ਬਠਿੰਡਾ, 29 ਅਪ੍ਰੈਲ: ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ (ਮਲੂਕਾ) ਨੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇੰਨ੍ਹਾਂ ਨੇ ਸਿੱਖਾਂ ਦੀ ਸਿਰਮੌਰ ਰਾਜਨੀਤਿਕ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਅਰਸ਼ ਤੋਂ ਫਰਸ਼ ’ਤੇ ਲਿਆ ਖੜਾ ਕੀਤਾ ਹੈ, ਜੋ ਪਾਰਟੀ ਕਦੇ ਪੰਜਾਬ ਅਤੇ ਪੰਜਾਬੀਅਤ ਦੀ ਅਗਵਾਈ ਕਰਦੀ ਸੀ, ਇੰਨ੍ਹਾਂ ਵੱਲੋਂ ਕੇਂਦਰੀ ਵਜਾਰਤ ’ਚ ਕੁਰਸੀ ਲੈਣ ਦੀ ਭੁੱਖ ਨੇ ਤਬਾਹ ਕਰਕੇ ਰੱਖ ਦਿੱਤੀ ਹੈ। ਪਰਮਪਾਲ ਕੌਰ ਨੇ ਅੱਗੇ ਕਿਹਾ ਕਿ 2014 ਦੀ ਭਾਰਤੀ ਸੰਸਦ ’ਚ ਕਈ ਸੀਨੀਅਰ ਟਕਸਾਲੀ ਮੈਂਬਰ ਪਾਰਲੀਮੈਂਟ ਸਨ
ਅਰਾਧਨਾ ਅਤੇ ਜਗਦੀਪ ਦੇ ਸਿਰ ਸਜਿਆ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ 2024 ਦਾ ਤਾਜ
ਜਿੰਨ੍ਹਾਂ ’ਚੋਂ ਦੋ ਸੀਨੀਅਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਵਜਾਰਤ ’ਚ ਵਜੀਰ ਬਣਾਉਣਾ ਚਹੁੰਦੇ, ਪਰ ਹਰਸਿਮਰਤ ਕੌਰ ਬਾਦਲ ਨੇ ਵਜੀਰੀ ਦੀ ਕੁਰਸੀ ’ਤੇ ਬੈਠਣ ਲਈ ਆਪਣੇ ਸਹੁਰਾ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਕਿ ਉਨ੍ਹਾਂ ਨੂੰ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਸੰਸਦ ਮੈਂਬਰਾਂ ਨੂੰ ਪਿੱਛੇ ਧੱਕ ਕੇ ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹੀ ਆਪਣੀ ਨੂੰਹ ਨੂੰ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕਰਵਾਉਣਾ ਪਿਆ। ਇਸ ਦਿਨ ਤੋਂ ਹੀ ਵੱਕਾਰੀ ਸ਼ੋਮਣੀ ਅਕਾਲੀ ਦਲ ਕੌਮ ਦੀ ਵਿਰਾਸਤ ਨਾ ਹੋ ਕੇ ਨਿਜ਼ੀ ਪਾਰਟੀ ਬਣਦੀ ਚਲੀ ਗਈ ਤੇ ਅੱਜ ਇਹ ਹਾਲਾਤ ਹਨ ਕਿ ਸਿਵਾਏ ਹਰਸਿਮਰਤ ਕੌਰ ਬਾਦਲ , ਉਨ੍ਹਾਂ ਦੇ ਪਤੀ ਅਤੇ ਭਰਾ ਤੋਂ ਬਿਨ੍ਹਾਂ ਕਿਸੇ ਵੀ ਟਕਸਾਲੀ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ।
Share the post "ਮੰਤਰੀ ਦੀ ਕੁਰਸੀ ਲੈਣ ਲਈ ਬਾਦਲ ਪਰਿਵਾਰ ਨੇ ਟਕਸਾਲੀ ਅਕਾਲੀਆਂ ਨੂੰ ਧੱਕਿਆ ਹਾਸ਼ੀਏ ’ਤੇ : ਪਰਮਪਾਲ ਕੌਰ ਸਿੱਧੂ"