਕਾਬਲਾ ਕਾਫ਼ੀ ਨੇੜਲਾ ਅਤੇ ਰੋਚਕ ਬਣਿਆ ਹੋਇਆ ਹੈ।

ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਹੁਣ ਤੱਕ 5267 ਵੋਟਾਂ ਮਿਲੀਆਂ ਹਨ। ਭਾਜਪਾ ਦੇ ਹਰਜੀਤ ਸਿੰਘ ਸੰਧੂ ਦੇ ਹਿੱਸੇ 955 ਵੋਟਾਂ ਆਈਆਂ ਹਨ।

‘ਵਾਰਸ ਪੰਜਾਬ ਦੇ’ ਦੇ ਸਮਰਥਕ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਦੀ ਵੋਟਾਂ ਦੀ ਗਿਣਤੀ 3726 ਤੱਕ ਪਹੁੰਚ ਗਈ ਹੈ।
ਚੋਣ ਨਤੀਜਿਆਂ ਦੇ ਅਗਲੇ ਗੇੜਾਂ ਦੀ ਉਡੀਕ ਜਾਰੀ ਹੈ।

spot_img

Share post:

Popular

More like this
Related

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...

CM Bhagwant Singh Mann ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ

👉ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ...

PSEB ਦਾ ਅਹਿਮ ਕਦਮ; ਹੁਣ ਘਰ ਬੈਠੇ ਹੋਵੇਗੀ ਸਰਟੀਫਿਕੇਟਾਂ ਵਿੱਚ ਨਾਮ,ਜਨਮ ਮਿਤੀ ਤੇ ਹੋਰ ਵੇਰਵਿਆਂ ਦੀ ਸੋਧ

PSEB ਵੱਲੋਂ ਸਰਟੀਫਿਕੇਟ ਸੋਧ ਸੇਵਾ ਡਿਜੀਟਲ, ਬਿਨੈਕਾਰਾਂ ਨੂੰ ਦਫ਼ਤਰਾਂ...