ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਦੀ ਐਥਲੈਟਿਕ ਮੀਟ ਰਹੀ ਸ਼ਾਨਦਾਰ

Date:

spot_img

Bathinda News:ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਵਿਖੇ ਵਿਦਿਆਰਥੀਆਂ ਵਿੱਚ ਖੇਡ ਭਾਵਨਾ ਵਿਕਸਿਤ ਕਰਨ ਲਈ ਸਲਾਨਾ ‘ ਐਥਲੈਟਿਕ ਮੀਟ’ ਦਾ ਆਯੋਜਨ ਕਰਵਾਇਆ ਗਿਆ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡੇਰਾ ਲੰਗ ਸਰਦਾਰਗੜ੍ਹ ਦੇ ਮੌਜੂਦਾ ਗੱਦੀ ਨਸ਼ੀਨ ਮਹੰਤ ਬਾਬਾ ਕੁੰਭ ਦਾਸ ਜੀ, ਉਪ ਜਿਲ਼੍ਹਾ ਸਿੱਖਿਆ ਅਫਸਰ(ਸੈ. ਸਿੱ), ਬਠਿੰਡਾ ਸਿਕੰਦਰ ਸਿੰਘ ਬਰਾੜ , ਮਨਮੋਹਨ ਕਮਾਵਤ (ਐਸੋਸੀਏਟ ਮੈਨੇਜਰ, ਅਡਾਨੀ ਫਾਊਂਡੇਸ਼ਨ,ਸੋਲਰ ਪਾਵਰ ਪਲਾਂਟ ਸਰਦਾਰਗੜ੍ਹ) ਅਤੇ ਸਰੀਸ਼ ਪਟੇਲ (ਹੈਡ ਸੀ.ਐਸ.ਆਰ. ਅਡਾਨੀ ਫਾਊਂਡੇਸ਼ਨ) ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਦੇ ਇਲਾਵਾ ਸਰਪੰਚ ਸਰਦਾਰ ਗਿਆਨ ਸਿੰਘ, ਸਰਦਾਰ ਬਲਵਿੰਦਰ ਸਿੰਘ ਗਿੱਲ ਝੋਰੜ, ਸਰਦਾਰ ਜਗਵਿੰਦਰ ਸਿੰਘ ਮਹਿਤਾ,ਸਰਦਾਰ ਹਰਪ੍ਰੀਤ ਸਿੰਘ (ਕੋਚ ਖੇਡ ਵਿਭਾਗ ਬਠਿੰਡਾ),

ਇਹ ਵੀ ਪੜ੍ਹੋ  ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਖਨੌਰੀ ਮੋਰਚੇ ‘ਤੇ ਆਇਆ ਹਾਰਟ ਅਟੇਕ

ਸਕੂਲ ਦੇ ਸਾਬਕਾ ਅਧਿਆਪਕ , ਸੇਵਾਵਾਂ ਦੇ ਚੁੱਕੇ ਅਧਿਆਪਕ,ਗ੍ਰਾਮ ਪੰਚਾਇਤ ਸਰਦਾਰਗੜ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰ,ਸਕੂਲ ਐਸ.ਐਮ.ਸੀ ਕਮੇਟੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।ਇਸ ਦੌਰਾਨ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਜਿਸ ਦੌਰਾਨ ਜਮਾਤ ਅੱਠਵੀਂ ਦੇ ਵਿਦਿਆਰਥੀ ਪ੍ਰਮੇਸ਼ਦੀਪ ਸਿੰਘ ਜੋ ਕਿ ਵਾਲੀਬਾਲ ਅੰਡਰ-14 ਵਿੱਚ ਨੈਸ਼ਨਲ ਖੇਡਿਆ ਹੈ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਵਿਦਿਅਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਸਰਦਾਰ ਬਲਵਿੰਦਰ ਸਿੰਘ ਗਿੱਲ ਵੱਲੋਂ ਆਪਣੀ ਮਾਤਾ ਸ੍ਰੀਮਤੀ ਜੰਗੀਰ ਕੌਰ ਸਿੱਧੂ ਦੀ ਰੂਹਾਨੀ ਯਾਦ ਵਿੱਚ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ  ਬਠਿੰਡਾ ਦੇ ਨੌਜਵਾਨ ਦੀ ਮਾਛੀਵਾੜਾ ਕੋਲ ਕਾਰ ਨਹਿਰ ’ਚ ਡਿੱਗੀ, ਇੱਕ ਦੀ ਮੌ+ਤ, ਪੰਜ ਜਖ਼ਮੀ

ਇਸ ਦੇ ਇਲਾਵਾ ਸਕੂਲ ਦੀ ਬਿਲਡਿੰਗ ਨੂੰ ਰੰਗ-ਰੋਗਨ ਕਰਵਾਉਣ ਨਵੇਂ ਫਰਸ਼ ਲਗਵਾਉਣ ਤੇ ਬਾਥਰੂਮ ਬਣਾਉਣ ਵਿੱਚ ਯੋਗਦਾਨ ਦੇਣ ਤੇ ਸਕੂਲ ਐਸ.ਐਮ.ਸੀ. ਕਮੇਟੀ ਤੇ ਸਕੂਲ ਹੈਡ ਮੈਡਮ ਅਤੇ ਸਮੂਹ ਸਟਾਫ ਵੱਲੋਂ ਸੋਲਰ ਪਾਵਰ ਦੇ ਐਸੋਸੀਏਟ ਮੈਨੇਜਰ ਸ੍ਰੀ ਮਨਮੋਹਨ ਕਮਾਵਤ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਇਸ ਸਕੂਲ ਵਿੱਚ ਮੈਗਾ ਐਸ.ਐਮ.ਸੀ. ਮੀਟਿੰਗ ਦਾ ਆਯੋਜਨ ਕੀਤਾ ਗਿਆ ।ਅੰਤ ਤੇ ਸਕੂਲ ਮੁਖੀ ਸ਼੍ਰੀਮਤੀ ਹਰਮੀਤ ਕੌਰ ਜੀ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਗਈ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਐਥਲੈਟਿਕ ਮੀਟ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਸਰਦਾਰ ਮਨਦੀਪ ਸਿੰਘ ਪੀ.ਟੀ.ਆਈ. ਅਧਿਆਪਕ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...