ਗੰਗਾਨਗਰ, 11 ਜੁਲਾਈ: ਰਾਜਸਥਾਨ ਸਰਕਾਰ ਦੀ ਵਿੱਤ ਮੰਤਰੀ ਦੀਆ ਕੁਮਾਰੀ ਨੇ ਆਪਣੇ ਬਜਟ ਭਾਸ਼ਣ ਦੌਰਾਨ ਸੂਬੇ ਦੇ ਮੰਦਰਾਂ ਦੇ ਸੁੰਦਰੀਕਰਨ ਲਈ ਬਜਟ ਵਿੱਚੋਂ ਕਰੋੜਾਂ ਰੁਪਏ ਨਿਵੇਸ਼ ਕਰਨ ਦਾ ਐਲਾਨ ਕਰਕੇ ਸਨਾਤਨ ਸਮਾਜ ਦਾ ਮਾਣ ਵਧਾਇਆ ਹੈ। ਇਹ ਦਾਅਵਾ ਕਰਦਿਆਂ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਘੋਸ਼ਣਾ ਅਨੁਸਾਰ ਹੋਲੀ, ਦੀਵਾਲੀ, ਸ਼ਿਵਰਾਤਰੀ, ਰਾਮ ਨੌਮੀ ਆਦਿ ਤਿਉਹਾਰਾਂ ਨੂੰ ਧੂਮਧਾਮ ਨਾਲ ਮਨਾਉਣ ਲਈ 600 ਮੰਦਰਾਂ ਵਿੱਚ ਵਿਸ਼ੇਸ਼ ਸਜਾਵਟ ਅਤੇ ਆਰਤੀ ਪ੍ਰੋਗਰਾਮਾਂ ਲਈ 13 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਮੋਟਰਾਂ ਨੇੜੇ ਚਾਰ-ਚਾਰ ਬੂਟੇ ਲਾਉਣ ਦੀ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ।ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਹੈ ਕਿ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਕਾਸ਼ੀ ਵਿਸ਼ਵਨਾਥ ਜੀ ਦੀ ਤਰਜ਼ ’ਤੇ ਖਾਟੂ ਸ਼ਿਆਮ ਜੀ ਦਾ ਮੰਦਰ ਬਣਾਉਣ ਲਈ 100 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਸੁਖਪਾਲ ਸਰਾਂ ਨੇ ਕਿਹਾ ਕਿ ਉਹ ਸਨਾਤਨ ਧਰਮ ਨੂੰ ਸਨਮਾਨ ਦੇਣ ਲਈ ਸੂਬੇ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਰਾਜਸਥਾਨ ਦੇ ਸੂਬਾ ਪ੍ਰਧਾਨ ਸੀ.ਪੀ.ਜੋਸ਼ੀ ਜੀ ਦਾ ਧੰਨਵਾਦ ਕੀਤਾ ਹੈ।
Share the post "ਰਾਜਸਥਾਨ ਦੇ ਵਿਤ ਮੰਤਰੀ ਵੱਲੋਂ ਬਜ਼ਟ ’ਚ ਮੰਦਰਾਂ ਦੇ ਸੁੰਦਰੀਕਰਨ ਦੇ ਪ੍ਰੋਜੈਕਟ ਦਾ ਐਲਾਨ ਸਲਾਘਾਯੋਗ: ਸੁਖਪਾਲ ਸਰਾਂ"