ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਵੱਲੋਂ ਜਲੰਧਰ ਵੈਸਟ ਵਿੱਚ ਡੋਰ ਟੂ ਡੋਰ ਪ੍ਰਚਾਰ
ਜਲੰਧਰ, 30 ਜੂਨ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੋਸ਼ ਲਾਇਆ ਕਿ ਪੰਜਾਬ ਵਿੱਚ ਪ੍ਰਸ਼ਾਸਨ, ਕਾਨੂੰਨ ਵਿਵਸਥਾ ਅਤੇ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ ਅਤੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਥੋੜੇ ਸਮੇਂ ਲਈ ਹੈ ਕਿਉਂਕਿ ਇਹ ਲੋਕਾਂ ਤੋਂ ਆਪਣਾ ਭਰੋਸਾ ਗਵਾ ਚੁੱਕੇ ਹਨ। ਰਾਜਾ ਵੜਿੰਗ ਵੱਲੋਂ ਅੱਜ ਵਾਰਡ ਨੰਬਰ 76 ਅਤੇ ਬਸਤੀ ਦਾਨਿਸ਼ਮੰਦਾਂ ਇਲਾਕੇ ਵਿੱਚ ਆਪਣੀ ਪਤਨੀ ਸ਼੍ਰੀਮਤੀ ਅੰਮ੍ਰਿਤਾ ਵੜਿੰਗ ਨਾਲ ਪਾਰਟੀ ਉਮੀਦਵਾਰ ਸ਼੍ਰੀਮਤੀ ਸੁਰਿੰਦਰ ਕੌਰ ਦੇ ਹੱਕ ਵਿੱਚ ਘਰ-ਘਰ ਪ੍ਰਚਾਰ ਕੀਤਾ ਗਿਆ।
ਨਹਿਰੀ ਪਟਵਾਰ ਯੂਨੀਅਨ ਵੱਲੋਂ ਸਰਕਾਰ ਵਿਰੁਧ ਪੋਲ ਖੋਲ੍ਹ ਡੋਰ ਟੂ ਡੋਰ ਕੈਂਪੇਨ ਦਾ ਐਲਾਨ
ਇਕ ਸੀਨੀਅਰ ਸਿਟੀਜ਼ਨ ਜੋ ਕਿ ਇਕ ਸਮਾਜ ਸੇਵੀ ਵੀ ਸੀ ਦੇ ਕਤਲ ਅਤੇ ਸ਼ਹਿਰ ਵਿਚ ਰੋਜ਼ਾਨਾ ਬੰਦੂਕ ਦੀ ਨੋਕ ’ਤੇ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਦੀ ਘਟਨਾ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਕਦੇ ਵੀ ਇੰਨਾ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ ਸੀ, ਜਿੰਨਾ ਉਹ ਹੁਣ ’ਆਪ’ ਦੇ ਰਾਜ ਵਿਚ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਸਾਡੀ ’’ਜਲੰਧਰ ਪੱਛਮੀ ’ਚ ਜਿੱਤ ਪੰਜਾਬ ’ਚ ’ਆਪ’ ਸਰਕਾਰ ਦੇ ਤਾਬੂਤ ’ਚ ਆਖਰੀ ਕਿੱਲ ਹੋਵੇਗੀ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਭਾਜਪਾ ਜਾਂ ਸੂਬੇ ’ਚ ਕਿਸੇ ਹੋਰ ਪਾਰਟੀ ਨੂੰ ਵੋਟ ਨਾ ਪਾਉਣ ਤੋਂ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਜਾਂ ਬਹੁਜਨ ਸਮਾਜ ਪਾਰਟੀ ਨੂੰ ਵੋਟ ਦੇਣ ਦਾ ਮਤਲਬ ’ਆਪ’ ਨੂੰ ਵੋਟ ਦੇਣਾ ਹੋਵੇਗਾ ਕਿਉਂਕਿ ਇਹ ਸਾਰੇ ਸੱਤਾਧਾਰੀ ਪਾਰਟੀ ਨਾਲ ਹੀ ਮਿਲੇ ਹੋਏ ਹਨ।
ਨਸ਼ਿਆਂ ਦੇ ਦੈਂਤ ਨੇ ਹੁਣ ਇੱਕ ਪੁਲਿਸ ਮੁਲਾਜਮ ਦੀ ਜਾਨ ਲਈ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਵੜਿੰਗ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਅੰਮ੍ਰਿਤਾ ਨੇ ਪਾਰਟੀ ਵਰਕਰਾਂ ਨਾਲ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। ਵੜਿੰਗ ਨੇ ਸੰਸਦੀ ਚੋਣ ਵਿੱਚ ਸ਼ਾਨਦਾਰ ਜਿੱਤ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਇਸ ਗਤੀ ਨੂੰ ਬਰਕਰਾਰ ਰੱਖਣ ਅਤੇ ਵੱਡੇ ਫਰਕ ਨਾਲ ਕਾਂਗਰਸੀ ਉਮੀਦਵਾਰ ਨੂੰ ਪੰਜਾਬ ਵਿਧਾਨ ਸਭਾ ਲਈ ਚੁਣਨ ਦੀ ਅਪੀਲ ਕੀਤੀ।ਸ਼੍ਰੀਮਤੀ ਅੰਮ੍ਰਿਤਾ ਵੜਿੰਗ ਨੇ ਪਾਰਟੀ ਦੀਆਂ ਮਹਿਲਾ ਵਰਕਰਾਂ ਨਾਲ ਗੱਲਬਾਤ ਕੀਤੀ। ਪਾਰਟੀ ਵਰਕਰ ਸ਼੍ਰੀਮਤੀ ਵੜਿੰਗ ਨਾਲ ਸੈਲਫੀ ਲੈਂਦੇ ਦੇਖੇ ਗਏ, ਉੱਥੇ ਹੀ ਪਾਰਟੀ ਉਮੀਦਵਾਰ ਸ਼੍ਰੀਮਤੀ ਸੁਰਿੰਦਰ ਕੌਰ ਨੂੰ ਸਮਰਥਨ ਦੇਣ ਦਾ ਵਾਅਦਾ ਕਰਦੇ ਨਜ਼ਰ ਆਏ।