Bathinda News: ਮੰਗਲਵਾਰ ਤੜਕਸਾਰ ਕਰੀਬ 3 ਵਜੇਂ ਧੁੰਦ ਦੇ ਕਾਰਨ ਬਠਿੰਡਾ ਸਹਿਰ ਦੇ ਭਾਈ ਮਤੀ ਦਾਸ ਨਗਰ ਕੋਲ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋਣ ਅਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਇਹ ਘਟਨਾ ਡੀ-ਮਾਰਟ ਤੋਂ ਕੋਲ ਵਾਪਰੀ, ਜਿੱਥੇ ਇੱਕ ਪਿੱਕ-ਅੱਪ ਡਾਲਾ ਗੱਡੀ ਮਾਨਸਾ ਰੋਡ ‘ਤੇ ਖੜੇ ਟਰੱਕ ਵਿਚ ਜਾ ਵੱਜੀ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਲੈ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਅੱਜ; ਮਨਰੇਗਾ ‘ਤੇ ਬਹਿਸ ਅਤੇ ਕੁੱਝ ਬਿੱਲ ਹੋਣਗੇ ਪੇਸ਼
ਹਾਦਸੇ ਵਿਚ ਪਿੱਕ ਅੱਪ ਡਾਲਾ ਗੱਡੀ ਸਵਾਰ ਇੱਕ ਵਿਅਕਤੀ ਦੀ ਮੌਤ ਹੋਈ ਹੈ, ਜੋਕਿ ਅੰਮ੍ਰਿਤਸਰ ਤੋਂ ਸਬਜ਼ੀ ਲੱਦ ਕੇ ਮਾਨਸਾ ਵੱਲ ਜਾ ਰਹੇ ਸਨ।ਘਟਨਾ ਦਾ ਪਤਾ ਲੱਗਦਿਆਂ ਹੀ ਸਹਾਰਾ ਜਨ ਸੇਵਾ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਤੇ ਜਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਇੱਕ ਜਣੇ ਨੁੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕ ਦੀ ਪਹਿਚਾਣ ਧਰਮਪ੍ਰੀਤ ਸਿੰਘ ਵਾਸੀ ਰੋਡ ਦੇ ਤੌਰ ‘ਤੇ ਹੋਈ ਹੈ।
ਇਹ ਵੀ ਪੜ੍ਹੋ Ritika ਕਤਲ ਕਾਂਡ; ਅਖੀਰ ਤੱਕ Police ਨੂੰ ਗੁੰਮਰਾਹ ਕਰਦਾ ਰਿਹਾ ਮੁਲਜ਼ਮ ਪਤੀ
ਜਖ਼ਮੀ ਸੁਖਦਰਸ਼ਨ ਸਿੰਘ ਵਾਸੀ ਪਿੰਡ ਮੂਸ਼ਾ ਜ਼ਿਲ੍ਹਾ ਮਾਨਸਾ ਦੇ ਤੌਰ ‘ਤੇ ਹੋਈ ਹੈ। ਦਸਣਾ ਬਣਦਾ ਹੈ ਕਿ ਡੀ ਮਾਰਟ ਦੇ ਸਾਹਮਣੇ ਮਾਨਸਾ ਤੇ ਤਲਵੰਡੀ ਸਾਬੋ ਵੱਲ ਆਉਣ ਵਾਲੀ ਵਨ-ਵੇ ਰਿੰਗ ਰੋਡ ਉੱਪਰ ਜਾਣ ਦੇ ਲਈ ਮਾਨਸਾ ਤੇ ਤਲਵੰਡੀ ਸਾਬੋ ਸਾਈਡ ਤੋਂ ਵਹੀਕਲ ਗਲਤ ਤਰੀਕੇ ਦੇ ਨਾਲ ਜਾਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਇੱਥੇ ਅਕਸਰ ਟਰੈਫ਼ਿਕ ਜਾਮ ਹੋਇਆ ਰਹਿੰਦਾ ਹੈ ਤੇ ਹਾਦਸੇ ਵੀ ਹੁੰਦੇ ਰਹਿੰਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







