ਬਠਿੰਡਾ, 30 ਜੂਨ : ਸ਼੍ਰੋਮਣੀ ਅਕਾਲੀ ਦਲ ਵਿਚ ਚੱਲ ਰਹੇ ਸਿਆਸੀ ਘਮਾਸਾਨ ਦੌਰਾਨ ਬਠਿੰਡਾ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਬਾਦਲ ਪ੍ਰਵਾਰ ਨਾਲ ਖੜਨ ਦਾ ਐਲਾਨ ਕੀਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਰਵੀ ਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਤਲਵੰਡੀ ਸਾਬੋ, ਇਕਬਾਲ ਸਿੰਘ ਬਬਲੀ ਢਿੱਲੋ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ, ਹਰਿੰਦਰ ਸਿੰਘ ਹਿੰਦਾ ਹਲਕਾ ਇੰਚਾਰਜ ਰਾਮਪੁਰਾ ਫੂਲ, ਮਾਨ ਸਿੰਘ ਗੁਰੂ, ਮੋਹਣ ਸਿੰਘ ਬੰਗੀ, ਅਮਰੀਕ ਸਿੰਘ ਕੋਟਸ਼ਮੀਰ, ਬੀਬੀ ਜੋਗਿੰਦਰ ਕੌਰ, ਮੇਜਰ ਸਿੰਘ ਢਿੱਲੋਂ, ਫੁੰਮਣ ਸਿੰਘ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ) ਜਗਸੀਰ ਸਿੰਘ ਜੱਗਾ ਕਲਿਆਣ, ਮੋਹਿਤ ਗੁਪਤਾ, ਇੰਦਰਜੀਤ ਬਰਾੜ, ਬਲਜੀਤ ਸਿੰਘ ਬੀੜ ਬਹਿਮਨ ਸਾਬਕਾ ਮੇਅਰ ,
ਮਾਮਲਾ ਨਰੇਗਾ ਮੇਟ ਦਾ: ਨਰੇਗਾ ਮਜਦੂਰਾਂ ਨੇ ਆਪ ਦੇ ਸੂਬਾ ਪੱਧਰੀ ਚੇਅਰਮੈਨ ’ਤੇ ਵਿਰੁਧ ਖੋਲਿਆ ਮੋਰਚਾ
ਨਿਰਮਲ ਸਿੰਘ ਸੰਧੂ ਮੈਂਬਰ ਪੀਏਸੀ, ਚਮਕੌਰ ਮਾਨ, ਪ੍ਰੀਤਮ ਸਿੰਘ ਖਿਆਲੀ ਵਾਲਾ, ਅਕਬਰ ਸਿੰਘ ਗਿੱਲ ਪੱਤੀ, ਦਲਜੀਤ ਸਿੰਘ ਬਰਾੜ, ਯੂਥ ਅਕਾਲੀ ਦਲ ਦੇ ਪ੍ਰਧਾਨ ਕਮਲਜੀਤ ਸਿੰਘ ਬਠਿੰਡਾ ਦਿਹਾਤੀ, ਹਸ਼ਰਤ ਮਿੱਡੂ ਖੇੜਾ ਬਠਿੰਡਾ ਸ਼ਹਿਰੀ, ਜ਼ਿਲ੍ਹਾ ਪ੍ਰੈਸ ਸਕੱਤਰ ਡਾ ਓਮ ਪ੍ਰਕਾਸ਼ ਸਰਮਾ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹਨ ਅਤੇ ਉਹੀ ਰਹਿਣਗੇ, ਉਹਨਾਂ ਦੀ ਅਗਵਾਈ ਵਿੱਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਇੱਕਜੁੱਟ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਪੰਜਾਬ ਦਾ ਵਿਕਾਸ ਹੋਇਆ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨ ਸਦਕਾ ਬਠਿੰਡਾ ਦਾ ਨਾਮ ਪੂਰੀ ਦੁਨੀਆਂ ਵਿੱਚ ਉਭਰ ਕੇ ਸਾਹਮਣੇ ਆਇਆ ਹੈ । ਉਹਨਾਂ ਵਿਕਾਸ ਕਾਰਜਾਂ ਦੇ ਦਮ ’ਤੇ ਹੀ ਬੀਬਾ ਬਾਦਲ ਚੌਥੀ ਵਾਰ ਰਿਕਾਰਡ ਵੋਟਾਂ ਨਾਲ ਜਿੱਤੇ ਹਨ। ਇੰਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਨਾਲ ਗੱਠਜੋੜ ਨਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਹਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।
Share the post "ਜਿਲਾ ਬਠਿੰਡਾ ਦੇ ਅਕਾਲੀ ਆਗੂਆਂ ਨੇ ਬਾਦਲ ਪਰਿਵਾਰ ਦੇ ਨਾਲ ਖੜਣ ਦਾ ਕੀਤਾ ਐਲਾਨ"