ਸਮਰਹਿਲ ਕਾਨਵੈਂਟ ਸਕੂਲ ਵਿਖੇ 49ਵਾਂ ਸਲਾਨਾ ਖੇਡ ਦਿਵਸ ਬੜੀ ਉਤਸਾਹ ਨਾਲ ਮਨਾਇਆ

0
21

ਬਠਿੰਡਾ, 9 ਨਵੰਬਰ: ਸਥਾਨਕ ਸਮਰਹਿਲ ਕਾਨਵੈਂਟ ਸਕੂਲ ਵਿਖੇ 49ਵਾਂ ਸਲਾਨਾ ਖੇਡ ਦਿਵਸ ਬੜੀ ਉਤਸਾਹ ਪੂਰਵਕ ਮਨਾਇਆ ਗਿਆ। ਇਸ ਮੁੱਖ ਮਹਿਮਾਨ ਦੇ ਤੌਰ ’ਤੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਸਰੋਜ ਚੋਪੜਾ ਅਤੇ ਰਿਟਾਇਰਡ ਅਧਿਆਪਕਾ ਅਮਰਜੀਤ ਕੌਰ ਪਹੁੰਚੇ। ਮੁੱਖ ਮਹਿਮਾਨ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਸ ਤੋਂ ਉਪਰੰਤ ਮੁੱਖ ਮਹਿਮਾਨਾਂ ਵੱਲੋਂ ਝੰਡੇ ਦੀ ਰਸਮ ਕੀਤੀ ਅਤੇ ਬੱਚਿਆਂ ਨੇ ਪਰੇਡ ਦਾ ਕਾਰਜਕ੍ਰਮ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਪ੍ਰਿੰਸੀਪਲ ਜਗਦੀਸ਼ ਕੌਰ ਅਤੇ ਅਧਿਆਪਕਾ ਸੁਮਨਜੀਤ ਕੌਰ ਨੇ ਸਟੇਜ ਸੰਚਾਲਨ ਕੀਤਾ। ਉਹਨਾਂ ਨੇ ਆਏ ਹੋਏ ਮਹਿਮਾਨਾਂ ਦੇ ਸਵਾਗਤ ਵਿੱਚ ਭਾਸ਼ਣ ਦਿੱਤੇ। ਇਹ ਖੇਡ ਸਮਾਗਮ 8 ਅਤੇ 9 ਨਵੰਬਰ ਦੋ ਦਿਨ ਚੱਲਿਆ। ਸਮਾਗਮ ਦੀ ਸ਼ੁਰੂਆਤ ਬੱਚਿਆਂ ਨੇ ਸ਼ਬਦ ਗਾਇਣ ਕਰਕੇ ਕੀਤੀ।

ਇਹ ਵੀ ਪੜੋ੍2000 ਰੁਪਏ ਦੀ ਰਿਸ਼ਵਤ ਲੈਂਦਾ ਏਐਸਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਸ ਉਪਰੰਤ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਬੱਚਿਆਂ ਨੇ ’ਸੁਆਗਤਮ’ ਗੀਤ ’ਮੀਠੀ ਮੀਠੀ ਬਾਤੋਂ ਸੇ ਬਚਨਾ ਜਰਾ’ ਗੀਤ ਤੇ ਡਾਂਸ ਪੇਸ਼ ਕੀਤਾ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਸੰਮੀ, ਝੁੰਮਰ ,ਘੂੰਮਰ, ਭੰਗੜਾ ਪੇਸ਼ ਕੀਤਾ। ਗਿਆਰਵੀਂ ਜਮਾਤ ਦੀ ਵਿਦਿਆਰਥਣ ਉਨਮੇਸ਼ਾ ਨੇ ਕਲਾਸਿਕਲ ਸੋਲੋ ਡਾਂਸ ਪੇਸ਼ ਕੀਤਾ ਅਤੇ ਨੰਨੇ ਮੁੰਨੇ ਬੱਚਿਆਂ ਨੇ ਗੁਰਮੁਖੀ 35 ਤੇ ਮਾਂ ਬੋਲੀ ਦੀ ਮਹੱਤਤਾ ਦਰਸਾਉਂਦਿਆਂ ਐਕਟ ਪੇਸ਼ ਕੀਤਾ। ਵਿਦਿਆਰਥੀਆਂ ਨੇ ਵੱਖੋ ਵੱਖ ਖੇਡਾਂ ਵਿੱਚ ਬੜੇ ਉਤਸਾਹ ਨਾਲ ਵੱਧ ਚੜ ਕੇ ਹਿੱਸਾ ਲਿਆ ਅਤੇ ਤਗਮੇ ਹਾਸਿਲ ਕੀਤੇ ।ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ 50 ਮੀਟਰ , 100 ਮੀਟਰ, 200 ਮੀਟਰ 400 ਮੀਟਰ ਰੇਸ, ਥਰੀ ਵੀਲਰ ਸਾਈਕਲ ਰੇਸ ,ਬੈਕ ਰੇਸ, ਲੰਗੜੀ ਟੰਗ ਰੇਸ, ਥਰੀ ਲੈੱਗ ਰੇਸ, ਕੌਣ ਬੈਲਂਸ ਰੇਸ, ਸਲੋਅ ਸਾਈਕਲਿੰਗ ਰੇਸਾਂ ਸਕੂਲ ਦੀ ਡੀ. ਪੀ.ਈ. ਅਧਿਆਪਕਾ ਰਮਨਦੀਪ ਕੌਰ ਦੀ ਨਿਗਰਾਨ ਹੇਠ ਕਰਵਾਈਆਂ ਗਈਆਂ ।

ਇਹ ਵੀ ਪੜੋ੍ਨਾਜਾਇਜ਼ ਮਾਈਨਿੰਗ ਵਿਰੁਧ ਸਰਕਾਰ ਦੀ ਸਖ਼ਤੀ:ਵਿਜੀਲੈਂਸ ਨੇ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਰਾਜਸਥਾਨ ਤੋਂ ਚੁੱਕਿਆ

ਜੇਤੂ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਗਏ। ਛੇਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਨੇ ਗੈਟ ਰੈਡੀ ,ਫਾਈਡਿੰਗ ਦਾ ਕੋਇਨ, ਰਿਲੇਅ ਰੇਸ, ਡੌਕੀ ਰੇਸ, ਸੈਕ ਰੇਸ, ਚਾਟੀ ਰੇਸ, ਸਕੇਟਿੰਗ, 200 ਮੀਟਰ ,300 ਮੀਟਰ, 400 ਮੀਟਰ ਰੇਸਾਂ ਵਿੱਚ ਭਾਗ ਲਏ ਅਤੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਮੈਡਲ ਪ੍ਰਾਪਤ ਕੀਤੇ। ਲੜਕੀਆਂ ਦੇ ਬੈਡਮਿੰਟਨ ਮੈਚ, ਹੈਂਡਵਾਲ ਮੈਚ ਕਰਵਾਏ ਗਏ। ਲੜਕਿਆਂ ਦੇ ਵਾਲੀਬਾਲ ਮੈਚ ਬਾਸਕਿਟਬਾਲ ਮੈਚ ਹੈਂਡ ਵਾਲ ਮੈਚ ਟਗ ਆਫ ਵਾਰ ਮੈਚ ਕਰਵਾਏ ਗਏ। ਸਾਰੇ ਹੀ ਵਿਦਿਆਰਥੀਆਂ ਨੇ ਸਲਾਨਾ ਖੇਡ ਸਮਾਗਮ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ।

ਇਹ ਵੀ ਪੜੋ੍ਵੱਡੀ ਖ਼ਬਰ: ਪੰਜਾਬ ਦੀਆਂ ਸਰਕਾਰੀ ਬੱਸਾਂ ’ਚ ਹੁਣ ‘1 ਨੰਬਰ’ ਸੀਟ ’ਤੇ ਨਹੀਂ ਬੈਠ ਸਕਣਗੇ ਕੰਡਕਟਰ

ਸਕੂਲ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਕ੍ਰਿਸਨ ਅਵਤਾਰ ਅਤੇ ਦਸਵੀਂ ਜਮਾਤ ਦੀ ਵਿਦਿਆਰਥਣ ਹਰਪਾਲ ਕੌਰ ਨੂੰ ਬੈਸਟ ਐਥਲੀਟ ਅਵਾਰਡ ਦਿੱਤੇ ਗਏ। ਸਕੂਲ ਦੇ ਐਮ.ਡੀ ਰਮੇਸ਼ ਕੁਮਾਰੀ ਨੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੀ ਉਤਸਾਹ ਪੂਰਵਕ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਜਗਦੀਸ਼ ਕੌਰ ਨੇ ਬੱਚਿਆਂ ਨੂੰ ਅਤੇ ਸਕੂਲ ਦੇ ਸਟਾਫ ਨੂੰ 49ਵੇਂ ਖੇਡ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਅਤੇ ਖੇਡਾਂ ਵਿੱਚ ਵੀ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

 

LEAVE A REPLY

Please enter your comment!
Please enter your name here