ਸਿੰਗਰ ਦੀ ਟਰੈਵਲਰ ਗੱਡੀ ਦਾ ਹੋਇਆ ਭਿਆਨਕ ਹਾਦ+ਸਾ, ਦੋ ਦੀ ਹੋਈ ਮੌ+ਤ

0
88
+1

ਹੁਸ਼ਿਆਰਪੁਰ, 5 ਅਕਤੂਬਰ: ਅੱਜ ਇੱਥੇ ਪਿੰਡ ਬਾਗਪੁਰ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਇੱਕ ਸਿੰਗਰ ਦੇ ਨਾਲ ਕੰਮ ਕਰਦੇ ਸਨ, ਜੋਕਿ ਵੈਸਨੋ ਦੇਵੀ ਵਿਖੇ ਜਗਰਾਤਾ ਲਗਾ ਕੇ ਵਾਪਸ ਚੰਡੀਗੜ੍ਹ ਨੂੰ ਜਾ ਰਹੇ ਸਨ। ਘਟਨਾ ਦੀ ਪਿੱਛੇ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਤੇਜ਼ ਰਫ਼ਤਾਰ ਟਰੈਵਲਰ ਗੱਡੀ ਦੇ ਡਰਾਈਵਰ ਨੇ ਅੱਗੇ ਜਾ ਰਹੇ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਦਿਆਂ ਸਾਹਮਣੇ ਤੋਂ ਲੱਕੜਾਂ ਨਾਲ ਭਰੀ ਆ ਰਹੀ ਟਰੈਕਟਰ-ਟਰਾਲੀ ਵਿਚ ਟੱਕਰ ਮਾਰ ਦਿੱਤੀ,

ਇਹ ਖ਼ਬਰ ਵੀ ਪੜ੍ਹੋ: Bathinda News: ਬਠਿੰਡਾ ’ਚ ਸ਼ਰਾਬ ਦਾ ਠੇਕਾ ਲੁੱਟਣ ਆਏ ਲੁਟੇਰਿਆਂ ਨੇ ਦਿਨ-ਦਿਹਾੜੇ ‘ਕਰਿੰਦਾ’ ਵੱ+ਢਿਆ

ਜਿਸ ਕਾਰਨ ਗੱਡੀ ਵਿਚ ਸਵਾਰ ਇੱਕ ਦਰਜ਼ਨ ਤੋਂ ਵੱਧ ਵਿਅਕਤੀ ਜਖ਼ਮੀ ਹੋ ਗਏ ਤੇ ਦੋ ਜਣਿਆਂ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਹ ਗੱਡੀ ਇੱਕ ਭਜਨ ਗਾਇਕ ਦੇ ਨਾਲ ਸਾਥੀਆਂ ਦੀ ਦੱਸੀ ਜਾ ਰਹੀ ਹੈ। ਟਰੈਕਟਰ ਟਰਾਲੀ ਦੇ ਚਾਲਕ ਸੰਦੀਪ ਸਿੰਘ ਨੇ ਦਸਿਆ ਕਿ ਉਹ ਆਪਣੀ ਸਾਈਡ ਜਾ ਰਿਹਾ ਸੀ ਤੇ ਇਹ ਹਾਦਸਾ ਟਰੈਵਲਰ ਗੱਡੀ ਦੇ ਡਰਾਈਵਰ ਕਾਰਨ ਹੋਇਆ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

+1

LEAVE A REPLY

Please enter your comment!
Please enter your name here