ਰਾਮਪੁਰਾ ਫੂਲ 12 ਜਨਵਰੀ : ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਨਿਵੇਕਲੇ ਕਾਰਜ ਕਰਨ ਵਾਲੀ ਗ੍ਰਾਮ ਪੰਚਾਇਤ ਬੱਲ੍ਹੋ ਦੇ ਨਾਲ ਸਾਂਝੇ ਰੂਪ ਵਿੱਚ ਮਿਲਕੇ ਨਵ-ਜੰਮੀਆਂ ਦੀ ਧੀਆਂ ਦੀ ਲੋਹੜੀ ਮਨਾਈ। ਸਮਾਗਮ ਦੀ ਪ੍ਰਧਾਨਗੀ ਅਮਰਜੀਤ ਕੌਰ ਸਰਪੰਚ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਰਦੀਪ ਸਿੰਘ ਡੀ.ਐਸ.ਪੀ. ਰਾਮਪੁਰਾ ਫੂਲ ਨੇ ਸਿਰਕਤ ਕੀਤੀ। ਡੀ.ਐਸ.ਪੀ ਪਰਦੀਪ ਸਿੰਘ ਨੇ ਨਵ-ਜੰਮੀਆਂ ਧੀਆਂ ਨੂੰ ਚਾਂਦੀ ਦੇ ਕੰਗਣ ਪਾਉਣ ਤੇ ਗਰਮ ਕੱਪੜਿਆ ਦੇ ਸੈਟ ਵੰਡਣ ਦੀ ਰਸਮ ਅਦਾ ਕੀਤੀ। ਡੀ.ਐਸ.ਪੀ ਪਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵ-ਜੰਮੀਆਂ ਧੀਆਂ ਦੇ ਮਾਪਿਆ ਨੂੰ ਵਧਾਈ ਦਿੰਦਾ ਹਾਂ ਤੇ ਇਹ ਸਾਡੀਆਂ ਧੀਆਂ ਵੱਡੀਆਂ ਹੋ ਕੇ ਵਧੀਆਂ ਸਿੱਖਿਆ ਪ੍ਰਾਪਤ ਕਰਨ ਤੇ ਪਿੰਡ ਦਾ ਨਾਮ ਰੋਸ਼ਨ ਕਰਨ । ਹੁਣ ਧੀਆਂ ਕਿਸੇ ਗੱਲੋ ਘੱਟ ਨਹੀ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ।
ਇਹ ਵੀ ਪੜ੍ਹੋ ਰਾਹਗੀਰਾਂ ਦੇ ਜੀਅ ਦਾ ਜੰਜ਼ਾਲ ਬਣਿਆਂ ਬਠਿੰਡਾ ਦਾ ਮਾਨਸਾ ਰੋਡ ਵਾਲਾ ‘ਅੰਡਰਬ੍ਰਿਜ’
ਉਨਾਂ ਪੰਚਾਇਤ ਤੇ ਸੰਸਥਾਂ ਦੇ ਕਾਰਜਾਂ ਦੀ ਸਲਾਘਾਂ ਕਰਦਿਆ ਕਿਹਾ ਕਿ ਸੰਸਥਾਂ ਦੇ ਨੇਕ ਭਲਾਈ ਦੇ ਕਾਰਜ ਦੀ ਹਰ ਕੋਈ ਦਾਦ ਦੇ ਰਿਹਾ ਹੈ ਸਾਨੂੰ ਸਾਰਿਆ ਨੂੰ ਪਿੰਡ ਦੇ ਭਲੇ ਲਈ ਯਤਨ ਕਰਨੇ ਚਾਹੀਦੇ ਹਨ।ਉੱਘੇ ਕਥਾ ਵਾਚਕ ਬਾਬਾ ਗੁਰਪ੍ਰੀਤ ਸਿੰਘ ਬੱਲ੍ਹੋ ਨੇ ਸੰਬੋੱਧਨ ਕਰਦਿਆ ਕਿਹਾ ਕਿ ਧੀਆਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਮਾਣ ਬਖਸਿਆ ਹੈ । ਧੀਆਂ ਨੇ ਤਾਂ ਵੱਡੇ ਵੱਡੇ ਰਿਕਾਰਡ ਪੈਦਾ ਕਰਕੇ ਹਰ ਖੇਤਰ ਵਿੱਚ ਮੁੰਡਿਆਂ ਨੂੰ ਪਛਾੜਿਆਂ ਹੈ, ਭਾਵੇ ਉਹ ਪੜਾਈ ਜਾਂ ਖੇਡਾਂ ਦਾ ਖੇਤਰ ਹੋਵੇ । ਸੰਸਥਾਂ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਧੀਆਂ ਲਈ ਸੰਸਥਾਂ ਵੱਲੋ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਤੇ ਲੋਹੜੀ ਦੇ ਤਿਉਹਾਰ ਦੀ ਮੁਬਾਰਕਵਾਦ ਦਿੱਤੀ।ਸਮਾਗਮ ਦੋਰਾਨ 23 ਨਵ-ਜੰਮੀਆਂ ਬੱਚੀਆਂ ਨੂੰ ਚਾਂਦੀ ਦੇ ਕੰਗਣ ਤੇ ਗਰਮ ਕੱਪੜੇ ਵੰਡੇ ਗਏ ਅਤੇ ਬੱਚਿਆਂ ਦਾ ਸਮੇ ਸਿਰ ਟੀਕਾਕਰਨ ਕਰਵਾਉਣ ਵਾਲੇ ਮਾਪਿਆਂ ਦਾ ਹਸਪਤਾਲ ਦੇ ਸਟਾਫ ਵੱਲੋ ਵਿਸੇਸ ਸਨਮਾਨ ਕੀਤਾ ਗਿਆ ।
ਇਹ ਵੀ ਪੜ੍ਹੋ ਮੋਗਾ ਪੁਲਿਸ ਨੇ ਮੋਟਰਸਾਈਕਲ ਸਵਾਰ ਨੂੰ 148 ਗ੍ਰਾਂਮ ਹੈਰੋਇਨ ਸਹਿਤ ਕੀਤਾ ਕਾਬੂ
ਅਧਿਆਪਕ ਗੁਰਜੀਤ ਕੋਰ ਨੇ ਧੀਆਂ ਦੀ ਕਵਿਤਾਂ ਗਾ ਕੇ ਵਾਹ ਵਾਹ ਖੱਟੀ । ਇਸ ਮੋਕੇ ਡਾਕਟਰ ਨਵਸਿਮਰਨ ਸਿੰਘ ਸੀ ਐਚ ੳ ਹਰਵਿੰਦਰ ਕੌਰ ਏ ਐਨ ਐਮ ਮਨਿੰਦਰ ਕੋਰ ਸੁਖਪਾਲ ਕੋਰ ਆਂਗਣਵਾੜੀ ਵਰਕਰ ਸਿਲਾਈ ਟੀਚਰ ਕੁਲਜੀਤ ਕੋਰ ਕਰਮਜੀਤ ਸਿੰਘ ਪ੍ਰਧਾਨ ਰਾਜਵਿੰਦਰ ਕੋਰ ਲਾਇਬਰੇਰੀਅਨ ਰਸਪ੍ਰੀਤ ਸਿੰਘ ਕੰਪਿਊਟਰ ਟੀਚਰ ਪੰਚ ਕਰਮਜੀਤ ਸਿੰਘ ਰਾਮ ਸਿੰਘ ਹਾਕਮ ਸਿੰਘ ਹਰਬੰਸ ਸਿੰਘ ਜਗਸੀਰ ਸਿੰਘ ਰਾਜਵੀਰ ਕੋਰ ਹਰਵਿੰਦਰ ਸਿੰਘ ਰਣਜੀਤ ਕੋਰ ਪਰਮਜੀਤ ਕੋਰ ਅਵਤਾਰ ਸਿੰਘ ਨੰਬਰਦਾਰ , ਕੇਵਲ ਸਿੰਘ ਪ੍ਰਧਾਨ ਅਤੇ ਪਰਮਜੀਤ ਭੁੱਲਰ ਹਾਜਰ ਸਨ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਬੱਲ੍ਹੋ ਵਾਲਿਆਂ ਨੇ ਧੀਆਂ ਨੂੰ ਚਾਂਦੀ ਦੇ ਕੰਗਣ ਪਾ ਕੇ ਮਨਾਇਆ ਲੋਹੜੀ ਦਾ ਤਿਉਹਾਰ"